ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, February 11, 2026
More
    Home Breaking News ਦਿਨ ਦਿਹਾੜੇ ਔਰ...

    ਦਿਨ ਦਿਹਾੜੇ ਔਰਤ ਦਾ ਕੁਹਾੜੀ ਮਾਰ ਕੇ ਕਤਲ

    Murder

    (ਵਿਜੈ ਸਿੰਗਲਾ) ਭਵਾਨੀਗੜ੍ਹ। ਬਲਾਕ ਦੇ ਪਿੰਡ ਖੇੜੀ ਚੰਦਵਾਂ ’ਚ ਅੱਜ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ, ਜਿੱਥੇ ਦਿਨ ਦਿਹਾੜੇ ਘਰ ਵਿੱਚ ਕੱਪੜੇ ਧੋ ਰਹੀ ਇਕੱਲੀ ਔਰਤ ਦੇ ਸਿਰ ’ਚ ਕੁਹਾੜੀ ਮਾਰ ਕਿਸੇ ਅਣਪਛਾਤੇ ਵੱਲੋਂ ਔਰਤ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ।

    ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਘਟਨਾ ਸਬੰਧੀ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਵਿਰਲਾਪ ਕਰਦੇ ਪਰਿਵਾਰ ’ਚ ਸ਼ਾਮਲ ਮ੍ਰਿਤਕਾ ਦੇ ਦਿਓਰ ਚਮਕੌਰ ਸਿੰਘ ਨੇ ਰੌਂਦੇ ਕੁਰਲਾਉਂਦਿਆਂ ਦੱਸਿਆ ਕਿ ਅੱਜ ਉਸਦਾ ਭਰਾ ਨਿਰਮਲ ਸਿੰਘ ਕਿਸੇ ਕੰਮ ਸਬੰਧੀ ਲਾਗਲੇ ਪਿੰਡ ਗਿਆ ਹੋਇਆ ਸੀ ਤੇ ਉਸਦੀ ਭਰਜਾਈ ਪਰਮਜੀਤ ਕੌਰ (40) ਘਰ ਵਿੱਚ ਇਕੱਲੀ ਸੀ ਤਾਂ ਦੁਪਹਿਰ ਰੋਟੀ ਦੇ ਸਮੇਂ ਜਦੋਂ ਉਨ੍ਹਾਂ ਦਾ ਪ੍ਰਦੇਸ਼ੀ ਨੌਕਰ ਨਿਤਿਸ਼ ਘਰ ਆਇਆ ਤਾਂ ਉਸਨੇ ਦੇਖਿਆ ਕਿ ਪਰਮਜੀਤ ਕੌਰ ਦੀ ਖੂਨ ਨਾਲ ਲੱਥਪੱਥ ਲਾਸ਼ ਘਰ ਦੇ ਵਿਹੜੇ ’ਚ ਪਈ ਸੀ ਤੇ ਨੇੜੇ ਹੀ ਖੂਨ ਨਾਲ ਰੰਗੀ ਕੁਹਾੜੀ ਪਈ ਸੀ।

    ਪਰਿਵਾਰ ਨੇ ਦੱਸਿਆ ਕਿ ਵਾਰਦਾਤ ਸਮੇਂ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਘਰ ’ਚ ਲੁੱਟ ਦੀ ਨੀਯਤ ਨਾਲ ਦਾਖਲ ਹੋਏ ਕਿਸੇ ਵਿਅਕਤੀ ਜਾਂ ਵਿਅਕਤੀਆਂ ਦਾ ਵਿਰੋਧ ਕਰਨ ਮਗਰੋਂ ਲੁੱਟੇਰਿਆਂ ਨੇ ਉਨ੍ਹਾਂ ਦੇ ਹੀ ਘਰ ’ਚ ਪਈ ਕੁਹਾੜੀ ਨਾਲ ਪਰਮਜੀਤ ਕੌਰ ਦਾ ਸਿਰ ’ਤੇ ਵਾਰ ਕਰਕੇ ਕਤਲ ਕਰ ਦਿੱਤਾ। ਡੀ.ਐਸ.ਪੀ. ਮੋਹਿਤ ਅਗਰਵਾਲ ਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਪੁਲਿਸ ਪਾਰਟੀ ਨਾਲ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਫਾਰੰਸਿਕ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ ਘਟਨਾ ਸਬੰਧੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here