Farmers Protest: ਖਨੌਰੀ ਬਾਰਡਰ ’ਤੇ ਵੱਡੀ ਗਿਣਤੀ ’ਚ ਪਹੁੰਚ ਕੇ ਮਹਿਲਾਵਾਂ ਵੱਲੋਂ ਮਨਾਇਆ ਜਾਵੇਗਾ ਮਹਿਲਾ ਦਿਵਸ

Farmers Protest
Farmers Protest: ਖਨੌਰੀ ਬਾਰਡਰ ’ਤੇ ਵੱਡੀ ਗਿਣਤੀ ’ਚ ਪਹੁੰਚ ਕੇ ਮਹਿਲਾਵਾਂ ਵੱਲੋਂ ਮਨਾਇਆ ਜਾਵੇਗਾ ਮਹਿਲਾ ਦਿਵਸ

ਸਮਾਜ ਨੂੰ ਸਿਰਜਣ ਵਿੱਚ ਅਤੇ ਹਰ ਇੱਕ ਅੰਦੋਲਨ ਵਿੱਚ ਮਹਿਲਾਵਾਂ ਦਾ ਯੋਗਦਾਨ ਸਭ ਤੋਂ ਵੱਧ

Farmers Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲਾ ਫਰੀਦਕੋਟ ਦੀ ਮੀਟਿੰਗ 8 ਤਰੀਕ ਨੂੰ ਖਨੌਰੀ ਬਾਰਡਰ ਉੱਪਰ ਮਨਾਏ ਜਾ ਰਹੇ ਮਹਿਲਾ ਦਿਵਸ ਸਬੰਧੀ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਬੋਹੜ ਸਿੰਘ ਰੁਪੱਈਆ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਦੀ ਅਗਵਾਈ ਵਿੱਚ ਹੋਈ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਜੀਵਨ ਦੀ ਕਲਪਨਾ ਮਹਿਲਾਵਾਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਅਤੇ ਕਿਸੇ ਵੀ ਵਧੀਆ ਸਮਾਜ ਨੂੰ ਸਿਰਜਣ ਵਿੱਚ ਅਤੇ ਹਰ ਇੱਕ ਅੰਦੋਲਨ ਵਿੱਚ ਮਹਿਲਾਵਾਂ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ।

ਮਹਿਲਾਵਾਂ ਵੱਲੋਂ ਅੰਦੋਲਨ ਨੂੰ ਅੱਗੇ ਹੋ ਕੇ ਲੜਿਆ ਜਾ ਰਿਹਾ

ਉਹਨਾਂ ਕਿਹਾ ਕਿ ਜਦੋਂ ਪਹਿਲਾਂ ਇਤਿਹਾਸ ਵਿੱਚ ਕਿਸੇ ਵੀ ਸੰਘਰਸ਼ ਨੂੰ ਲੜਿਆ ਗਿਆ ਤਾਂ ਉਸ ਸਮੇਂ ਵੀ ਮਹਿਲਾਵਾਂ ਵੱਲੋਂ ਆਪਣੇ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਥਾਂ ਉਸ ਸੰਘਰਸ਼ ਨੂੰ ਲੜਿਆ ਗਿਆ ਅਤੇ ਜਦੋਂ ਦਿੱਲੀ ਦਾ ਕਿਸਾਨ ਅੰਦੋਲਨ 13 ਮਹੀਨੇ 13 ਦਿਨ ਚੱਲਿਆ ਤਾਂ ਉਸ ਸਮੇਂ ਜਦੋਂ ਅਸੀਂ ਬਾਰਡਰਾਂ ਉੱਪਰ ਬੈਠੇ ਸੀ ਤਾਂ ਮਹਿਲਾਵਾਂ ਵੱਲੋਂ ਬਾਰਡਰਾਂ ਉੱਪਰ ਅਤੇ ਪਿੱਛੇ ਘਰਾਂ ਅਤੇ ਖੇਤਾਂ ਵਿੱਚ ਮੋਰਚਿਆਂ ਨੂੰ ਸੰਭਾਲਿਆ ਗਿਆ ਅਤੇ ਹੁਣ ਕਿਸਾਨ ਅੰਦੋਲਨ ਦੋ ਨੂੰ ਚਲਦਿਆਂ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਅਤੇ ਇਸ ਅੰਦੋਲਨ ਵਿੱਚ ਵੀ ਮਹਿਲਾਵਾਂ ਵੱਲੋਂ ਅੰਦੋਲਨ ਨੂੰ ਅੱਗੇ ਹੋ ਕੇ ਲੜਿਆ ਜਾ ਰਿਹਾ।

