ਕਰੰਟ ਲੱਗਣ ਨਾਲ ਔਰਤ ਦੀ ਮੌਤ

Electrocution

ਸਿਲਾਈ ਕਰਦੀ ਸੀ ਔਰਤ | Electrocution

ਹਿਸਾਰ ,(ਸੱਚ ਕਹੂੰ ਨਿਊਜ਼) । ਹਿਸਾਰ ’ਚ ਮੰਗਲਵਾਰ ਨੂੰ ਭਾਰੀ ਮੀਂਹ ਪਿਆ। ਮੀਂਹ (Electrocution) ਕਾਰਨ ਸ਼ਹਿਰ ’ਚ ਪਾਣੀ ਭਰ ਗਿਆ। ਦੂਜੇ ਪਾਸੇ ਆਜਾਦ ਨਗਰ ’ਚ ਵੀ ਇੱਕ ਔਰਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਕਰੰਟ ਲੱਗਣ ਨਾਲ ਔਰਤ ਜਿਉਂਦੇ ਸੜ ਗਈ। ਇਹ ਹਾਦਸਾ ਸ਼ਾਮ ਕਰੀਬ 6 ਵਜੇ ਵਾਪਰਿਆ। ਮੋਨਿਕਾ ਨਾਂ ਦੀ 30 ਸਾਲਾ ਔਰਤ ਦੀਆਂ ਦੋ ਧੀਆਂ ਹਨ ਅਤੇ ਉਸ ਦਾ ਪਤੀ ਬਲਵਿੰਦਰ ਪਟਵਾਰ ਇਕ ਰੈਸਟੋਰੈਂਟ ’ਚ ਕੰਮ ਕਰਦਾ ਹੈ।]

ਇਹ ਵੀ ਪੜ੍ਹੌ : Road Accident : ਮੀਂਹ ’ਚ ਟਰੱਕ, ਕਰੂਜ਼ਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ 5 ਦੀ ਮੌਤ

ਜਾਣਕਾਰੀ ਅਨੁਸਾਰ ਆਜਾਦ ਨਗਰ ’ਚ ਪਟਵਾਰ (Electrocution) ਖਾਨਾ ਦੇ ਸਾਹਮਣੇ ਵੀਟਾ ਬੂਥ ਨੇੜੇ ਪਹਿਲੀ ਮੰਜ਼ਿਲ ’ਤੇ ਕੱਪੜਿਆਂ ਦੀ ਦੁਕਾਨ ਹੈ। ਮੋਨਿਕਾ ਇਸ ਦੁਕਾਨ ਦੇ ਬਾਹਰ ਕੱਪੜੇ ਸਿਲਾਈ ਕਰਦੀ ਸੀ। ਮੰਗਲਵਾਰ ਸ਼ਾਮ ਨੂੰ ਤੇਜ ਮੀਂਹ ਅਤੇ ਹਨੇਰੀ ਕਾਰਨ ਦੁਕਾਨ ’ਤੇ ਲੱਗੇ ਬੋਰਡ ਉਪਰੋਂ ਲੰਘਦੀਆਂ ਬਿਜਲੀ ਦੀਆਂ 11 ਹਜਾਰ ਲਾਈਨਾਂ ਨੂੰ ਛੂਹ ਗਿਆ। ਜਿਸ ਕਾਰਨ ਦੁਕਾਨ ’ਚ ਕਰੰਟ ਆ ਗਿਆ। ਕੱਪੜੇ ਸਿਲਾਈ ਕਰ ਰਹੀ ਮੋਨਿਕਾ ਬਿਜਲੀ ਦਾ ਕਰੰਟ ਲੱਗਣ ’ਤੇ ਦੁਕਾਨ ਤੋਂ ਬਾਹਰ ਭੱਜ ਗਈ।

ਪਰ, ਉਹ ਸਟਰ ਦੇ ਕੋਲ ਡਿੱਗ ਗਈ। ਕਰੰਟ ਲੱਗਣ ਨਾਲ ਉਸ ਦਾ ਸਰੀਰ ਸੜ ਗਿਆ। ਕਰੰਟ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਲੋਕਾਂ ਨੇ ਪਿੱਛੇ ਤੋਂ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ। ਮੋਨਿਕਾ ਦੀ ਮੌਤ ਦੀ ਸੂਚਨਾ ਜਿਵੇਂ ਹੀ ਰਿਸਤੇਦਾਰਾਂ ਨੂੰ ਮਿਲੀ ਤਾਂ ਪਰਿਵਾਰ ’ਚ ਸ਼ੋਗ ਦੀ ਲਹਿਰ ਦੌੜ ਗਈ।

LEAVE A REPLY

Please enter your comment!
Please enter your name here