ਏਜੰਸੀ/ਭੁਵਨੇਸ਼ਵਰ। ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਅਮਰੀਕਾ ਨੂੰ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਮੈਚ ‘ਚ 5-1 ਨਾਲ ਹਰਾ ਕੇ 2020 ਦੇ ਟੋਕੀਓ ਓਲੰਪਿਕ ‘ਚ ਜਗ੍ਹਾ ਬਣਾਉਣ ਲਈ ਆਪਣੀ ਦਾਅਵੇਦਾਰੀ ਪੁਖਤਾ ਕਰ ਲਈ ਰਾਣੀ ਰਾਮਪਾਲ ਦੀ ਅਗਵਾਈ ‘ਚ ਨੌਂਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਨੇ 13ਵੇਂ ਨੰਬਰ ਦੀ ਟੀਮ ਅਮਰੀਕਾ ਨੂੰ ਆਖਰੀ ਦੋ ਕੁਆਰਟਰ ‘ਚ ਤਾਰੇ ਵਿਖਾ ਦਿੱਤੇ ਭਾਰਤ ਨੇ ਤੀਜੇ ਅਤੇ ਚੌਥੇ ਕੁਆਰਟਰ ‘ਚ 11 ਮਿੰਟਾਂ ਦੇ ਫਰਕ ‘ਚ ਚਾਰ ਗੋਲ ਕਰਕੇ ਅਮਰੀਕਾ ਦਾ ਸਾਰਾ ਸੰਘਰਸ਼ ਸਮਾਪਤ ਕਰ ਦਿੱਤਾ ਅਮਰੀਕਾ ਨੇ ਆਖਰੀ ਮਿੰਟਾਂ ‘ਚ ਆਪਣਾ ਇੱਕੋ-ਇੱਕ ਗੋਲ ਕੀਤਾ ਭਾਰਤੀ ਮਹਿਲਾ ਟੀਮ ਦਾ ਆਖਰੀ ਵਾਰ ਅਮਰੀਕਾ ਨਾਲ ਮੁਕਾਬਲਾ 2018 ਦੇ ਮਹਿਲਾ ਵਿਸ਼ਵ ਕੱਪ ‘ਚ ਹੋਇਆ ਸੀ, ਜਿੱਥੇ ਭਾਰਤ ਨੇ 1-1 ਨਾਲ ਡਰਾਅ ਖੇਡਿਆ ਸੀ। Hockey
ਪਰ ਇਸ ਮੁਕਾਬਲੇ ‘ਚ ਭਾਰਤ ਦੇ ਤੂਫਾਨੀ ਪ੍ਰਦਰਸ਼ਨ ਦਾ ਅਮਰੀਕਾ ਕੋਲ ਕੋਈ ਜਵਾਬ ਨਹੀਂ ਸੀ ਭਾਰਤ ਦੀ ਇਸ ਸ਼ਾਨਦਾਰ ਜਿੱਤ ‘ਚ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਦੋ ਗੋਲ ਕੀਤੇ ਪਹਿਲਾ ਕੁਆਰਟਰ ਗੋਲਰਹਿਤ ਰਹਿਣ ਤੋਂ ਬਾਅਦ ਲਿਲਿਮਾ ਮਿੰਜ ਨੇ 28ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ ਵਾਧਾ ਦਿਵਾ ਦਿੱਤਾ ਅੱਧੇ ਸਮੇਂ ਤੱਕ ਭਾਰਤ 1-0 ਨਾਲ ਅੱਗੇ ਸੀ ਸ਼ਰਮਿਲਾ ਦੇਵੀ ਨੇ 40ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ‘ਤੇ ਸਕੋਰ 2-0 ਕਰ ਦਿੱਤਾ ਜਦੋਂਕਿ ਗੁਰਜੀਤ ਕੌਰ ਨੇ 42ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਸਕੋਰ 3-0 ਕਰ ਦਿੱਤਾ ਨਵਨੀਤ ਕੌਰ ਨੇ 46ਵੇਂ ਮਿੰਟ ‘ਚ ਮੈਦਾਨੀ ਗੋਲ ਨਾਲ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ ਭਾਰਤ ਨੂੰ 51ਵੇਂ ਮਿੰਟ ‘ਚ ਪੈਨਲਟੀ ਸਟ੍ਰੋਕ ਮਿਲਿਆ ਅਤੇ ਗੁਰਜੀਤ ਨੇ ਭਾਰਤ ਦਾ ਪੰਜਵਾਂ ਗੋਲ ਕਰਨ ‘ਚ ਕੋਈ ਗਲਤੀ ਨਹੀਂ ਕੀਤੀ ਅਮਰੀਕਾ ਦਾ ਇੱਕੋ-ਇੱਕ ਗੋਲ 54ਵੇਂ ਮਿੰਟ ‘ਚ ਮਿਲੇ ਸਟਰੋਕ ‘ਤੇ ਏਰਿਨ ਮੈਟਸਨ ਨੇ ਕੀਤਾ ਅਤੇ ਹਾਰ ਦਾ ਫਰਕ ਘੱਟ ਕੀਤਾ । Hockey
ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਦਾ ਦੂਜੀ ਵਾਰ ਓਲੰਪਿਕ ਖੇਡਣ ਦਾ ਸੁਫਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਇਸ ਕੁਆਲੀਫਾਇਰ ਦਾ ਦੂਜਾ ਮੈਚ ਸ਼ਨਿੱਚਰਵਾਰ ਨੂੰ ਕਲਿੰਗਾ ਸਟੇਡੀਅਮ ‘ਚ ਹੀ ਖੇਡਿਆ ਜਾਵੇਗਾ ਭਾਰਤ ਨੂੰ ਟੋਕੀਓ ਦੀ ਟਿਕਟ ਹਾਸਲ ਕਰਨ ਲਈ ਸਿਰਫ ਇਹ ਮੈਚ ਡਰਾਅ ਕਰਵਾਉਣ ਦੀ ਜ਼ਰੂਰਤ ਹੋਵੇਗੀ ਦੂਜੇ ਪਾਸੇ ਅਮਰੀਕਾ ਨੂੰ ਆਪਣੀਆਂ ਉਮੀਦਾਂ ਲਈ ਨਾ ਸਿਰਫ ਵੱਡੀ ਜਿੱਤ ਹਾਸਲ ਕਰਨੀ ਹੋਵੇਗੀ ਸਗੋਂ ਗੋਲਾਂ ‘ਚ ਭਾਰਤ ਦੀ ਬਰਾਬਰੀ ਕਰਨੀ ਹੋਵੇਗੀ ਤਾਂ ਕਿ ਅੰਕਾਂ ਅਤੇ ਗੋਲਾਂ ਦੇ ਬਰਾਬਰ ਰਹਿਣ ਦੀ ਸਥਿਤੀ ‘ਚ ਸ਼ੂਟ ਆਊਟ ਦਾ ਸਹਾਰਾ ਲਿਆ ਜਾ ਸਕੇ।
ਨਵੇਂ ਫਾਰਮੇਟ ਦੇ ਹਿਸਾਬ ਨਾਲ ਓਲੰਪਿਕ ਕੁਆਲੀਫਾਇਰ ‘ਚ ਦੋ ਮੈਚ ਹੋਣੇ ਹਨ ਜਿਸ ‘ਚ ਅੰਕਾਂ ਦੇ ਆਧਾਰ ‘ਤੇ ਫੈਸਲਾ ਹੋਵੇਗਾ ਕਿ ਕਿਹੜੀ ਟੀਮ ਅਗਲੇ ਸਾਲ ਟੋਕੀਓ ਓਲੰਪਿਕ ‘ਚ ਖੇਡੇਗੀ ਜਿੱਤਣ ‘ਤੇ ਤਿੰਨ ਅੰਕ ਅਤੇ ਡਰਾਅ ਰਹਿਣ ‘ਤੇ ਇੱਕ ਅੰਕ ਮਿਲੇਗਾ ਜੇਕਰ ਅੰਕ ਬਰਾਬਰ ਰਹਿੰਦੇ ਹਨ ਤਾਂ ਫਿਰ ਗੋਲ ਔਸਤ ਵੇਖੀ ਜਾਵੇਗੀ ਅਤੇ ਜੇਕਰ ਗੋਲ ਵੀ ਬਰਾਬਰ ਰਹਿੰਦੇ ਹਨ ਤਾਂ ਸ਼ੂਟ ਆਉਟ ਦਾ ਸਹਾਰਾ ਲਿਆ ਜਾਵੇਗਾ ਜੇਕਰ ਸ਼ੂਟ ਆਊਟ ਬਰਾਬਰ ਰਹਿੰਦਾ ਹੈ ਤਾਂ ਸਡਨ ਡੈਥ ਨਾਲ ਓਲੰਪਿਕ ‘ਚ ਜਾਣ ਵਾਲੀ ਟੀਮ ਦਾ ਫੈਸਲਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।