ਮਹਿਲਾ ਵਿਸ਼ਵ  ਮੁੱਕੇਬਾਜ਼ੀ ਚੈਂਪੀਅਨਸਿਪ;ਵਿਸ਼ਵ ਚੈਂਪੀਅਨ ਨੂੰ ਹਰਾ ਮਨੀਸ਼ਾ ਆਖ਼ਰੀ 8’ਚ

ਮੈਰੀਕਾਮ, ਲਵਲੀਨਾ ਤੇ ਭਾਗਮਤੀ ਵੀ ਜਿੱਤੀਆਂ

 

ਨੰਬਰ 1 ਮੁੱਕੇਬਾਜ਼ ਨਾਲ ਭਿੜੇਗੀ ਮਨੀਸ਼ਾ ਕੁਆਰਟਰਫਾਈਨ ‘ਚ

ਏਜੰਸੀ,
ਨਵੀਂ ਦਿੱਲੀ, 18 ਨਵੰਬਰ 
ਭਾਰਤ ਦੀ ਮਨੀਸ਼ਾ ਮੌਨ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਚੈਂਪੀਅਨ ਕਜ਼ਾਕਿਸਤਾਨ ਦੀ ਡਿਨੋ ਝਾਲਾਮੈਨ ਨੂੰ ਇੱਥੇ ਆਈਜੀ ਸਟੇਡੀਅਮ ਸਥਿਤ ਕੇਡੀ ਜਾਧਵ ਹਾਲ ‘ਚ ਚੱਲ ਰਹੀ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ 5-0 ਨਾਲ ਹਰਾ ਕੇ ਬੈਂਟਮਵੇਟ 54 ਕਿਗ੍ਰਾ ਵਰਗ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ (48), ਲਵਲੀਨਾ ਬੋਰਗੇਹੇਨ(69) ਅਤੇ ਭਾਗਵਤੀ ਕਾਚਾਰੀ (81) ਨੇ ਵੀ ਆਪਣੇ ਆਪਣੇ ਮੁਕਾਬਲੇ ਜਿੱਤ ਲਏ

 

 
ਹਰਿਆਣਾ ਦੀ ਮਨੀਸ਼ਾ ਨੇ ਡਿਨੋ ਤੋਂ ਆਪਣਾ ਮੁਕਾਬਲਾ 30-27, 30-27, 30-27, 29-28, 29-28 ਨਾਲ ਜਿੱਤਿਆ ਅਤੇ ਆਖ਼ਰੀ ਅੱਠਾਂ ‘ਚ ਜਗ੍ਹਾ ਬਣਾ ਲਈ ਮਨੀਸ਼ਾ ਹੁਣ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਪੱਕਾ ਕਰਨ ਤੋਂ ਇੱਕ ਕਦਮ ਦੂਰ ਰਹਿ ਗਈ ਹੈ ਮਨੀਸ਼ਾ ਨੇ ਆਪਣੇ ਪਹਿਲੇ ਮੈਚ ‘ਚ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਨੂੰ ਹਰਾਇਆ ਸੀ

 
ਆਪਣੇ ਛੇਵੇਂ ਖ਼ਿਤਾਬ ਦੀ ਤਲਾਸ਼ ‘ਚ ਨਿੱਤਰੀ ਮੈਰੀਕਾਮ ਨੇ ਕਜ਼ਾਕਿਸਤਾਨ ਦੀ ਅਗੇਰਿਮ ਕੇਸੇਨੇਏਵਾ ਨੂੰ ਲਾਈਟ ਫਲਾਈਵੇਟ ਵਰਗ ‘ਚ 45-48 ਵਰਗ ‘ਚ 5-0 (30-27, 30-27, 30-27, 30-27, 29-28 ) ਨਾਲ ਹਰਾਇਆ ਮਨੀਸ਼ਾ ਦਾ ਅਗਲਾ ਮੁਕਾਬਲਾ ਚੈਂਪੀਅਨਸ਼ਿਪ ‘ਚ ਨੰਬਰ ਇੱਕ ਮੁੱਕੇਬਾਜ਼ ਨਾਲ ਹੋਵਗਾ

 
ਇਸ ਤੋਂ ਇਲਾਵਾ 64-69 ਕਿਗ੍ਰਾ ਦੇ ਵੇਲਟਰਵੇਟ ‘ਚ ਭਾਰਤ ਦੀ ਲਵਲੀਨਾ ਨੇ ਪਨਾਮਾ ਦੀ ਅਥੀਨਾ ਨੂੰ 5-0(30-27, 30-27, 30-27, 30-27, 30-27) ਨਾਲ ਹਰਾਇਆ 21 ਸਾਲਾ ਲਵਲੀਨਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਮੁਕਾਬਲਾ ਕਾਫ਼ੀ ਮੁਸ਼ਕਲ ਸੀ ਕਿਉਂਕਿ ਉਹ ਕਾਫ਼ੀ ਲੰਮੀ ਅਤੇ ਤਾਕਤਵਰ ਸੀ ਪਰ ਮੈਂ ਖੁਸ਼ ਹਾਂ ਕਿ ਦੇਸ਼ ਲਈ ਜੇਤੂ ਸ਼ੁਰੂਆਤ ਕੀਤੀ

 
ਭਾਗਵਤੀ ਨੇ ਲਾਈਟ ਹੈਵੀਵੇਟ 81 ਕਿਗ੍ਰਾ ਵਰਗ ‘ਚ ਜਰਮਨੀ ਦੀ ਸ਼ੋਨਬਰਗਰ ਨੂੰ 4-1 (29-28, 28-29, 29-28, 29-28, 29-28)ਨਾਲ ਹਰਾਇਆ ਅਤੇ ਆਖ਼ਰੀ 16 ‘ਚ ਜਗ੍ਹਾ ਬਣਾਈ

 

 
ਮੈਂ ਪੂਰੇ ਆਤਮਵਿਸ਼ਵਾਸ਼ ਨਾਲ ਇਹ ਮੁਕਾਬਲਾ ਲੜਿਆ ਮੈਂ ਰਿੰਗ ‘ਚ ਜਾਣ ਤੋਂ ਬਾਅਦ ਇਹ ਨਹੀਂ ਸੋਚਦੀ ਕਿ ਸਾਹਮਣੇ ਵਿਸ਼ਵ ਚੈਂਪੀਅਨ ਹੈ ਜਾਂ ਵਿਸ਼ਵ ਚੈਂਪੀਅਨ ਦੀ ਕਾਂਸੀ ਤਮਗਾ ਜੇਤੂ.; ਮਨੀਸ਼ਾ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here