ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News Haryana Gover...

    Haryana Government: ਹਰਿਆਣਾ ਦੀ ਜਨਤਾ ਨੂੰ ਮਿਲੇ ਸ਼ਾਨਦਾਰ ਤੋਹਫ਼ੇ, ਮੁੱਖ ਮੰਤਰੀ ਨੇ ਦਿੱਤੀ ਪੂਰੀ ਜਾਣਕਾਰੀ

    Haryana Government
    Haryana Government: ਹਰਿਆਣਾ ਦੀ ਜਨਤਾ ਨੂੰ ਮਿਲੇ ਸ਼ਾਨਦਾਰ ਤੋਹਫ਼ੇ, ਮੁੱਖ ਮੰਤਰੀ ਨੇ ਦਿੱਤੀ ਪੂਰੀ ਜਾਣਕਾਰੀ

    Haryana Government: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਸਰਕਾਰ ਦੇ 100 ਦਿਨਾਂ ਦਾ ਕਾਰਜਕਾਲ ਪੂਰਾ ਹੋਣ ’ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਚੰਡੀਗੜ੍ਹ ’ਚ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਾਇਬ ਸਰਕਾਰ ਦੇ 100 ਦਿਨਾਂ ਦੇ ਕਾਰਜਕਾਲ ’ਤੇ ਬਣੀ ਕਿਤਾਬ ਰਿਲੀਜ਼ ਕੀਤੀ। ਨਾਲ ਹੀ 100 ਦਿਨਾਂ ’ਚ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ।

    ਸੀਐੱਮ ਸੈਣੀ ਨੇ ਦੱਸਿਆ ਕਿ ਸਾਲ 2014 ਤੋਂ ਹੁਣ ਤੱਕ ਸਾਡੀ ਸਰਕਾਰ ਨੇ ਹਰਿਆਣਾ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯੂਸੀਸੀ ਨੂੰ ਲੈ ਕੇ ਪੂਰੇ ਦੇਸ਼ ’ਚ ਚਰਚਾ ਚੱਲ ਰਹੀ ਹੈ। ਜਦੋਂ ਸਹੀ ਸਮਾਂ ਆਵੇਗਾ, ਤਾਂ ਉਸ ’ਤੇ ਫੈਸਲਾ ਕੀਤਾ ਜਾਵੇਗਾ। ਦੇਸ਼ ਦੀ ਜਨਤਾ ਚਾਹੁੰਦੀ ਹੈ ਕਿ ਯੂਸੀਸੀ ਨੂੰ ਲਾਗੂ ਕੀਤਾ ਜਾਵੇ। ਮੁੱਖ ਮੰਤਰੀ ਨਾਇਬ ਸੈਣੀ ਨੇ ਬਾਬਾ ਸਾਹਿਬ ਦੀ ਮੂਰਤੀ ’ਤੇ ਹੋਏ ਹਮਲੇ ਦੀ ਨਿੰਦਿਆਂ ਕੀਤੀ। Haryana Government

    Read Also : Vicky Middukhera ਕਤਲ ਮਾਮਲਾ : 3 ਦੋਸ਼ੀਆਂ ਨੂੰ ਉੱਮਰ ਕੈਦ, 2-2 ਲੱਖ ਦਾ ਜੁਰਮਾਨਾ

    ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜਿਆ ਜਾਣਾ, ਇਹ ਮੰਦਭਾਗੀ ਹੈ। ਮਹਾਂਪੁਰਸ਼ਾਂ ਦੀ ਮੂਰਤੀ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਹੀਂ ਕਰਨਾ ਚਾਹੀਦਾ। ਪ੍ਰਧਾਨ ਮੰਤਰੀ ਮੋਦੀ ਨੇ ਸੰਵਿਧਾਨ ਗੌਰਵ ਦਿਵਸ ਇਸ ਸਾਲ ਮਨਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੇ ਸਨਮਾਨ ’ਚ ਅਸੀਂ ਲਗਾਤਾਰ ਪ੍ਰੋਗਰਾਮ ਕਰ ਰਹੇ ਹਾਂ ਤੇ ਲੋਕਾਂ ਦਰਮਿਆਨ ਜਾ ਕੇ ਉਨ੍ਹਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ।

