5 ਕਰੋੜ ਦੀ ਹੈਰੋਇਨ ਸਮੇਤ ਮਹਿਲਾ ਤਸਕਰ ਗ੍ਰਿਫ਼ਤਾਰ

5 Crore, Heroin, Including, Woman, Smuggler, Arrested

ਦਿੱਲੀ ਤੋਂ ਤੀਜੀ ਵਾਰ ਲਿਆ ਕੇ ਵੇਚਣ ਜਾ ਰਹੀ ਸੀ ਹੈਰੋਇਨ | Heroin Trafficker

ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ਲੁਧਿਆਣਾ ਦਿਹਾਤੀ ਦੀ ਜਗਰਾਓਂ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਪੁਲਿਸ ਨੇ 5 ਕਰੋੜ ਦੀ ਹੈਰੋਇਨ ਸਮੇਤ ਇੱਕ ਔਰਤ ਨੂੰ ਜਗਰਾਓਂ ਦੇ ਤਹਿਸੀਲ ਚੌਂਕ ਤੋਂ ਗ੍ਰਿਫ਼ਤਾਰ ਕਰ ਲਿਆ। ਜਗਰਾਓਂ ਦੇ ਐੱਸਐੱਸਪੀ ਦਫ਼ਤਰ ਵਿਖੇ ਰੱਖੀ ਗਈ ਕਾਨਫਰੰਸ ਦੋਰਾਨ ਐੱਸਐੱਸਪੀ ਸ਼੍ਰੀ ਵਰਿੰਦਰ ਸਿੰਘ ਬਰਾੜ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੂੰ ਨਸ਼ਾਂ ਮੁਕਤ ਕਰਨ ਲਈ ਆਰੰਭ ਕੀਤੀ ਗਈ। (Heroin Trafficker)

ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਏ.ਐਸ.ਆਈ ਕਰਮਜੀਤ ਸਿੰਘ, ਐਂਟੀਨਾਰਕੋਟਿਕ ਸੈਲ ਸਮੇਤ ਪਲਿਸ ਪਾਰਟੀ ਤਹਿਸੀਲ ਚੌਕ ਮੌਜੂਦ ਸੀ ਤਾਂ ਬੱਸ ਅੱਡਾ ਜਗਰਾਓਂ ਵੱਲੋਂ ਇੱਕ ਔਰਤ ਆ ਰਹੀ ਸੀ ਜੋ ਅੱਗੇ ਖੜ੍ਹੀ ਪੁਲਿਸ ਪਾਰਟੀ ਨੂੰ ਦੇਖ ਕੇ ਕਾਹਲੀ ਨਾਲ ਪਿੱਛੇ ਬੱਸ ਸਟੈਂਡ ਵੱਲ ਨੂੰ ਮੁੜ ਪਈ, ਜਿਸ ਨੂੰ ਏ.ਐਸ.ਆਈ ਕਰਮਜੀਤ ਸਿੰਘ ਨੇ ਮਹਿਲਾ ਸਿਪਾਹੀ ਮਹਿੰਦਰ ਕੌਰ ਦੀ ਮਦਦ ਨਾਲ ਰੋਕ ਕੇ ਉਸ ਦਾ ਨਾਂਅ ਪਤਾ ਪੁੱਛਣ ‘ਤੇ ਉਸ ਨੇ ਆਪਣਾ ਨਾਂਅ ਪੂਰਨ ਕੌਰ ਉਰਫ ਪੂਰੋ ਬਾਈ ਪਤਨੀ ਲੇਟ ਚਰਨ ਸਿੰਘ ਵਾਸੀ ਪਿੰਡ ਬੂਟਾ ਥਾਣਾ ਕੋਤਵਾਲੀ ਕਪੂਰਥਲਾ ਹਾਲ ਵਾਸੀ ਪਿੰਡ ਦੌਲੇਵਾਲ, ਥਾਣਾ ਕੋਟ ਈਸੇਖਾਂ ਦੱਸਿਆ।

ਇਹ ਵੀ ਪੜ੍ਹੋ : ਪੁਰਾਤਨ ਪਰੰਪਰਾ ਅਨੁਸਾਰ ਕੈਪਟਨ ਪਰਿਵਾਰ ਵੱਲੋਂ ਵੱਡੀ ਨਦੀ ‘ਚ ਨੱਥ ਚੂੜਾ ਭੇਂਟ

ਸ਼ੱਕ ਹੋਣ ‘ਤੇ ਪੁਲਿਸ ਨੇ ਉਸ ਔਰਤ ਦੀ ਤਲਾਸ਼ੀ ਕਰਨ ਲਈ ਕਿਹਾ, ਪ੍ਰੰਤੂ ਤੇਨੂੰ ਕਾਨੂੰਨਨ ਅਧਿਕਾਰ ਹੈ ਕਿ ਤੂੰ ਆਪਣੀ ਤਲਾਸ਼ੀ ਕਿਸੇ ਗਜ਼ਟਿਡ ਅਫਸਰ ਜਾਂ ਕਿਸੇ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਕਰਵਾ ਸਕਦੀ ਹੈ, ਜਿਸ ‘ਤੇ ਥਾਣਾ ਸਿਟੀ ਡੀਐੱਸਪੀ ਮਿਸ ਪ੍ਰਭਜੋਤ ਕੌਰ ਆਪਣੇ ਅਮਲੇ ਸਮੇਤ ਮੌਕੇ ਤੇ ਪੁੱਜੇ। ਉੱਕਤ ਔਰਤ ਦੀ ਤਲਾਸ਼ੀ ਲੈਣ ਤੇ ਉਸ ਨੇ ਨੀਲੇ ਚਿੱਟੇ ਰੰਗ ਦੇ ਧਾਰੀਦਾਰ ਕਮੀਂਜ ਹੇਠ ਪਹਿਨੀ ਹੋਈ ਛੋਟੀ ਕਮੀਂਜ ਦੇ ਅਗਲੇ ਪਾਸੇ ਬਣੀ ਹੋਈ ਜੇਬ ਵਿੱਚੋਂ ਵਜਨਦਾਰ ਮੋਮੀ ਲਿਫਾਫਾ ਮਿਲਿਆ।

ਜਿਸ ਨੂੰ ਖੋਲ੍ਹਕੇ ਚੈਕ ਕੀਤਾ ਤਾਂ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ, ਪੁਲਿਸ ਅਨੁਸਾਰ ਕੌਮਾਂਤਰੀ ਬਜ਼ਾਰ ‘ਚ ਇਸ ਹੈਰੋਇਨ ਦੀ ਕੀਮਤ 5 ਕਰੋੜ ਰੁਪਏ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਨਸ਼ਾ ਤਸਕਰ ਔਰਤ ਨੇ ਮੰਨਿਆ ਹੈ ਕਿ ਉਹ ਇਹ ਨਸ਼ੇ ਦੀ ਖੇਪ ਪਹਿਲਾਂ ਵੀ ਦੋ ਵਾਰ ਇੱਕ-ਇੱਕ ਕਿੱਲੋ ਦਿੱਲੀ ਤੋਂ ਜਗਰਾਓਂ ਲਿਆ ਕੇ ਸਪਲਾਈ ਕਰ ਚੁੱਕੀ ਹੈ ਤੇ ਤੀਜੀ ਵਾਰ ਇਹ ਗ੍ਰਿਫ਼ਤਾਰ ਕਰ ਲਈ ਗਈ ਹੈ।

LEAVE A REPLY

Please enter your comment!
Please enter your name here