Self Employment: ਇਸ ਭੈਣ ਨੂੰ ਟਰੱਸਟ ਵੱਲੋਂ ਹਰ ਮਹੀਨੇ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ : ਪ੍ਰਧਾਨ
Self Employment: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਜਨਨਾਇਕ ਕਰਪੁਰੀ ਠਾਕੁਰ ਟਰੱਸਟ ਨੇ ਇੱਕ ਔਰਤ ਨੂੰ ਸਵੈ ਰੋਜ਼ਗਾਰ ਲਈ ਕੱਪੜੇ ਸਿਲਾਈ ਕਰਨ ਵਾਲੀ ਸਿਲਾਈ ਮਸ਼ੀਨ ਭੇਂਟ ਕਰਕੇ ਇੱਕ ਹੋਰ ਸਲਾਗਾਯੋਗ ਕਾਰਜ ਕੀਤਾ ਹੈ।
ਇਸ ਸਬੰਧੀ ਟਰੱਸਟ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਭਰਥ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵੱਲੋਂ ਅੱਜ ਸ਼੍ਰੀਮਤੀ ਹਰਪ੍ਰੀਤ ਕੌਰ ਪਤਨੀ ਸਵ: ਸਤਨਾਮ ਸਿੰਘ ਵਾਸੀ ਪਿੰਡ ਕਕਰਾਲਾ ਨਜ਼ਦੀਕ ਸਮਾਣਾ ਜ਼ਿਲ੍ਹਾ ਪਟਿਆਲ਼ਾ ਨੂੰ ਇੱਕ ਸਾਦੇ ਸਮਾਗਮ ਦੌਰਾਨ ਭੈਣ ਹਰਪ੍ਰੀਤ ਕੌਰ ਨੂੰ ਸਵੈ ਰੋਜ਼ਗਾਰ ਲਈ ਕੱਪੜੇ ਸਿਲਾਈ ਕਰਨ ਵਾਲੀ ਸਿਲਾਈ ਮਸ਼ੀਨ ਭੇਂਟ ਕੀਤੀ ਗਈ ਹੈ ਕਿਉਂਕਿ ਉਹਨਾਂ ਕੋਲ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਸੀ । ਇਸ ਲਈ ਟਰੱਸਟ ਵੱਲੋਂ ਤੁਰੰਤ ਮਦਦ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਦੇ ਨਾਲ ਹੀ ਇਸ ਭੈਣ ਨੂੰ ਟਰੱਸਟ ਵੱਲੋਂ ਹਰ ਮਹੀਨੇ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। Self Employment
Read Also : Road Accident: ਕਾਰ ਨਦੀ ’ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ
ਇਸ ਦੇ ਲਈ ਸ੍ਰੀ ਜਗਤਾਰ ਸਿੰਘ ਮੋਹਰ ਸਿੰਘ ਵਾਲਾ ਮਾਨਸਾ, ਅਨਿਲ ਕੁਮਾਰ, ਰਾਜ ਕੁਮਾਰ, ਸਮੀਰ ਕੁਮਾਰ ਫ਼ੱਤਾ ਐਡਵੋਕੇਟ, ਨੰਦ ਕੁਮਾਰ , ਬਹਾਦਰ ਸਿੰਘ ਸੁਨਾਮ , ਅਨਿਲ ਕੁਮਾਰ ਮੀਆਂ ਪੁਰ , ਰਜੀਵ ਕੁਮਾਰ ਭਵਾਤ, ਸਿਕੰਦਰ ਸਿੰਘ ਭੈਣੀ ਬਾਘਾ, ਪ੍ਰਿੰਸ ਭਾਰਤ ਸੁਨਾਮ, ਬਲਰਾਜ ਸਿੰਘ ਬਠਿੰਡਾ, ਭਿੰਦਰ ਸਿੰਘ ਸੁਨਾਮ, ਰਾਜਵੀਰ ਸਿੰਘ ਨਾਭਾ, ਬੀ ਡੀ ਓ ਬਲਤੇਜ ਸਿੰਘ ਸ੍ਰੀ ਗੰਗਾਨਗਰ, ਇੰਸਪੈਕਟਰ ਭੁਪਿੰਦਰ ਸਿੰਘ ਖੰਨਾ, ਏ ਐਸ ਆਈ ਧਰਮਿੰਦਰ ਸਿੰਘ ਲੁਧਿਆਣਾ ਆਦਿ ਪਤਵੰਤਿਆਂ ਦਾ ਖਾਸ ਯੋਗਦਾਨ ਰਿਹਾ ਹੈ।