ਇੱਕ ਪ੍ਰਸਿੱਧ ਲੇਖਕ ਦੇ ਸਨਮਾਨ ਵਿਚ ਇੱਕ ਕਾਲਜ ਵਿਚ ਵਿਦਿਆਰਥੀਆਂ ਨੇ ਸਨਮਾਨ ਦਾ ਪ੍ਰੋਗਰਾਮ ਰੱਖਿਆ। ਉਸ ਪ੍ਰੋਗਰਾਮ ’ਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਪਤਵੰਤੇ ਵਿਅਕਤੀ ਮੌਜ਼ੂਦ ਸਨ। ਵਿਦਿਆਰਥੀਆਂ ਦਾ ਇੰਨਾ ਸੋਹਣਾ ਪ੍ਰੋਗਰਾਮ ਦੇਖ ਕੇ ਲੇਖਕ ਬਹੁਤ ਖੁਸ਼ ਹੋਇਆ। ਆਪਣੇ ਸਵਾਗਤ ਭਾਸ਼ਣ ਵਿਚ ਉਸ ਕਿਹਾ ਕਿ, ‘‘ਇਸ ਕਾਲਜ ਦੇ ਵਿਦਿਆਰਥੀ ਬਹੁਤ ਉਤਸ਼ਾਹੀ ਹਨ। ਉਤਸ਼ਾਹ ਹੀ ਸਫ਼ਲਤਾ ਦੀ ਪਹਿਲੀ ਸ਼ਰਤ ਹੈ। ਮੈਂ ਕਾਮਨਾ ਅਤੇ ਆਸ ਕਰਦਾ ਹਾਂ ਕਿ ਜੀਵਨ ਵਿਚ ਚਾਹੇ ਜਿੱਥੇ ਵੀ ਰਹਿਣ ਇਹ ਜ਼ਰੂਰ ਸਫ਼ਲ ਹੋਣਗੇ’’।
ਲੇਖਨ ਦੀ ਪ੍ਰਤਿਭਾ ਈਸ਼ਵਰ ਦੀ ਦਿੱਤੀ ਹੋਈ ਹੁੰਦੀ ਹੈ
ਜਦੋਂ ਉਹ ਲੇਖਕ ਭਾਸ਼ਣ ਸਮਾਪਤ ਕਰ ਚੁੱਕਿਆ ਤਾਂ ਕੁਝ ਵਿਦਿਆਰਥੀਆਂ ਨੇ ਕਿਹਾ, ‘‘ਸ੍ਰੀਮਾਨ ਜੀ ਕਿਸੇ ਖੇਤਰ ਵਿਚ ਅਸੀਂ ਬੇਸ਼ੱਕ ਹੀ ਸਫ਼ਲ ਹੋ ਜਾਈਏ, ਪਰ ਸਫ਼ਲ ਲੇਖਕ ਤਾਂ ਬਣ ਹੀ ਨਹੀਂ ਸਕਦੇ’’। ਉਦੋਂ ਲੇਖਕ ਨੇ ਕਿਹਾ, ‘‘ਅਜਿਹਾ ਕਿਉਂ ਕਹਿ ਰਹੇ ਹੋ ਤੁਸੀਂ?’’ ਉਦੋਂ ਉਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ, ‘‘ਲੇਖਨ ਦੀ ਪ੍ਰਤਿਭਾ ਈਸ਼ਵਰ ਦੀ ਦਿੱਤੀ ਹੋਈ ਹੁੰਦੀ ਹੈ ਮਿਹਨਤ ਨਾਲ ਪੈਦਾ ਨਹੀਂ ਕੀਤੀ ਜਾ ਸਕਦੀ’। ਲੇਖਕ ਨੇ ਕਿਹਾ, ‘‘ਅਜਿਹਾ ਬਿਲਕੁਲ ਵੀ ਨਹੀਂ ਹੈ’’ ਉਦੋਂ ਅਚਾਨਕ ਉਨ੍ਹਾਂ ਵਿਦਿਆਰਥੀਆਂ ਵਿਚੋਂ ਕਿਸੇ ਨੇ ਸਵਾਲ ਕੀਤਾ ਕਿ, ‘‘ਤਾਂ ਕੋਈ ਅਜਿਹਾ ਮੰਤਰ ਦੱਸੋ ਜਿਸ ਨਾਲ ਕਿ ਲੇਖਨ ਕਾਰਜ ਕੀਤਾ ਜਾ ਸਕੇ’’। ਲੇਖਕ ਨੇ ਕਿਹਾ, ‘‘ਉਤਸ਼ਾਹਪੂਰਵਕ ਸਖ਼ਤ ਮਿਹਨਤ ਕਰਦੇ ਰਹੋ, ਇਹੀ ਇੱਕ ਮੰਤਰ ਹੈ ਜੇਕਰ ਤੁਸੀਂ ਸੱਚਮੁੱਚ ਲੇਖਕ ਬਣਨਾ ਚਾਹੁੰਦੇ ਹੋ ਤਾਂ ਤੁਰੰਤ ਕਲਮ ਚੁੱਕੋ ਤੇ ਲਿਖੋ। ਜਦੋਂ ਤੱਕ ਤੁਸੀਂ ਆਤਮਮੁਗਧ ਨਾ ਹੋ ਜਾਓ, ਲਿਖਦੇ ਰਹੋ। ਮੈਂ ਤਾਂ ਇਹੀ ਕਰਦਾ ਹਾਂ ਅਤੇ 95 ਪ੍ਰਤੀਸ਼ਤ ਲੇਖਕ ਇਹੀ ਕਰਦੇ ਹਨ ਤੇ ਇੱਕ ਵੱਡੇ ਲੇਖਕ ਬਣ ਜਾਂਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