ਸਾਡੇ ਨਾਲ ਸ਼ਾਮਲ

Follow us

17.8 C
Chandigarh
Saturday, February 14, 2026
More
    Home Breaking News Punjab: ਨੂੰਹ ...

    Punjab: ਨੂੰਹ ਨੇ ਪਤੀ ਨੂੰ ਵਿਦੇਸ਼ ਲਿਜਾਣ ਦੇ ਵਿਖਾਏ ਸਨ ਸੁਪਨੇ, ਪਤਾ ਨਹੀਂ ਸੀ ਇਸ ਤਰ੍ਹਾਂ ਕਰੇਗੀ ਚਕਨਾਚੂਰ

    Punjab News
    Punjab News: ਨੂੰਹ ਨੇ ਪਤੀ ਨੂੰ ਵਿਦੇਸ਼ ਲਿਜਾਣ ਦੇ ਵਿਖਾਏ ਸਨ ਸੁਪਨੇ, ਪਤਾ ਨਹੀਂ ਸੀ ਇਸ ਤਰ੍ਹਾਂ ਕਰੇਗੀ ਚਕਨਾਚੂਰ

    Punjab: ਬਠਿੰਡਾ (ਸੱਚ ਕਹੂੰ ਨਿਊਜ਼)। ਵਿਆਹ ਦਾ ਝਾਂਸਾ ਦੇ ਕੇ ਕੈਨੇਡਾ ਲਿਜਾਣ ਦੇ ਬਹਾਨੇ ਇੱਕ ਨੌਜਵਾਨ ਤੋਂ 38 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪਤੀ-ਪਤਨੀ ਅਤੇ ਉਨ੍ਹਾਂ ਦੀ ਧੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਠਿੰਡਾ ਵਾਸੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਸਿਮਰਜੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਨਛੱਤਰ ਸਿੰਘ, ਪਰਮਜੀਤ ਕੌਰ ਅਤੇ ਉਨ੍ਹਾਂ ਦੀ ਲੜਕੀ ਹਰਮਨਦੀਪ ਕੌਰ ਵਾਸੀ ਦਿਓਣ ਹਾਲ ਆਬਾਦ ਕੈਨੇਡਾ ਨਾਲ ਗੱਲਬਾਤ ਕੀਤੀ ਸੀ।

    ਮੁਲਜ਼ਮ ਨੇ ਉਸ ਦੇ ਲੜਕੇ ਨੂੰ ਕੈਨੇਡਾ ਲਿਜਾਣ ਦੇ ਬਦਲੇ ਉਸ ਕੋਲੋਂ 38,12,847 ਰੁਪਏ ਲੈ ਲਏ। ਲੜਕੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਉਸ ਨੂੰ ਕੈਨੇਡਾ ਲੈ ਗਏ ਪਰ ਉੱਥੇ ਪਹੁੰਚ ਕੇ ਮੁਲਜ਼ਮਾਂ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਉਸ ਦੇ ਲੜਕੇ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਦਿੱਤਾ। ਅਜਿਹਾ ਕਰਕੇ ਪੂਰੇ ਪਰਿਵਾਰ ਨੇ ਉਸ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here