ਉਹਨਾਂ ਮਾਵਾਂ ਭੈਣਾਂ ਦੇ ਸਿਦਕ ਨੂੰ ਸਿਜਦਾ ਕਰਨ ਲਈ ਅੱਠ ਮਾਰਚ ਨੂੰ ਦੋਨਾਂ ਫੋਰਮਾਂ ਵੱਲੋਂ ਚੱਲ ਰਹੇ ਮੋਰਚਿਆਂ ਉੱਪਰ ਮਹਿਲਾ ਦਿਵਸ ਮਨਾਇਆ ਜਾ ਰਿਹਾ ਜਿਸ ਸਬੰਧੀ ਅੱਜ ਫਰੀਦਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮੀਟਿੰਗ ਕਰਕੇ ਖਨੌਰੀ ਮੋਰਚੇ ਉੱਪਰ ਮਨਾਏ ਜਾ ਰਹੇ ਮਹਿਲਾ ਦਿਵਸ ਸਬੰਧੀ ਸਾਰੇ ਬਲਾਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। Farmers Protest

ਇਹ ਵੀ ਪੜ੍ਹੋ: Weather Forecast: ਦਸ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਚੇਤਾਵਨੀ

ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੱਛਲੇ ਸਮੇਂ ਵਿੱਚ ਹੋਈਆਂ ਖੋਜਾਂ ਅਤੇ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀ ਪਿਊਸ਼ ਗੋਇਲ ਦਾ ਹਾਲੀਆ ਬਿਆਨ ਸਿੱਧ ਕਰਦਾ ਹੈ ਕਿ ਕੇਂਦਰ ਸਰਕਾਰ ਵੀ ਮੰਨਦੀ ਹੈ ਕਿ ਪੰਜਾਬ ਦਾ ਧੂੰਆਂ ਦਿੱਲੀ ਨਹੀਂ ਪਹੁੰਚਦਾ ਰਾਜਧਾਨੀ ਦਿੱਲੀ ਦੀ ਆਵੋ ਹਵਾ ਨੂੰ ਗੰਧਲਾ ਕਰਨ ਲਈ ਦਿੱਲੀ ਦਾ ਆਪਣਾ ਪੋਲਿਊਸ਼ਨ ਹੀ ਜਿੰਮੇਵਾਰ ਹੈ। ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੱਛਲੇ ਦਿਨੀ ਜਦੋ ਝੋਨੇ ਦਾ ਸੀਜਨ ਵੀ ਨਹੀਂ ਸੀ ਅਤੇ ਨਾਂ ਹੀ ਝੋਨੇ ਹੀ ਪਰਾਲੀ ਨੂੰ ਅੱਗ ਲੱਗੀ ਤਾਂ ਉਸ ਸਮੇਂ ਵੀ ਦਿੱਲੀ ਵਿੱਚ ਪੋਲਿਊਸ਼ਨ ਖਤਰਨਾਕ ਪੱਧਰ ਨੂੰ ਪਾਰ ਕਰ ਗਿਆ ਸੀ ਇਸ ਲਈ ਕਿਸੇ ਹੋਰ ਦੇ ਗੁਨਾਹਾਂ ਲਈ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਅਤੇ ਦਿੱਲੀ ਵਿੱਚ ਹੋਣ ਵਾਲੇ ਪੋਲਿਊਸ਼ਨ ਲਈ ਦਿੱਲੀ ਦੀ ਆਪਣੀ ਇੰਡਸਟਰੀ, ਵਹੀਕਲ ਕੰਸਟ੍ਰਕਸ਼ਨ ਆਦਿ ਹੀ ਜਿੰਮੇਵਾਰ ਹਨ ਅਤੇ ਮਾਣਯੋਗ ਗ੍ਰੀਨ ਟ੍ਰਿਬਿਊਨਲ ਦੇ ਜੱਜ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਕਿਸਾਨਾਂ ਨੂੰ ਪੋਲਿਊਸ਼ਨ ਲਈ ਬਦਨਾਮ ਕੀਤਾ ਜਾ ਰਿਹਾ ਹੈ।

ਭਾਰੀ ਗੜੇਮਾਰੀ ਨਾਲ ਫਸਲਾਂ ਦਾ ਨੁਕਸਾਨ, ਮੁਆਵਜ਼ਾ ਦੀ ਮੰਗ | Farmers Protest

ਕਿਸਾਨ ਆਗੂਆਂ ਨੇ ਕੱਲ ਹੋਈ ਭਾਰੀ ਗੜੇਮਾਰੀ ਨਾਲ ਹੋਏ ਕਣਕਾਂ ਅਤੇ ਹੋਰ ਫਸਲਾਂ ਦੇ ਨੁਕਸਾਨ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੌਰ ’ਤੇ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਟੁੱਟ ਚੁੱਕੇ ਹਨ ਅਤੇ ਪਿੱਛਲੇ ਸਮੇਂ ਦੌਰਾਨ ਲਗਾਤਾਰ ਕਈ ਫਸਲਾਂ ਉੱਪਰ ਪਈ ਕੁਦਰਤੀ ਮਾਰ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਜਿਸ ਤੋਂ ਬਾਅਦ ਕੱਲ੍ਹ ਹੋਈ ਭਾਰੀ ਗੜੇਮਾਰੀ ਨੇ ਕਿਸਾਨੀ ਨੂੰ ਉੱਠਣ ਜੋਗਾ ਨਹੀਂ ਛੱਡਿਆ।

ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਅਤੇ ਚੇਤਾਵਨੀ ਹੈ ਕਿ ਉਹ ਤੁਰੰਤ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਾ ਕੇ ਉਸਦਾ ਮੁਆਵਜ਼ਾ ਕਿਸਾਨਾਂ ਨੂੰ ਦੇਵੇ ਤਾਂ ਜੋ ਪਹਿਲਾ ਹੀ ਕਰਜੇ ਦੇ ਬੋਝ ਕਾਰਨ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਉਸ ਰਸਤੇ ਤੋਂ ਮੋੜਿਆ ਜਾ ਸਕੇ ਜੇਕਰ ਸਰਕਾਰ ਤੁਰੰਤ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਗਿਰਦਾਵਰੀ ਕਰਕੇ ਮੁਆਵਜ਼ਾ ਨਹੀਂ ਦਿੰਦੀ ਤਾਂ ਫੇਰ ਪੰਜਾਬ ਸਰਕਾਰ ਦੇ ਵਿਰੁੱਧ ਮੋਰਚਾ ਖੋਲਣਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮਜ਼ਬੂਰੀ ਹੋਵੇਗੀ ਅਤੇ ਜਥੇਬੰਦੀ ਆਪਣੇ ਲੋਕਾਂ ਦੇ ਹੱਕਾਂ ਲਈ ਹਰ ਇੱਕ ਸੰਘਰਸ਼ ਕਰੇਗੀ।

ਇਸ ਮੌਕੇ ਉਹਨਾਂ ਨਾਲ: ਇੰਦਰਜੀਤ ਸਿੰਘ ਘਣੀਆ ਜ਼ਿਲ੍ਹਾ ਜਨਰਲ ਸਕੱਤਰ, ਗੁਰਦਿੱਤਾ ਸਿੰਘ ਜਿਲ੍ਹਾ ਵਿੱਤ ਸਕੱਤਰ,ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਤੇਜਾ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਨੈਬ ਸਿੰਘ ਸ਼ੇਰ ਸਿੰਘ ਵਾਲਾ ਕਨਵੀਨਰ ਬਲਾਕ ਸਾਦਿਕ,ਬਲਾਕ ਕੋਟਕਪੂਰਾ ਤੋ ਕਮੇਟੀ ਮੈਂਬਰ ਵਿਪਨ ਸਿੰਘ ਫਿੱਡੇ,ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ,ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ ਅਤੇ ਯੂਥ ਆਗੂ ਜਤਿੰਦਰਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।

ਅਹਿਮ ਗੱਲਾਂ | Farmers Protest

ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਹਾਲੀਆ ਬਿਆਨ ਸਿੱਧ ਕਰਦਾ ਕਿ ਕੇਂਦਰ ਸਰਕਾਰ ਮੰਨਦੀ ਹੈ ਕਿ ਪੰਜਾਬ ਦਾ ਧੂੰਆਂ ਨਹੀਂ ਪਹੁੰਚਦਾ ਦਿੱਲੀ, ਰਾਜਧਾਨੀ ਦੀ ਆਵੋ ਹਵਾ ਨੂੰ ਗੰਧਲਾ ਕਰਨ ਲਈ ਦਿੱਲੀ ਦਾ ਆਪਣਾ ਪੋਲਿਊਸ਼ਨ ਹੈ ਜਿੰਮੇਵਾਰ।

ਸੁਪਰੀਮ ਕੋਰਟ ਅਤੇ ਗ੍ਰੀਨ ਟ੍ਰਿਬਿਊਨਲ ਦੇ ਕਿਸਾਨ ਪੱਖੀ ਆਰਡਰ ਲਾਗੂ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਆਪਣੀਆਂ ਨਕਾਮੀਆਂ ਛੁਪਾਉਣ ਲਈ ਕਿਸਾਨਾਂ ਨੂੰ ਦੋਸ਼ੀ ਸਿੱਧ ਕਰਨ ਵਾਸਤੇ ਕਿਸਾਨਾਂ ਉੱਪਰ ਕੀਤੇ ਗਏ ਸਨ ਪਰਾਲੀ ਸਾੜਨ ਦੇ ਪਰਚੇ ਅਤੇ ਜੁਰਮਾਨੇ।

ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਹਾਲੀਆ ਬਿਆਨ ਵਿੱਚ ਮੰਨਿਆ ਗਿਆ ਕਿ ਦਿੱਲੀ ਦੇ ਪੋਲਿਊਸ਼ਨ ਲਈ ਖੁਦ ਦਿੱਲੀ ਜਿੰਮੇਵਾਰ ਇਸ ਲਈ ਪੰਜਾਬ ਸਰਕਾਰ ਹਿਟਲਰ ਸ਼ਾਹੀ ਫਰਮਾਨ ਜਾਰੀ ਕਰ ਕਿਸਾਨਾਂ ਉੱਪਰ ਕੀਤੇ ਗਏ ਪਰਚੇ ਅਤੇ ਜੁਰਮਾਨੇ ਕਰੇ ਰੱਦ।