ਬੱਚੇ ਨਾਲ ਮੋਬਾਇਲ ਕਵਰ ਲੈਣ ਦੇ ਬਹਾਨੇ ਗਈ ਸੀ ਦੁਕਾਨ ’ਤੇ
ਲੁਧਿਆਣਾ (ਸੱਚ ਕਹੂੰ ਨਿਊਜ਼)। ਅੱਜ-ਕੱਲ੍ਹ ਚੋਰੀਆਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਇੱਕ ਚੋਰੀ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਸਭ ਹੈਰਾਨ ਰਹਿ ਗਏ। ਇੱਕ ਔਰਤ ਲੁਧਿਆਣਾ ਵਿੱਚ ਘੰਟਾ ਘਰ ਨੇੜੇ ਇੱਕ ਦੁਕਾਨ ਤੋਂ ਘਡ਼ੀ ਚੋਰੀ ਕਰਕੇ ਲੈ ਗਈ। ਇਸ ਦਾ ਚੋਰੀ ਕਰਨ ਦਾ ਤਰੀਕਾ ਵੀ ਕਮਾਲ ਦਾ ਹੈ। ਇਹ ਔਰਤ ਛੋਟੇ ਬੱਚੇ ਨੂੰ ਲੈ ਕੇ ਦੁਕਾਨਦਾਰ ’ਤੇ ਆਉਂਦੀ ਹੈ ਤੇ ਦੁਕਾਨਦਾਰ ਨੂੰ ਮੋਬਾਇਲ ਕਵਰ ਵਿਖਾਉਣ ਲਈ ਕਹਿੰਦੀ ਹੈ, ਜਿਵੇਂ ਹੀ ਦੁਕਾਨਦਾਰ ਮੋਬਾਇਲ ਕਵਰ ਲੈਣ ਲਈ ਦੂਜੇ ਪਾਸੇ ਜਾਂਦਾ ਹੈ ਤਾਂ ਇਹ ਔਰਤ ਘਡ਼ੀ ਚੁੱਕ ਕੇ ਲੁਕਾ ਲੈਂਦੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਔਰਤ ਦੇ ਨਾਲ ਇੱਕ ਵਿਅਕਤੀ ਵੀ ਸੀ, ਔਰਤ ਉਸ ਦੇ ਨਾਲ ਸਕੂਟੀ ‘ਤੇ ਚਲੀ ਗਈ। ਸਕੂਟੀ ‘ਤੇ ਵੀ ਕੋਈ ਨੰਬਰ ਪਲੇਟ ਨਹੀਂ ਸੀ। ਚੋਰੀ ਦੀ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਸੀਸੀਟੀਵੀ ਕੈਮਰੇ ਰਾਹੀਂ ਚੱਲਿਆ ਪਤਾ
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਰਾਹੀਂ ਸਾਹਮਣੇ ਆਈ। ਦੁਕਾਨਦਾਰ ਆਨੰਦ ਪ੍ਰਕਾਸ਼ ਨੇ ਦੱਸਿਆ ਕਿ ਘੜੀ ਚੋਰੀ ਹੋਣ ਦੇ ਅਗਲੇ ਦਿਨ ਅਚਾਨਕ ਜਦੋਂ ਉਹ ਸਟਾਕ ਦੀ ਜਾਂਚ ਕਰਨ ਲੱਗਾ ਤਾਂ ਦੇਖਿਆ ਕਿ ਘੜੀਆਂ ਘੱਟ ਹਨ। ਜਦੋਂ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਔਰਤ ਨੇ ਬੱਚੇ ਸਮੇਤ ਘੜੀ ਚੋਰੀ ਕੀਤੀ ਸੀ। ਜਿਸ ਤੋਂ ਬਾਅਦ ਦੁਕਾਨਦਾਰ ਨੇ ਪੁਲਿਸ ਕੰਟਰੋਲ ਨੰਬਰ 112 ’ਤੇ ਸ਼ਿਕਾਇਤ ਦਰਜ ਕਰਵਾਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।