ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ | ENG Vs SA
- ਸੋਫੀ ਏਕਲਸਟੋਨ ‘ਪਲੇਅਰ ਆਫ ਦਾ ਮੈਚ’
ਸਪੋਰਟਸ ਡੈਸਕ। ENG Vs SA: ਮਹਿਲਾ ਵਿਸ਼ਵ ਕੱਪ ਦੇ 9ਵੇਂ ਮੈਚ ’ਚ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਇੰਗਲੈਂਡ ਗਰੁੱਪ-ਬੀ ’ਚ ਸਿਖਰ ’ਤੇ ਪਹੁੰਚ ਗਿਆ ਹੈ। ਸ਼ਾਰਜਾਹ ਕ੍ਰਿਕੇਟ ਸਟੇਡੀਅਮ ’ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਤੇ 6 ਵਿਕਟਾਂ ਗੁਆ ਕੇ 124 ਦੌੜਾਂ ਬਣਾਈਆਂ। ਸੋਫੀ ਏਕਲਸਟੋਨ ਨੇ 15 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਨੈਟਲੀ ਸਿਵਰ ਬਰੰਟ ਨੇ ਨਾਬਾਦ 48 ਤੇ ਸਲਾਮੀ ਬੱਲੇਬਾਜ ਡੇਨੀਅਲ ਵਿਅਟ ਨੇ 43 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਤੀਜੇ ਵਿਕਟ ਲਈ 55 ਗੇਂਦਾਂ ’ਚ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਮੈਚ ਜੇਤੂ ਸਾਂਝੇਦਾਰੀ ਦੀ ਬਦੌਲਤ ਇੰਗਲੈਂਡ ਨੇ 4 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ।
Read This : Amritsar News: ਸਾਈਕਲਿੰਗ ਖਿਡਾਰਣ ਦਮਨਪ੍ਰੀਤ ਕੌਰ ਨੇ ਜਿੱਤਿਆ ਗੋਲਡ ਤੇ ਸਿਲਵਰ ਮੈਡਲ
ਪਲੇਅਰ ਆਫ ਦ ਮੈਚ ਏਕਲਸਟੋਨ | ENG Vs SA
ਆਪਣੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ ਹਰਾਉਣ ਵਾਲੀ ਇੰਗਲਿਸ਼ ਟੀਮ ਨੇ ਦੱਖਣੀ ਅਫਰੀਕਾ ਦੀ ਪਹਿਲੀ ਵਿਕਟ 31 ਦੌੜਾਂ ’ਤੇ ਲਈ। ਇੱਥੇ ਤਾਜਮਿਨ ਬ੍ਰਿਟਸ ਨੂੰ ਲਿੰਸੇ ਸਮਿਥ ਨੇ ਆਊਟ ਕੀਤਾ। ਕਪਤਾਨ ਲੌਰਾ ਵੂਲਵਰਥ ਨੇ ਸ਼ਾਨਦਾਰ ਬੱਲੇਬਾਜੀ ਕੀਤੀ। ਉਸ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਤੇ 42 ਦੌੜਾਂ ਬਣਾਈਆਂ। ਉਸ ਨੂੰ ਐਕਲਸਟੋਨ ਨੇ ਬੋਲਡ ਕੀਤਾ। ਸੋਫੀ ਏਕਲਸਟੋਨ ਨੇ ਦੱਖਣੀ ਅਫਰੀਕਾ ਮਹਿਲਾ ਟੀਮ ਦੀਆਂ ਦੋ ਮੁੱਖ ਬੱਲੇਬਾਜਾਂ ਨੂੰ ਆਊਟ ਕਰਕੇ ਮੈਚ ਦਾ ਰੁਖ ਇੰਗਲੈਂਡ ਦੇ ਹੱਕ ’ਚ ਕਰ ਦਿੱਤਾ। ਲੌਰਾ ਵੂਲਵਰਥ ਤੋਂ ਇਲਾਵਾ ਐਨੀ ਡਰਕਸਨ ਨੇ 11 ਗੇਂਦਾਂ ’ਤੇ ਅਜੇਤੂ 20 ਦੌੜਾਂ ਤੇ ਮੈਰੀਜਨ ਕੈਪ ਨੇ 17 ਗੇਂਦਾਂ ’ਤੇ 26 ਦੌੜਾਂ ਦੀ ਪਾਰੀ ਖੇਡੀ।
ਬਰੰਟ ਤੇ ਵਿਅਟ ਦੀ ਮੈਚ ਜੇਤੂ ਸਾਂਝੇਦਾਰੀ | ENG Vs SA
125 ਦੌੜਾਂ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਆਪਣਾ ਪਹਿਲਾ ਵਿਕਟ 16 ਦੌੜਾਂ ’ਤੇ ਗੁਆ ਦਿੱਤਾ। ਇਸ ਤੋਂ ਬਾਅਦ ਸਿਵਰ ਬਰੰਟ ਨੇ 36 ਗੇਂਦਾਂ ’ਚ ਨਾਬਾਦ 48 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ’ਚ ਛੇ ਚੌਕੇ ਜੜੇ। ਬਰੰਟ ਨੇ ਸਲਾਮੀ ਬੱਲੇਬਾਜ ਵਿਅਟ ਨਾਲ ਮਿਲ ਕੇ 55 ਗੇਂਦਾਂ ’ਚ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਡੇਨੀਅਲ ਵਿਆਟ ਨੇ 43 ਦੌੜਾਂ ਦੀ ਆਪਣੀ ਪਾਰੀ ’ਚ 4 ਚੌਕੇ ਲਾਏ। ਦੱਖਣੀ ਅਫਰੀਕਾ ਲਈ ਮਾਰੀਅਨ ਕੈਪ, ਐਨ ਮਲਬਾ ਤੇ ਨਦੀਨ ਡੀ ਕਲਰਕ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਕੈਪ ਨੇ ਵੀ ਬੱਲੇ ਨਾਲ 17 ਗੇਂਦਾਂ ’ਚ 26 ਦੌੜਾਂ ਦਾ ਯੋਗਦਾਨ ਪਾਇਆ। ਪਿਛਲੇ ਮੈਚ ਦੀ ਤਰ੍ਹਾਂ ਇਸ ਮੈਚ ਵਿੱਚ ਵੀ ਇੰਗਲੈਂਡ ਦੀ ਟੀਮ ਨੇ ਚਾਰ ਸਪਿਨਰਾਂ ਨਾਲ ਦਾਖਲ ਕੀਤਾ।