Haryana Budget: ਇਸ ਸਰਕਾਰ ਦੇ ਪਹਿਲੇ ਬਜਟ ਵਿੱਚ ਕਈ ਵੱਡੇ ਐਲਾਨ ਕਰ ਸਕਦੇ ਹਨ ਮੁੱਖ ਮੰਤਰੀ ਨਾਇਬ ਸੈਣੀ
- ਪਿਛਲਾ ਬਜਟ 1 ਲੱਖ 89 ਹਜ਼ਾਰ 877 ਕਰੋੜ ਰੁਪਏ ਦਾ ਹੋਇਆ ਸੀ ਪੇਸ਼ | Haryana Budget
Haryana Budget: ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੀ ਇਸ ਸਰਕਾਰ ਦੇ ਪਹਿਲੇ ਬਜਟ ਨੂੰ ਅੱਜ (ਸੋਮਵਾਰ) ਨੂੰ ਪੇਸ਼ ਕਰਨ ਜਾ ਰਹੇ ਹਨ। ਨਾਇਬ ਸਿੰਘ ਸੈਣੀ ਆਪਣੇ ਇਸ ਪਹਿਲੇ ਬਜਟ ਵਿੱਚ ਕਮਾਲ ਕਰਦੇ ਹੋਏ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ 1 ਲੱਖ 89 ਹਜ਼ਾਰ 877 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ ਪਰ ਨਾਇਬ ਸਿੰਘ ਸੈਣੀ ਇਸ ਬਜਟ ਨੂੰ 2 ਲੱਖ ਕਰੋੜ ਰੁਪਏ ਦੇ ਪਾਰ ਕਰਨ ਦੇ ਨਾਲ ਹੀ ਕਈ ਵਰਗਾਂ ਨੂੰ ਵੱਡਾ ਤੋਹਫ਼ਾ ਵੀ ਦੇ ਸਕਦੇ ਹਨ।
Read Also : Punjab Government: ਮਾਨ ਸਰਕਾਰ ਨੇ ਵਾਅਦੇ ਪੂਰੇ ਕਰਕੇ ਤਿੰਨ ਸਾਲਾਂ ’ਚ ਲੋਕਾਂ ਦਾ ਮਨ ਜਿੱਤਿਆ
ਦੱਸਿਆ ਜਾ ਰਿਹਾ ਹੈ ਕਿ ਅੱਜ ਦੇ ਬਜਟ ਦੌਰਾਨ ਔਰਤਾਂ ਨੂੰ ਖ਼ਾਸ ਤੌਰ ’ਤੇ ਫੋਕਸ ਵਿੱਚ ਰੱਖਿਆ ਜਾਵੇਗਾ ਅਤੇ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਬਜਟ ਦੌਰਾਨ ਕੀਤਾ ਜਾ ਸਕਦਾ ਹੈ। ਹਾਲਾਂਕਿ ਔਰਤਾਂ ਨੂੰ ਦਿੱਤੇ ਜਾਣ ਵਾਲੇ ਇਸ 2100 ਰੁਪਏ ਸਬੰਧੀ ਕਈ ਤਰ੍ਹਾਂ ਦੀਆਂ ਸ਼ਰਤਾਂ ਵੀ ਲਾਈਆਂ ਜਾ ਰਹੀਆ ਹਨ, ਜਿਨ੍ਹਾਂ ਬਾਰੇ ਬਜਟ ਸੈਸ਼ਨ ਤੋਂ ਬਾਅਦ ਹੀ ਜਾਣਕਾਰੀ ਮਿਲ ਸਕੇਗੀ। ਇਥੇ ਹੀ ਨਾਇਬ ਸਿੰਘ ਸੈਣੀ ਵੱਲੋਂ ਔਰਤਾਂ ਨੂੰ ਦਿੱਤੇ ਜਾਣ ਵਾਲੇ 500 ਰੁਪਏ ਪ੍ਰਤੀ ਗੈਸ ਸਿਲੰਡਰ ਦਾ ਦਾਇਰਾ ਵੀ ਵਧਾਇਆ ਜਾ ਸਕਦਾ ਹੈ। ਹੁਣ ਤੱਕ ਇਸ ਸਕੀਮ ਅਧੀਨ 13 ਲੱਖ ਔਰਤਾਂ ਨੂੰ ਲਾਭ ਮਿਲ ਰਿਹਾ ਹੈ ਤਾਂ ਹਰਿਆਣਾ ਸਰਕਾਰ ਇਸ ਨੂੰ 18 ਲੱਖ ਤੱਕ ਲੈ ਕੇ ਜਾਣ ਬਾਰੇ ਸੋਚ ਰਹੀ ਹੈ।
Haryana Budget
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ’ਤੇ ਆਪਣਾ ਫੋਕਸ ਵਧਾਉਂਦੇ ਹੋਏ ਨਾਇਬ ਸਿੰਘ ਸੈਣੀ ਵੱਲੋਂ 50 ਹਜ਼ਾਰ ਦੇ ਕਰੀਬ ਨਵੀਂ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਵੀ ਬਜਟ ਦੌਰਾਨ ਕੀਤਾ ਜਾ ਸਕਦਾ ਹੈ ਅਤੇ ਬਕਾਇਦਾ ਇਨ੍ਹਾਂ 50 ਹਜ਼ਾਰ ਨੌਕਰੀਆਂ ਬਾਰੇ ਵੇਰਵਾ ਵੀ ਸਾਂਝਾ ਕਰਨ ਬਾਰੇ ਹਰਿਆਣਾ ਸਰਕਾਰ ਵਿਚਾਰ ਕਰ ਰਹੀ ਹੈ। ਨਾਇਬ ਸਿੰਘ ਸੈਣੀ ਵੱਲੋਂ ਸੋਮਵਾਰ ਨੂੰ 12 ਵਜੇ ਦੇ ਕਰੀਬ ਆਪਣਾ ਬਜਟ ਭਾਸ਼ਣ ਸ਼ੁਰੂ ਕੀਤਾ ਜਾਵੇਗਾ ਅਤੇ 2 ਵਜੇ ਤੋਂ ਪਹਿਲਾਂ ਬਜਟ ਦੇ ਭਾਸ਼ਣ ਨੂੰ ਮੁਕੰਮਲ ਕਰ ਲਿਆ ਜਾਵੇਗਾ।