Womens Scheme: ਔਰਤਾਂ ਦੀ ਉਡੀਕ ਹੋਵੇਗੀ ਖ਼ਤਮ?, ਔਰਤਾਂ ਨੂੰ ਮਿਲਣ ਵਾਲੀ 2100 ਰੁਪਏ ਦੀ ਯੋਜਨਾ ਨੂੰ ਮਿਲ ਸਕਦੀ ਐ ਮਨਜ਼ੂਰੀ

Womens Scheme
Womens Scheme: ਔਰਤਾਂ ਦੀ ਉਡੀਕ ਹੋਵੇਗੀ ਖ਼ਤਮ?, ਔਰਤਾਂ ਨੂੰ ਮਿਲਣ ਵਾਲੀ 2100 ਰੁਪਏ ਦੀ ਯੋਜਨਾ ਨੂੰ ਮਿਲ ਸਕਦੀ ਐ ਮਨਜ਼ੂਰੀ

Womens Scheme: ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ

  • ਬੈਠਕ ਤੋਂ ਬਾਅਦ ਬੀਐੱਸਸੀ ਮੀਟਿੰਗ ’ਚ ਹੋਇਆ ਫੈਸਲਾ, 17 ਨੂੰ ਪੇਸ਼ ਕੀਤਾ ਜਾਵੇਗਾ ਬਜਟ | Womens Scheme
  • 28 ਮਾਰਚ ਤੱਕ ਚੱਲੇਗਾ ਸੈਸ਼ਨ, ਪਹਿਲਾਂ 25 ਨੂੰ ਖਤਮ ਹੋਣਾ ਸੀ ਬਜ਼ਟ ਸੈਸ਼ਨ

ਚੰਡੀਗੜ੍ਹ। ਭਾਜਪਾ ਦੀ ਨਾਇਬ ਸੈਣੀ ਵਾਲੀ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਅੱਜ 7 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਇਸ ਬਜਟ ਸੈਸ਼ਨ ’ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ 17 ਮਾਰਚ ਨੂੰ ਆਪਣਾ ਪਹਿਲਾ ਬਜਟ ਪੇਸ਼ ਕਰਨਗੇ। ਨਾਇਬ ਸਿੰਘ ਸੈਣੀ ਸਰਕਾਰ ਦਾ ਇਹ ਬਜਟ ਸੈਸ਼ਨ 28 ਮਾਰਚ ਤੱਕ ਚੱਲੇਗਾ, ਜਦੋਂ ਕਿ ਪਹਿਲਾਂ ਇਸ ਬਜਟ ਸੈਸ਼ਨ ਨੂੰ 25 ਮਾਰਚ ਤੱਕ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ। ਹਰਿਆਣਾ ਵਿਧਾਨ ਸਭਾ ’ਚ ਹੋਈ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ ਹੈ। budget haryana 2025

ਵੀਰਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਵੱਲੋਂ ਇੱਕ ਸਰਵ ਸਾਂਝੀ ਮੀਟਿੰਗ ਕੀਤੀ ਗਈ ਸੀ ਤਾਂ ਜੋ ਬਜਟ ਸੈਸ਼ਨ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਗੱਲ ਕਰਕੇ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰਣਨੀਤੀ ਅਪਣਾਈ ਜਾ ਸਕੇ। ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਬਿਜ਼ਨਸ ਐਡਵਾਈਜ਼ਰੀ ਕਮੇਟੀ ’ਚ ਸੰਭਾਵੀ ਸ਼ਡਿਊਲ ’ਚ ਬਦਲਾਅ ਕਰਦੇ ਹੋਏ, ਬਜਟ ਸੈਸ਼ਨ ਦਾ ਆਖਰੀ ਦਿਨ 28 ਮਾਰਚ ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਪਹਿਲਾਂ ਬਜਟ ਸੈਸ਼ਨ 25 ਮਾਰਚ ਤੱਕ ਚੱਲਣਾ ਸੀ। ਅਸਥਾਈ ਸ਼ਡਿਊਲ ’ਚ ਪਹਿਲਾਂ ਹੀ 8 ਤੋਂ ਵੱਧ ਛੁੱਟੀਆਂ ਦਰਜ ਕੀਤੀਆਂ ਗਈਆਂ ਸਨ, ਹੁਣ ਬਜਟ ਸੈਸ਼ਨ 28 ਮਾਰਚ ਤੱਕ ਚੱਲਣ ਵਾਲਾ ਹੈ, ਇਸ ਲਈ ਛੁੱਟੀਆਂ ਦੀ ਗਿਣਤੀ ਵੀ ਵਧ ਸਕਦੀ ਹੈ। ਇਸ ਮਾਮਲੇ ਦੀ ਪੂਰੀ ਜਾਣਕਾਰੀ ਬੀਐੱਸਸੀ ਦੀ ਪੂਰੀ ਰਿਪੋਰਟ ਆਉਣ ਤੋਂ ਬਾਅਦ ਹੀ ਉਪਲੱਬਧ ਹੋਵੇਗੀ।

ਔਰਤਾਂ ਨੂੰ ਮਿਲ ਸਕਦੀ ਐ ਖੁਸ਼ਖਬਰੀ | Womens Scheme

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹਰਿਆਣਾ ਵਿਧਾਨ ਸਭਾ ’ਚ ਭਾਜਪਾ ਨੇ 18 ਤੋਂ 60 ਸਾਲ ਦੀਆਂ ਔਰਤਾਂ ਨੂੰ 2100 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ ਨੂੰ ਬੀਜੇਪੀ ਨੇ ਲਾਡੋ ਲਕਸ਼ਮੀ ਦਾ ਨਾਂਅ ਦਿੱਤਾ ਹੈ। ਇਸ ਬਜ਼ਟ ਸੈਸ਼ਨ ’ਚ ਇਸ ਨੂੰ ਮਨਜ਼ੂਰੀ ਮਿਲ ਸਕਦੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਸਿਰਫ਼ ਗਰੀਬੀ ਰੇਖਾ ਤੋਂ ਹੇਠਾਂ ਭਾਵ 1.80 ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ।

Read Also : Punjab Accident News: ਪੰਜਾਬ ‘ਚੋਂ ਤੜਕਸਾਰ ਮੰਦਭਾਗੀ ਖਬਰ, ਬੱਚਿਆਂ ਨਾਲ ਭਰੀ ਬੱਸ ਪਲਟੀ

 

LEAVE A REPLY

Please enter your comment!
Please enter your name here