    Haryana Government

    ਸੀਐੱਮ ਸੈਣੀ ਨੇ ਸਰਕਾਰ ਦੇ 100 ਦਿਨ ਦੇ ਕੰਮ ਦੇ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਤੀਜੇ ਕਾਰਜਕਾਲ ਦੇ 100 ਦਿਨ ਅੱਜ ਪੂਰੇ ਹੋ ਗਏ ਹਨ। ਸਾਡੀ ਸਰਕਾਰ ਆਉਣ ਤੋਂ ਪਹਿਲਾਂ ਹਰਿਆਣਾ ਕਈ ਬਿਮਾਰੀਆਂ ਨਾਲ ਗ੍ਰਸਤ ਸੀ, ਜਿਸ ’ਚ ਪਰਿਵਾਰਵਾਦ, ਖੇਤਰਵਾਦ ਤੇ ਭੇਦਭਾਵ ਸ਼ਾਮਲ ਹਨ। ਹਰਿਆਣਾ ’ਚ ਪਹਿਲਾਂ ਨੌਜਵਾਨਾਂ ’ਚ ਅਵਿਸ਼ਵਾਸ ਸੀ, ਉਹ ਜਾਣਦੇ ਸਨ ਕਿ ਹਰਿਆਣਾ ’ਚ ਨੌਕਰੀ ਪੜ੍ਹਨ ਨਾਲ ਨਹੀਂ, ਸਗੋਂ ਵਿਧਾਇਕ ਤੇ ਮੰਤਰੀਆਂ ਦੇ ਘਰ ਚੱਕਰ ਕੱਟਣ ਨਾਲ ਮਿਲੇਗੀ। ਉਨ੍ਹਾਂ ਦੇ ਮਾਤਾ-ਪਿਤਾ ਇੰਤਜਾਮ ਕਰਦੇ ਸਨ, ਉਦੋਂ ਜਾ ਕੇ ਉਨ੍ਰਾਂ ਨੂੰ ਨੌਕਰੀ ਮਿਲਦੀ ਸੀ। ਪਰ ਭਾਜਪਾ ਦੀ ਸਰਕਾਰ ਨੇ ਹਰਿਆਣਾ ’ਚ ਬਦਲਾਅ ਲਿਆਉਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ’ਚ ਮਜ਼ਬੂਤੀ ਨਾਲ ਬਦਲਾਅ ਕੀਤਾ ਗਿਆ ਅਤੇ ਹੌਲੀ-ਹੌਲੀ ਖੇਤਰਵਾਦ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਗਿਆ। ਹੁਣ ਸੂਬੇ ਦੇ ਨੌਜਵਾਨਾਂ ’ਚ ਵਿਸ਼ਵਾਸ ਜਾਗਿਆ ਹੈ ਅਤੇ ਸਾਡੀ ਸਰਕਾਰ ਨੇ ਗਰੀਬਾਂ ਦੇ ਜੀਵਨ ’ਚ ਵੱਡਾ ਬਦਲਾਅ ਲਿਆਂਦਾ ਹੈ।

