ਮੈਡ੍ਰਿਡ, (ਏਜੰਸੀ)। ਕਪਤਾਨ ਰਾਣੀ ਅਤੇ ਗੁਰਜੀਤ ਕੌਰ ਦੇ ਡਬਲ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਫੈਸ਼ਲਾਕੁੰਨ ਪੰਜਵੇਂ ਅਤੇ ਆਖ਼ਰੀ ਮੁਕਾਬਲੇ ‘ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ ਸਪੇਨ ਨੂੰ 4-1 ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰਵਾ ਲਈ ਭਾਰਤ ਨੇ ਪਹਿਲਾ ਮੈਚ 0-3 ਨਾਲ ਗੁਆਇਆ ਸੀ ਪਰ ਦੂਸਰੇ ਮੈਚ ‘ਚ 1-1 ਦੀ ਬਰਾਬਰੀ ਕੀਤੀ ਸੀ ਭਾਰਤ ਨੇ ਤੀਸਰਾ ਮੈਚ 3-2 ਨਾਲ ਜਿੱਤਿਆ ਅਤੇ ਚੌਥਾ ਮੈਚ 1-4 ਨਾਲ ਗੁਆ ਦਿੱਤਾ ਮਹਿਲਾ ਟੀਮ ਨੇ ਪੰਜਵੇਂ ਅਤੇ ਆਖ਼ਰੀ ਮੈਚ ‘ਚ 4-1 ਨਾਲ ਜਿੱਤ ਦਰਜ ਕਰਕੇ ਲੜੀ ਬਰਾਬਰ ਕਰਵਾ ਲਈ।
ਮਹਿਲਾ ਟੀਮ ਦੀ ਇਸ ਸ਼ਾਨਦਾਰ ਜਿੱਤ ‘ਚ ਕਪਤਾਨ ਰਾਣੀ ਨੇ 33ਵੇਂ ਅਤੇ 37ਵੇਂ ਅਤੇ ਗੁਰਜੀਤ ਕੌਰ ਨੇ 44ਵੇਂ ਅਤੇ 50ਵੇਂ ਮਿੰਟ ‘ਚ ਗੋਲ ਕੀਤੇ ਸਪੇਨ ਦਾ ਇੱਕੋ ਇੱਕ ਗੋਲ ਰਿਏਰਾ ਨੇ 58ਵੇਂ ਮਿੰਟ ‘ਚ ਕੀਤਾ ਡਿਫੈਂਡਰ ਗੁਰਜੀਤ ਨੇ ਆਪਣੇ ਦੋਵੇਂ ਗੋਲ ਪੈਨਲਟੀ ਕਾਰਨਰ ‘ਤੇ ਕੀਤੇ ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਮੈਚ ਦੇ ਪੰਜ ਗੋਲ ਆਖ਼ਰੀ ਕੁਆਰਟਰ ‘ਚ ਹੋਏ ਸ਼ੁਰੂਆਤੀ ਮੁਕਾਬਲਿਆਂ ‘ਚ ਥਿੜਕੀ ਵਿਸ਼ਵ ‘ਚ 11ਵੇਂ ਨੰਬਰ ਦੀ ਟੀਮ ਭਾਰਤ ਨੇ ਇਸ ਆਖ਼ਰੀ ਜਿੱਤ ਨਾਲ ਸਪੇਨ ਦੌਰੇ ਦੀ ਸਮਾਪਤੀ ਸੁਖ਼ਾਵੇਂ ਢੰਗ ਨਾਲ ਕਰਨ ‘ਚ ਕਾਮਯਾਬੀ ਹਾਸਲ ਕੀਤੀ।