ਮਹਿਲਾ ਦਿਵਸ ਮੌਕੇ ਮਹਿਲਾਵਾਂ ਨਾਲ ਧੱਕਾ-ਮੁੱਕੀ

Womens Day
ਮਹਿਲਾ ਦਿਵਸ ਮੌਕੇ ਮਹਿਲਾਵਾਂ ਨਾਲ ਧੱਕਾ-ਮੁੱਕੀ

ਬੇਰੁਜ਼ਗਾਰ ਮੋਰਚੇ ਨੇ ਮੁੜ ਮੁੱਖ ਮੰਤਰੀ ਦੀ ਕੋਠੀ ਅੱਗੇ ਕੀਤਾ ਪ੍ਰਦਰਸ਼ਨ

ਮੀਟਿੰਗ ਬੇਸਿੱਟਾ ਰਹੀ ਤਾਂ 15 ਮਾਰਚ ਤੋਂ ਪੱਕਾ ਮੋਰਚਾ

(ਗੁਰਪ੍ਰੀਤ ਸਿੰਘ) ਸੰਗਰੂਰ। ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਦੀ ਸਥਾਨਕ ਕੋਠੀ ਦਾ ਘਿਰਾਓ ਕਰਨ ਲਈ ਪਹੁੰਚੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਬੇਰੁਜ਼ਗਾਰਾਂ ਨਾਲ ਮੁੜ ਧੱਕਾਮੁੱਕੀ ਹੋਈ ਅਤੇ ਕੁਝ ਮਹਿਲਾਵਾਂ ਦੀਆਂ ਚੁੰਨੀਆਂ ਲੱਥ ਗਈਆਂ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਸਿੰਘ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਤੋਂ ਇਕੱਠੇ ਹੋਕੇ ਆਪਣੇ ਰੁਜ਼ਗਾਰ ਦੀ ਮੰਗ ਲੈਕੇ ਮੁੱਖ ਮੰਤਰੀ ਦੀ ਕੋਠੀ ਜਾ ਰਹੇ ਬੇਰੁਜ਼ਗਾਰਾਂ ਨੂੰ ਪੁਲਿਸ ਰੋਕਾਂ ਕੋਲ ਰੋਕਣਾ ਚਾਹਿਆ ਤਾਂ ਇਸ ਦੌਰਾਨ ਧੱਕਾਮੁੱਕੀ ਹੋ ਗਈ। ਇਸ ਮੌਕੇ ਕੁਝ ਬੇਰੁਜ਼ਗਾਰਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਬੇਰੁਜ਼ਗਾਰਾਂ ਨੂੰ ਹੁੱਜਾਂ ਮਾਰੀਆਂ ਗਈਆਂ। Womens Day

ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ 25 ਫਰਵਰੀ ਦੇ ਪ੍ਰਦਰਸ਼ਨ ਮੌਕੇ ਬੇਰੁਜ਼ਗਾਰਾਂ ਨੂੰ 6 ਮਾਰਚ ਲਈ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਉਣ ਦੀ ਪੱਤ੍ਰਕਾ ਦਿੱਤੀ ਸੀ। ਪ੍ਰੰਤੂ ਮੀਟਿੰਗ ਨਾ ਹੋਣ ਦੇ ਰੋਸ ਵਿੱਚ ਬੇਰੁਜ਼ਗਾਰਾਂ ਨੇ ਮੁੜ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਕਸ਼ਿਸ਼ ਕੀਤੀ। ਲੰਬੀ ਕਸਮਕਸ ਮਗਰੋਂ ਬੇਰੁਜ਼ਗਾਰਾਂ ਨੂੰ 14 ਮਾਰਚ ਲਈ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ। ਬੇਰੁਜ਼ਗਾਰਾਂ ਨੇ ਕਿਹਾ ਕਿ ਜੇਕਰ ਮੀਟਿੰਗ ਰੱਦ ਜਾਂ ਬੇਸਿੱਟਾ ਹੋਈ ਤਾਂ 15 ਮਾਰਚ ਨੂੰ ਮੁੱਖ ਮੰਤਰੀ ਦੀ ਸਥਾਨਕ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। Womens Day

ਇਹ ਵੀ ਪੜ੍ਹੋ: ਕਾਂਗਰਸ ਨੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਇਸ ਮੌਕੇ ਸੰਦੀਪ ਮੋਫਰ, ਕੁਲਦੀਪ ਭੁਤਾਲ, ਸੁਖਪਾਲ ਖਾਨ, ਜਗਸੀਰ ਜਲੂਰ, ਸੰਦੀਪ ਧੌਲਾ, ਸਮਨ ਮਾਲੇਰਕੋਟਲਾ, ਮੁਹੰਮਦ ਆਸਿਫ, ਜਗਤਾਰ ਟੋਡਰਵਾਲ,ਸੁਖਪਾਲ ਬਰਨਾਲਾ, ਰਣਬੀਰ ਨਦਾਮਪੁਰ, ਵੀਰਪਾਲ ਕੌਰ ਬਠਿੰਡਾ, ਮੁਨੀਸ ਫਾਜ਼ਿਲਕਾ, ਵਰਿੰਦਰ ਸਿੰਘ ਡਕੌਂਦਾ, ਲਲਿਤਾ ਪਟਿਆਲਾ, ਸੁਖਵਿੰਦਰ ਕੁਮਾਰ ਮਲੋਟ, ਕਰਮਜੀਤ ਕੌਰ, ਨਿੱਕਾ ਛੰਨਾ, ਰਿੰਕੂ ਸਿੰਘ, ਪਰਮਜੀਤ ਕੌਰ, ਅਨੀਤਾ ਭੀਖੀ, ਹਰਜਿੰਦਰ ਕੌਰ, ਨੀਲੋਵਾਲ, ਅਮਨਦੀਪ ਕੌਰ ਭਾਈ ਕੀ ਪਿਸ਼ੌਰ, ਰਮਨਦੀਪ ਕੌਰ ਖੰਗੂੜਾ, ਸੁਖਵੀਰ ਕੌਰ ਲਹਿਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here