    ਪੜ੍ਹੀਆਂ-ਲਿਖੀਆਂ ਪੰਚਾਇਤਾਂ ਵਾਲਾ ਸੂਬਾ ਬਣਿਆ ਹਰਿਆਣਾ

    ਮੁੱਖ ਮੰਤਰੀ ਸੈਣੀ ਨੇ ਆਪਣੀ ਸਰਕਾਰ ਰਾਹੀਂ ਕੀਤੇ ਗਏ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ਪੜ੍ਹੀਆਂ ਲਿਖੀਆਂ ਪੰਚਾਇਤਾਂ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ। ਸਰਕਾਰੀ ਕਰਮਚਾਰੀਆਂ ਲਈ ਟਰਾਂਸਫਰ ਨੀਤੀ ਲਿਆਂਦੀ ਗਈ, ਜਿਸ ਨਾਲ ਉਨ੍ਹਾਂ ਨੂੰ ਸਨਮਾਨ ਮਿਲ ਸਕਿਆ ਹੈ। 95 ਫੀਸਦੀ ਸਰਕਾਰੀ ਕਰਮਚਾਰੀ ਸਾਡੀ ਟਰਾਂਸਫਰ ਪਾਲਿਸੀ ਨਾਲ ਸੰਤੁਸ਼ਟ ਹਨ। ਸਾਡਾ ਦੇਸ਼ ਦਾ ਪਹਿਲਾ ਸੂਬਾ ਹਾਂ, ਜਿਸ ਨੇ ਇਸਨੂੰ ਲਾਗੂ ਕੀਤਾ ਹੈ। ਇਸ ਤੋਂ ਇਲਾਵਾ ਹਰਿਆਣਾ ’ਚ ਪਰਿਵਾਰ ਪਹਿਚਾਣ ਪੱਤਰ ਬਣਾਏ ਗਏ, ਜਿਸ ਨਾਲ ਘਰ ਬੈਠੇ 52 ਲੱਖ ਪਰਿਵਾਰਾਂ ਨੂੰ 400 ਤੋਂ ਜ਼ਿਆਦਾ ਯੋਜਨਾਵਾਂ ਦਾ ਲਾਭ ਸਰਕਾਰ ਨੇ ਦਿੱਤਾ ਹੈ।

    ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਕੇ ਆਈ, ਜਿਸ ਨਾਲ ਘਰ ਬੈਠੇ ਬਜ਼ੁਰਗਾਂ ਨੂੰ ਫਾਇਦਾ ਪਹੁੰਚਿਆ। ਕਾਂਗਰਸ ਦੀ 10 ਸਾਲ ਦੀ ਸਰਕਾਰ ਦੌਰਾਨ ਸਿਰਫ 17 ਲੱਖ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਸੀ। ਹਾਲਾਂਕਿ, ਸਮਾਜਿਕ ਸੁਰੱਖਿਆ ਪੈਨਸ਼ਨ ਦੇ ਤਹਿਤ ਜਿਸ ਵੀ ਬਜ਼ੁਰਗ ਦੀ ਉਮਰ 60 ਸਾਲ ਹੋ ਰਹੀ ਹੈ, ਉਸਨੂੰ ਕਿਸੇ ਆਫਿਸ ਦੇ ਚੱਕਰ ਨਹੀਂ ਲਗਾਉਣੇ ਪੈ ਰਹੇ ਤੇ ਪੋਰਟਲ ਜਰੀਏ ਘਰ ਬੈਠੇ ਹੀ ਪੈਨਸ਼ਨ ਮਿਲ ਰਹੀ ਹੈ। ਹਰਿਆਣਾ ’ਚ ਪੋਰਟਲ ਸਿਸਟਮ ਲਾਗੂ ਹੋਣ ਨਾਲ ਇੱਥੋਂ ਦੇ ਲੋਕਾਂ ਨੂੰ ਸਿੱਧੇ ਤੌਰ ’ਤੇ ਫਾਇਦਾ ਹੋਇਆ ਹੈ।

    ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਲਈ ਵੀ ਕਾਫੀ ਕੰਮ ਕੀਤਾ ਹੈ। ‘ਮੇਰੀ ਫਸਲ, ਮੇਰਾ ਬਿਓਰਾ’ ਦੇ ਤਹਿਤ 12 ਲੱਖ ਕਿਸਾਨਾਂ ਦੇ ਖਾਤਿਆਂ ’ਚ 1 ਲੱਖ 25 ਹਜ਼ਾਰ ਕਰੋੜ ਭੇਜਣ ਦਾ ਕੰਮ ਕੀਤਾ ਗਿਆ। ਆਯੁੁਸ਼ਮਨ ਕਾਰਡ ਨਾਲ ਚਿਰਾਊ ਯੋਜਨਾ ਨੂੰ ਜੋੜਿਆ ਗਿਆ ਹੈ। ਇਸਦੇ ਤਹਿਤ ਹਰਿਆਣਾ ਦੇ ਗਰੀਬਾਂ ਨੂੰ ਲਾਭ ਮਿਲਿਆ ਹੈ। ਸੂਬੇ ’ਚ 1 ਕਰੋੜ 20 ਲੱਖ 36 ਹਜ਼ਾਰ ਚਿਰਾਊ ਕਾਰਡ ਆਨਲਾਈਨ ਹੀ ਬਣਾਏ ਗਏ ਹਨ।

    LEAVE A REPLY

    Please enter your comment!
    Please enter your name here