Punjab Government News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀਆਂ ਔਰਤਾਂ ਲਈ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਦਰਅਸਲ, ਪੰਜਾਬ ’ਚ ਰੇਸ਼ਮ ਵਪਾਰ ਨਾਲ ਜੁਡ਼ੇ ਕੀਟ ਪਾਲਕਾਂ, ਕਾਰੀਗਰਾਂ, ਸੈਲਫ ਹੈਲਪ ਗਰੁੱਪ ਅਤੇ ਖਾਸ ਤੌਰ ‘ਤੇ ਔਰਤਾਂ ਦੀ ਆਮਦਨ ਨੂੰ ਉਤਸ਼ਾਹਿਤ ਕਰਨ ਅਤੇ ਵਧਾਉਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਦੱਸਿਆ ਕਿ ਇਹ ਸਿਲਕ ਐਕਸਪੋ 4 ਦਸੰਬਰ ਤੋਂ 9 ਦਸੰਬਰ, 2024 ਤੱਕ ਕਿਸਾਨ ਭਵਨ ਸੈਕਟਰ-35, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Punjab: ਨੂੰਹ ਨੇ ਪਤੀ ਨੂੰ ਵਿਦੇਸ਼ ਲਿਜਾਣ ਦੇ ਵਿਖਾਏ ਸਨ ਸੁਪਨੇ, ਪਤਾ ਨਹੀਂ ਸੀ ਇਸ ਤਰ੍ਹਾਂ ਕਰੇਗੀ ਚਕਨਾਚੂਰ
ਉਨ੍ਹਾਂ ਦੱਸਿਆ ਕਿ ਇਸ ਐਕਸਪੋ ਦਾ ਆਯੋਜਨ ਸਿਲਕ ਮਾਰਕ ਆਰਗੇਨਾਈਜੇਸ਼ਨ ਆਫ ਇੰਡੀਆ ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਆਪਸੀ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਭਗਤ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਕਾਰੀਗਰ, ਵਪਾਰੀ ਸਿਲਕ ਬੋਰਡ ਦੀਆਂ ਰਜਿਸਟਰਡ ਸੰਸਥਾਵਾਂ ਅਤੇ ਸੁਸਾਇਟੀਆਂ ਰੇਸ਼ਮ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਉਣਗੀਆਂ। Punjab Government News