ਸਾਡੇ ਨਾਲ ਸ਼ਾਮਲ

Follow us

11.9 C
Chandigarh
Wednesday, January 21, 2026
More
    Home Breaking News ਮਹਿਲਾ ਕਾਂਗਰਸ ...

    ਮਹਿਲਾ ਕਾਂਗਰਸ ਆਬਜ਼ਰਵਰ ਨਤਾਸ਼ਾ ਸ਼ਰਮਾ ਦਾ ਪੰਜਾਬ ਪੁੱਜਣ ’ਤੇ ਸਵਾਗਤ

    Congress
    ਪਟਿਆਲਾ: ਮਹਿਲਾ ਕਾਂਗਰਸ ਆਬਜ਼ਰਵਰ ਨਤਾਸ਼ਾ ਸ਼ਰਮਾ ਦਾ ਸਵਾਗਤ ਕਰਦੇ ਹੋਏ ਬੀਬੀ ਰੰਧਾਵਾ।

    8 ਫਰਵਰੀ ਨੂੰ ਅਲਕਾ ਲਾਂਬਾ ਦੀ ਆਮਦ ਦੀਆਂ ਤਿਆਰੀਆਂ ’ਚ ਜੁੱਟੀ ਮਹਿਲਾ ਕਾਂਗਰਸ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਮਹਿਲਾ ਕਾਂਗਰਸ ਦੇ ਨਵ ਨਿਯੁਕਤ ਆਬਜ਼ਰਵਰ ਨਤਾਸ਼ਾ ਸ਼ਰਮਾ ਦਾ ਪੰਜਾਬ ਆਉਣ ’ਤੇ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਨਤਾਸ਼ਾ ਸ਼ਰਮਾ ਮਹਿਲਾਵਾਂ ਨੂੰ ਕਾਂਗਰਸ ਨਾਲ ਜੋੜਨ ਲਈ ਆਲ ਇੰਡੀਆ ਮਹਿਲਾ ਕਾਂਗਰਸ ਦੇ ਪ੍ਰਧਾਨ ਅਲਕਾ ਲਾਂਬਾ ਦਾ ਸੁਨੇਹਾ ਲੈ ਕੇ ਪੰਜਾਬ ਪੁੱਜੇ ਹਨ। Congress

    ਇਸ ਮੌਕੇ ਨੱਤਾਸ਼ਾ ਸ਼ਰਮਾ ਨੇ ਦੱਸਿਆ ਕਿ ਅਲਕਾ ਲਾਂਬਾ 8 ਫਰਵਰੀ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਉਪਰੰਤ ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਰਨੀ ਨਾਲ ਮੀਟਿੰਗ ਕਰਨਗੇ ਤੇ ਅੰਤ ਵਿੱਚ ਮਹਿਲਾ ਕਾਂਗਰਸ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ, ਐਲ.ਓ.ਪੀ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਹੋਰ ਆਗੂ ਵੀ ਮਹਿਲਾ ਕਾਂਗਰਸ ਦਾ ਹੌਸਲਾ ਬੁਲੰਦ ਕਰਨ ਲਈ ਹਾਜ਼ਰ ਹੋਣਗੇ। Congress

    ਇਹ ਵੀ ਪੜ੍ਹੋ: ਸਿਹਤ ਮੰਤਰੀ ਨੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ

    ਇਸ ਮੌਕੇ ਬੀਬੀ ਰੰਧਾਵਾ ਨੇ ਕਿਹਾ ਕਿ ਅਲਕਾ ਲਾਂਬਾ ਦੇ ਪ੍ਰਧਾਨ ਬਣਨ ਨਾਲ ਮਹਿਲਾ ਕਾਂਗਰਸ ਵਿੱਚ ਹਰ ਪਾਸੇ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਅਲਕਾ ਲਾਂਬਾ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਮਹਿਲਾਵਾਂ ਨੂੰ 33 ਪਰਸੈਂਟ ਕੋਟਾ ਦਵਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਜਿਸ ਦਾ ਫਾਇਦਾ ਕਾਂਗਰਸ ਵਿੱਚ ਮਿਹਨਤ ਕਰਨ ਵਾਲਿਆਂ ਤੇ ਜਿੱਤਣ ਦੀ ਸਮਰਥਾ ਰੱਖਣ ਵਾਲਿਆਂ ਮਹਿਲਾਵਾਂ ਨੂੰ ਜ਼ਰੂਰ ਮਿਲੇਗਾ।

    11 ਫਰਵਰੀ ਨੂੰ ਮਲਿਕ ਅਰਜੁਨ ਖਾੜਗੇ ਸਮਰਾਲਾ ਵਿਖੇ ਵੱਡੀ ਰੈਲੀ ਵਿੱਚ ਕਰਨਗੇ ਸ਼ਿਰਕਤ 

    ਬੀਬੀ ਰੰਧਾਵਾ ਨੇ ਦੱਸਿਆ 11 ਫਰਵਰੀ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖਾੜਗੇ ਸਮਰਾਲਾ ਵਿਖੇ ਵੱਡੀ ਰੈਲੀ ਵਿੱਚ ਸ਼ਿਰਕਤ ਕਰਨਗੇ ਜਿਸ ਨੂੰ ਸੰਬੋਧਨ ਕਰਨ ਲਈ ਅਲਕਾ ਲਾਂਬਾ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਵੀ ਪਹੁੰਚ ਰਹੇ ਹਨ । ਉਨ੍ਹਾਂ ਕਿਹਾ ਕਿ ਉਕਤ ਦੋਨੋ ਰੈਲੀਆਂ ਦੀ ਸਫਲਤਾ ਲਈ ਮੇਰੀ ਤੇ ਮੇਰੀ ਟੀਮ ਦੀ ਮਿਹਨਤ ਜਾਰੀ ਹੈ। ਇਸ ਮੌਕੇ ਰੇਖਾ ਅਗਰਵਾਲ, ਅਮਰਜੀਤ ਭੱਠਲ, ਰਣਜੀਤ ਬਦੇਸ਼ਾ, ਯਾਮਿਨੀ ਵਰਮਾ, ਪ੍ਰਵੀਨ ਰਾਣਾ, ਦੀਪੀ ਮਾਂਗਟ, ਸੁਖਵਿੰਦਰ ਮਾਣਕੀ ਵੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here