ਮੁਕਾਬਲੇ ‘ਚ ਮਹਿਲਾ ਨਕਸਲੀ ਢੇਰ

Terrorist attack, Five Terrorists killed

ਨਕਸਲੀ ਮੌਕੇ ‘ਤੇ ਭੱਜਣ ‘ਚ ਹੋਏ ਸਫ਼ਲ

ਬਾਲਾਘਾਟ। ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਪਰਸਵਾੜਾ ਦੇ ਕਾਨਹਾ ਇਲਾਕੇ ਨਾਲ ਲੱਗੇ ਮਾਲਖੇੜੀ ਦੇ ਜੰਗਲ ‘ਚ ਪੁਲਿਸ ਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ‘ਚ ਇੱਕ ਮਹਿਲਾ ਨਕਸਲੀ ਨੂੰ ਮਾਰ ਸੁੱਟਿਆ।

ਪੁਲਿਸ ਮੁਖੀ ਅਭਿਸ਼ੇਕ ਤਿਵਾੜੀ ਨੇ ਅੱਜ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੱਲ੍ਹ ਰਾਤ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬੈਹਰ ਖੇਤਰ ‘ਚ ਨਕਸਲੀ ਪਿੰਡ ਦੇ ਆਸ-ਪਾਸ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਪਹੁੰਚੇ ਹਨ। ਇਸ ਤੋਂ ਬਾਅਦ ਪੁਲਿਸ ਦਲ ਨੂੰ ਉੱਥੇ ਰਵਾਨਾ ਕੀਤਾ ਗਿਆ, ਜਿੱਥੇ ਪੁਲਿਸ ਤੇ ਨਕਸਲੀਆਂ ਦਰਮਿਆਨ ਮੁਕਾਬਲੇ ‘ਚ ਕਈ ਰਾਊਂਡ ਫਾਈਰਿੰਗ ਹੋਈ। ਇਸ ਵਾਰਦਾਤ ‘ਚ ਲਗਭਗ 25 ਤੋਂ 30 ਦੀ ਗਿਣਤੀ ‘ਚ ਨਕਸਲੀ ਦੋ ਵੱਖ-ਵੱਖ ਥਾਵਾਂ ‘ਤੇ ਮੋਰਚਾ ਸੰਭਾਲੀ ਹੋਏ ਸਨ।  ਇਸ ਦਰਮਿਆਨ ਪੁਲਿਸ ਨੂੰ ਭਾਰੀ ਪੈਂਦਾ ਵੇਖ ਨਕਸਲੀ ਮੌਕੇ ‘ਤੇ ਭੱਜਣ ‘ਚ ਸਫ਼ਲ ਹੋ ਗਏ। ਪੁਲਿਸ ਨੂੰ ਘਟਨਾ ਸਥਾਨ ਦੀ ਸਰਚਿੰਗ ਦੌਰਾਨ ਇੱਕ ਮਹਿਲਾ ਨਕਸਲੀ ਦੀ ਲਾਸ਼ ਮਿਲੀ ਹੈ ਜੋ ਨਕਸਲੀਆਂ ਦੇ ਖਟੀਆ ਮੋਰਚੇ ਦਲਮ-2 ਦੀ ਮੈਂਬਰ ਦੱਸੀ ਗਈ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਰਾਇਫਲ, ਪਿੱਠ ਬੈਗ ਸਮੇਤ ਨਕਸਲੀਆਂ ਦੇ ਹੋਰ ਸਮਾਨ ਮਿਲੇ ਹਨ। ਪੁਲਿਸ ਮਾਰੀ ਗਈ ਮਹਿਲਾ ਨਕਸਲੀ ਦੀ ਪਛਾਣ ਦਾ ਵੀ ਕੋਸ਼ਿਸ਼ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.