ਜੇਤੂ ਟੀਮ ਨੂੰ ਮਿਲਣਗੇ 39.55 ਕਰੋੜ ਰੁਪਏ
- ਜੇਤੂ ਰਾਸ਼ੀ ’ਚ ਕੀਤਾ ਗਿਆ ਹੈ ਚਾਰ ਗੁਣਾ ਵਾਧਾ
Women’s ODI World Cup 2025 Prize Money: ਸਪੋਰਟਸ ਡੈਸਕ। ਆਈਸੀਸੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਆਉਣ ਵਾਲੇ ਆਈਸੀਸੀ ਮਹਿਲਾ ਕ੍ਰਿਕੇਟ ਵਿਸ਼ਵ ਕੱਪ ’ਚ ਜੇਤੂ ਟੀਮ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਵਾਰ ਚੈਂਪੀਅਨ ਟੀਮ ਨੂੰ 4.48 ਮਿਲੀਅਨ ਅਮਰੀਕੀ ਡਾਲਰ (ਲਗਭਗ 39.55 ਕਰੋੜ ਰੁਪਏ) ਮਿਲਣਗੇ, ਜੋ ਕਿ ਪਿਛਲੇ ਐਡੀਸ਼ਨ ਦੀ ਇਨਾਮੀ ਰਾਸ਼ੀ (1.32 ਮਿਲੀਅਨ ਡਾਲਰ ਭਾਵ 11.65 ਕਰੋੜ ਰੁਪਏ) ਤੋਂ ਲਗਭਗ ਚਾਰ ਗੁਣਾ ਜ਼ਿਆਦਾ ਹੈ।
ਇਹ ਖਬਰ ਵੀ ਪੜ੍ਹੋ : Ghaggar River Punjab: ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਘੱਗਰ ਨੇੜਲੇ ਪਿੰਡਾਂ ਦਾ ਦੌਰਾ
2023 ਦੇ ਪੁਰਸ਼ ਵਿਸ਼ਵ ਕੱਪ ਤੋਂ ਵੀ ਜ਼ਿਆਦਾ
ਭਾਰਤ ਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਹੇਠ 30 ਸਤੰਬਰ ਤੋਂ 2 ਨਵੰਬਰ ਤੱਕ ਹੋਣ ਵਾਲਾ ਇਹ 13ਵਾਂ ਐਡੀਸ਼ਨ ਕੁੱਲ ਅੱਠ ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 13.88 ਮਿਲੀਅਨ ਅਮਰੀਕੀ ਡਾਲਰ (ਲਗਭਗ 122.5 ਕਰੋੜ ਰੁਪਏ) ਹੋਵੇਗੀ, ਜੋ ਕਿ 2022 ’ਚ ਨਿਊਜ਼ੀਲੈਂਡ ’ਚ ਹੋਏ ਪਿਛਲੇ ਵਿਸ਼ਵ ਕੱਪ (3.5 ਮਿਲੀਅਨ ਡਾਲਰ ਭਾਵ 31 ਕਰੋੜ ਰੁਪਏ) ਤੋਂ ਲਗਭਗ ਤਿੰਨ ਗੁਣਾ ਜ਼ਿਆਦਾ ਹੈ। ਇਹ ਇਨਾਮੀ ਰਾਸ਼ੀ ਪੁਰਸ਼ ਵਿਸ਼ਵ ਕੱਪ 2023 (10 ਮਿਲੀਅਨ ਡਾਲਰ ਭਾਵ 88.26 ਕਰੋੜ ਰੁਪਏ) ਤੋਂ ਵੀ ਜ਼ਿਆਦਾ ਹੈ। Women’s ODI World Cup 2025 Prize Money
ਪੁਰਸ਼ਾਂ ਦੀ ਜੇਤੂ ਟੀਮ ਨਾਲ ਤੁਲਨਾ
2023 ’ਚ ਪੁਰਸ਼ਾਂ ਦੇ ਇੱਕ ਰੋਜ਼ਾ ਵਿਸ਼ਵ ਕੱਪ ਦੀ ਜੇਤੂ ਟੀਮ ਅਸਟਰੇਲੀਆ ਨੂੰ 33.31 ਕਰੋੜ ਰੁਪਏ ਮਿਲੇ। ਇਸ ਦੇ ਨਾਲ ਹੀ ਉਪ ਜੇਤੂ ਭਾਰਤ ਨੂੰ 16.65 ਕਰੋੜ ਰੁਪਏ ਮਿਲੇ। ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦੀ ਜੇਤੂ ਰਾਸ਼ੀ ਇਸ ਤੋਂ ਕਿਤੇ ਜ਼ਿਆਦਾ ਹੈ। ਆਈਸੀਸੀ ਮੁਤਾਬਕ, ਇਸ ਵਾਧੇ ਦਾ ਉਦੇਸ਼ ਮਹਿਲਾ ਕ੍ਰਿਕੇਟ ਦੀ ਪ੍ਰਸਿੱਧੀ ਵਧਾਉਣਾ ਤੇ ਇਸਨੂੰ ਪੁਰਸ਼ਾਂ ਦੇ ਬਰਾਬਰ ਸਨਮਾਨ ਦੇਣਾ ਹੈ।
ਇਨਾਮੀ ਰਾਸ਼ੀ ਦਾ ਪੂਰਾ ਵੇਰਵਾ | Women’s ODI World Cup 2025 Prize Money
- ਜਿੱਤਣ ਵਾਲੀ ਟੀਮ : $4.48 ਮਿਲੀਅਨ (39.55 ਕਰੋੜ ਰੁਪਏ)
- ਟੂਰਨਾਮੈਂਟ ’ਚ ਉਪ ਜੇਤੂ ਰਹਿਣ ਵਾਲੀ ਟੀਮ : $2.24 ਮਿਲੀਅਨ (19.77 ਕਰੋੜ ਰੁਪਏ)
- ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ : $1.12 ਮਿਲੀਅਨ (9.89 ਕਰੋੜ ਰੁਪਏ) ਹਰੇਕ।
- ਗਰੁੱਪ ਪੜਾਅ ’ਚ ਜਿੱਤਣ ਵਾਲੀ ਟੀਮ : ਪ੍ਰਤੀ ਮੈਚ $34,314 (30.29 ਲੱਖ ਰੁਪਏ)।
- 5ਵੇਂ ਤੇ 6ਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ : $7 ਲੱਖ (62 ਲੱਖ ਰੁਪਏ) ਹਰੇਕ।
- 7ਵੇਂ ਤੇ 8ਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ : $2.8 ਲੱਖ (24.71 ਲੱਖ ਰੁਪਏ) ਹਰੇਕ।
- ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ ਟੀਮਾਂ : $2.5 ਲੱਖ (22 ਲੱਖ ਰੁਪਏ) ਹਰੇਕ।