ਨਵਜੰਮੇ ਬੱਚੇ ਦੀ ਤਸਕਰੀ ਕਰਦੀ ਔਰਤ ਬੱਚੇ ਸਮੇਤ ਕਾਬੂ
(ਰਾਜ ਸਿੰਗਲਾ) ਲਹਿਰਾਗਾਗਾ। ਪੁਲਿਸ ਨੇ ਬੱਚਿਆਂ ਦੀ ਤਸਕਰੀ ਕਰਨ ਵਾਲੀ ਮਹਿਲਾ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਾਣਕਾਰੀ ਮੁਤਾਬਕ ਥਾਣਾ ਲਹਿਰਾ ਦੀ ਪੁਲਿਸ ਵੱਲੋਂ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਕਿ ਲਹਿਰਾ ਪੁਲਿਸ ਨੂੰ ਸੂਚਨਾ ਮਿਲੀ ਕਿ ਕਮਲੇਸ਼ ਕੌਰ ਪਤਨੀ ਸਤਪਾਲ ਸਿੰਘ ਵਾਸੀ ਮਾਨਸਾ ਹੋਰ ਮੇਲ-ਮਿਲਾਪ ਵਾਲ ਵਿਆਕਤੀ ਔਰਤਾਂ ਨਾਲ ਮਿਲ ਕਿ ਨਵਜੰਮੇ ਬੱਚੇ ਅੱਗ ਵੇਚਣ ਦਾ ਧੰਦਾ ਕਰਦੀ ਹੈ ਜੋ ਕੋਟੜਾ ਲਹਿਲ ਨਵਜੰਮੇ ਬੱਚੇ ਸਮੇਤ ਖੜ੍ਹੀ ਹੈ ਜੋ ਨਵਜੰਮੇ ਬੱਚੇ ਨੂੰ ਵੇਚਣ ਦੀ ਗਾਹਕ ਦੀ ਭਾਲ ’ਚ ਹੈ। ਪੁਲਿਸ ਨੇ ਉਸ ਦੇ ਖਿਲਾਫ਼ ਪਰਚਾ ਦਰਜ਼ ਕਰਕੇ ਛਾਪੇਮਾਰੀ ਕਰਨ ਤੇ ਕੋਟੜਾ ਲਹਿਲ ਬੱਸ ਸਟੈਂਡ ਵਿਖੇ ਕਮਲੇਸ਼ ਕੌਰ ਕਾਬੂ ਕਰਕੇ ਗਿ੍ਰਫਤਾਰ ਕੀਤਾ ਹੈ ਜਿਸ ਕੋਲ ਇੱਕ ਛੋਟਾ ਬੱਚਾ ਵੀ ਹੈ।
ਮੁਲਜ਼ਮ ਮਹਿਲਾ ਕਮਲੇਸ਼ ਦਾ ਉਕਤ ਨੂੰ ਇਲਾਕਾ ਮੈਜਿਸਟ੍ਰੇਟ ਮੂਣਕ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਨਵਜੰਮੇ ਬੱਚੇ ਨੂੰ ਚੇਅਰਮੈਨ ਚਿਲਡਰਨ ਵੇਲਫੇਅਰ ਕਮੇਟੀ ਸੰਗਰੂਰ ਜੀ ਦੇ ਭੇਜ ਦਿੱਤਾ ਗਿਆ, ਲਹਿਰਾ ਡੀਐਸਪੀ ਮਨੋਜ ਗੋਰਸੀ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਤੋਂ ਜਿਆਦਾ ਜੋੜਿਆ ਤੋਂ ਬੱਚੇ ਲੈ ਕੇ ਅੱਗੇ ਵੇਚੇ ਹਨ।
ਐਸ.ਐਸ.ਪੀ. ਸੰਗਰੂਰ ਨੇ ਕਿਹਾ ਹੈ ਕਿ ਇਹ ਬਹੁਤ ਹੀ ਗੰਭੀਰ ਅਪਰਾਧ ਹੈ ਅਗਲੀ ਪੜਤਾਲ ਦੌਰਾਨ ਇਸ ਵਿੱਚ ਜਿਸ ਅਪਰਾਧੀ ਦੀ ਸਮੂਲੀਅਤ ਪਾਈ ਗਈ ਉਸ ਨੂੰ ਬਖਸਅਿਾ ਨਹੀਂ ਜਾਵੇਗਾ। ਨਵਜੰਮੇ ਬੱਚੇ ਨੂੰ ਅੱਜ 5 ਯਾਦਵਿੰਦਰਾ ਪੂਰਨ ਬਾਲ ਨਿਕੇਤਨ ਲਾਹੌਰੀ ਗੇਟ ਪਟਿਆਲਾ ਦੇਖਭਾਲ ਲਈ ਭੇਜਿਆ ਜਾਵੇਗਾ। ਮੁਲਜ਼ਮ ਕਮਲੇਸ਼ ਕੌਰ ਉਕਤ ਦੀ ਪੁੱਛਗਿੱਛ ਪਰ ਇਸ ਨਾਲ ਧੰਦਾ ਕਰਨ ਵਾਲੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗਿ੍ਰਫਤਾਰ ਕਰਕੇ ਬੱਚੇ ਬਰਾਮਦ ਕਰਵਾਏ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