ਟੂਰਨਾਮੈਂਟ ’ਚ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰੀ ਭਾਰਤੀ ਮਹਿਲਾ ਟੀਮ
- ਪਿੱਛਲੀ ਵਾਰ ਦੀ ਏਸ਼ੀਆ ਕੱਪ ਚੈਂਪੀਅਨ ਹੈ ਭਾਰਤੀ ਮਹਿਲਾ ਟੀਮ
- ਦੀਪਤੀ ਸ਼ਰਮਾ ਹਨ ਸਭ ਤੋ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼
ਸਪੋਰਟਸ ਡੈਸਕ। ਮਹਿਲਾ ਏਸ਼ੀਆ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਤੇ ਬੰਗਲਾਦੇਸ਼ ਵਿਚਕਾਰ ਖੇਡਿਆ ਜਾਵੇਗਾ। ਭਾਰਤੀ ਟੀਮ ਪਿੱਛਲੀ ਵਾਰ ਦੀ ਚੈਂਪੀਅਨ ਹੈ। ਇਸ ਟੂਰਨਾਮੈਂਟ ’ਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ-ਸਾਮਹਣੇ ਹੋਣਗੀਆਂ। ਦੋਵੇਂ ਟੀਮਾਂ ਅੱਜ ਵਾਲਾ ਮੈਚ ਜਿੱਤ ਕੇ ਫਾਈਨਲ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰਨਗੀਆਂ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ’ਚ ਆਪਣੇ ਸਖਤ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ, ਦੂਜੇ ਮੈਚ ’ਚ ਯੂਏਈ ਨੂੰ 78 ਦੌੜਾਂ ਨਾਲ ਤੇ ਤੀਜੇ ਮੈਚ ’ਚ ਨੇਪਾਲ ਨੂੰ 82 ਦੌੜਾਂ ਨਾਲ ਹਰਾਇਆ ਹੈ। IND Vs BAN
ਦੂਜੇ ਪਾਸੇ ਬੰਗਲਾਦੇਸ਼ੀ ਟੀਮ ਨੂੰ ਆਪਣੇ ਪਹਿਲੇ ਮੈਚ ’ਚ ਸ਼੍ਰੀਲੰਕਾ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਵਾਪਸੀ ਕਰਦੇ ਹੋਏ ਬੰਗਲਾਦੇਸ਼ੀ ਟੀਮ ਨੇ ਥਾਈਲੈਂਡ ਨੂੰ 7 ਵਿਕਟਾਂ ਨਾਲ ਤੇ ਮਲੇਸ਼ੀਆ ਨੂੰ 114 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇਹ ਏਸ਼ੀਆ ਕੱਪ ’ਚ ਭਾਰਤ ਤੇ ਸ਼੍ਰੀਲੰਕਾ ਅਜਿਹੀਆਂ ਦੋ ਟੀਮਾਂ ਹਨ ਜਿਨ੍ਹਾਂ ਨੇ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਹੈ। ਦੂਜਾ ਸੈਮੀਫਾਈਨਲ ਭਲਕੇ ਸ਼ਾਮ 7 ਵਜੇ ਤੋਂ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਜਾਵੇਗਾ। IND Vs BAN
Read This : ਦੋਵੇਂ ਬਾਹਾਂ ਕੱਟੀਆਂ ਗਈਆਂ, ਫਿਰ ਵੀ ਕ੍ਰਿਕੇਟਰ ਬਣਨ ਦੇ ਸੁਫਨੇ ਨੂੰ ਪੂਰਾ ਕੀਤਾ ਆਮਿਰ ਹੁਸੈਨ ਨੇ
ਮੈਚ ਸਬੰਧੀ ਜਾਣਕਾਰੀ | IND Vs BAN
- ਟੂਰਨਾਮੈਂਟ : ਮਹਿਲਾ ਏਸ਼ੀਆ ਕੱਪ, ਪਹਿਲਾ ਸੈਮੀਫਾਈਨਲ
- ਮਿਤੀ : 26 ਜੁਲਾਈ
- ਮੈਚ : ਭਾਰਤ ਬਨਾਮ ਬੰਗਲਾਦੇਸ਼
- ਸਟੇਡੀਅਮ : ਰੰਗੀਰੀ ਦਾਂਬੁਲਾ ਸਟੇਡੀਅਮ, ਸ਼੍ਰੀਲੰਕਾ
- ਟਾਸ : ਦੁਪਹਿਰ 1:30 ਵਜੇ, ਮੈਚ ਸ਼ੁਰੂ : 2:00 ਵਜੇ
ਟਾਸ ਦਾ ਰੋਲ ਤੇ ਪਿੱਚ ਰਿਪੋਰਟ | IND Vs BAN
ਰੰਗੀਰੀ ਦਾਂਬੁਲਾ ਸਟੇਡੀਅਮ ਸ਼੍ਰੀਲੰਕਾ ’ਚ ਹੋਣ ਵਾਲੇ ਏਸ਼ੀਆ ਕੱਪ ਦੇ ਸਾਰੇ ਮੈਚ ਇਹ ਹੀ ਸਟੇਡੀਅਮ ’ਚ ਖੇਡੇ ਜਾਣਗੇ। ਇਹ ਸਟੇਡੀਅਮ ’ਚ ਹੁਣ ਤੱਕ 15 ਮਹਿਲਾ ਟੀ20 ਕੌਮਾਂਤਰੀ ਮੈਚ ਖੇਡੇ ਜਾ ਚੁੱਕੇ ਹਨ। ਇਸ ਸਟੇਡੀਅਮ ’ਚ ਟਾਸ ਕੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 9 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਦੋਵੇਂ ਹੀ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਦਾ ਫੈਸਲਾ ਕਰਨਾ ਚਾਹੁਣਗੇ। ਦਾਂਬੁਲਾ ਸਟੇਡੀਅਮ ਦੀ ਪਿੱਚ ਗੇਂਦਬਾਜ਼ਾਂ ਲਈ ਮੱਦਦ ਕਰਦੀ ਹੈ। IND Vs BAN
ਮੈਚ ਸਬੰਧੀ ਭਵਿੱਖਬਾਣੀ ਤੇ ਮੌਸਮ ਅਪਡੇਟ | IND Vs BAN
ਭਾਰਤੀ ਮਹਿਲਾ ਟੀਮ ਫਿਲਹਾਲ ਅਜੇ ਤੱਕ ਫਾਰਮ ’ਚ ਹੈ। ਪਹਿਲਾ ਮੈਚ ’ਚ ਭਾਰਤ ਨੇ ਪਾਕਿਸਤਾਨ ਨੂੰ, ਦੂਜੇ ਮੈਚ ’ਚ ਯੂਏਈ ਨੂੰ ਤੇ ਤੀਜੇ ਮੈਚ ’ਚ ਨੇਪਾਲ ਨੂੰ ਹਰਾਇਆ ਹੈ ਤੇ ਕੁੱਝ ਸਮਾਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕੀ ਟੀਮ ਤੋਂ ਸੀਰੀਜ਼ ਜਿੱਤੀ ਸੀ। ਇਸ ਮੈਚ ’ਚ ਭਾਰਤ ਦੀ ਮੈਚ ਜਿੱਤਣ ਦੀ ਸੰਭਾਵਨਾ 90 ਫੀਸਦੀ ਹੈ। ਦਾਂਬੁਲਾ ’ਚ ਅੱਜ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। IND Vs BAN
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND Vs BAN
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਰਤੀ ਮੰਧਾਨਾ, ਸ਼ੈਫਾਲੀ ਵਰਮਾ, ਦਿਆਲਨ ਹੇਮਲਤਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼, ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰੇਣੁਕਾ ਸਿੰਘ, ਰਾਧਾ ਯਾਦਵ ਤੇ ਤਨੁਜਾ ਕੰਵਰ।
ਬੰਗਲਾਦੇਸ਼ : ਨਿਗਾਰ ਸੁਲਤਾਨਾ (ਕਪਤਾਨ), ਦਿਲਰਾ ਅਖਤਰ, ਮੁਰਸ਼ਿਦਾ ਖਾਤੁਨ, ਰੁਮਾਨਾ ਅਹਿਮਦ, ਇਸ਼ਮਾ ਤਨਜ਼ੀਮ, ਰਿਤੂ ਮੋਨੀ, ਰਾਬੇਯਾ ਖਾਤੂਨ, ਸ਼ੌਰਨਾ ਅਖਤਰ, ਜਹਾਨਰਾ ਆਲਮ, ਨਾਹਿਦਾ ਅਖਤਰ ਤੇ ਸਬਿੰਕੁਨ ਨਾਹਰ ਜੈਸਮੀਨ।