(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਸਰਦੂਲਗੜ੍ਹ ਦੇ ਰੋੜਕੀ ਚੌਂਕ ਵਿੱਚ ਸਥਿਤ ਮੰਗਾ ਜੁਐਲਰਜ ’ਤੇ ਠੱਗੀ ਮਾਰਨ ਆਈ ਔਰਤ ਦੁਕਾਨਦਾਰ ਦੀ ਹੁਸ਼ਿਆਰੀ ਕਾਰਨ ਪੁਲਿਸ ਅੜਿੱਕੇ ਆ ਗਈ ਇਸ ਸਬੰਧੀ ਦੁਕਾਨ ਦੇ ਮਾਲਕ ਨਰਿੰਦਰ ਸੋਨੀ ਨੇ ਦੱਸਿਆ ਕਿ ਅੱਜ ਇੱਕ ਔਰਤ ਉਹਨਾਂ ਦੀ ਦੁਕਾਨ ਤੋਂ ਸੋਨੇ ਚਾਂਦੀ ਦੇ ਗਹਿਣੇ ਲੈਣ ਲਈ ਆਈ ਤਾਂ ਉਸ ਵੱਲੋਂ 19500 ਰੁਪਏ ਦੇ ਗਹਿਣੇ ਖਰੀਦ ਕਰ ਲਏ ਅਤੇ ਆਨਲਾਈਨ ਪੈਸੇ ਦੇਣ ਲਈ ਕਿਹਾ ਤਾਂ ਉਸਨੇ ਇੱਕ ਫਰਜ਼ੀ 19500 ਦਾ ਮੈਸੇਜ ਉਸਦੇ ਫੋਨ ’ਤੇ ਭੇਜ ਦਿੱਤਾ ਪਰ ਉਸ ਮੈਸੇਜ ਨੂੰ ਦੇਖਦਿਆਂ ਤੁਰੰਤ ਸਮਝ ਗਿਆ ਕਿ ਇਹ ਮੈਸੇਜ ਫੇਕ ਹੈ। Crime News
ਇਹ ਵੀ ਪੜ੍ਹੋ: Manish Sisodia: ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਤੋਂ ਬਾਹਰ ਆਏ
ਉਸੇ ਸਮੇਂ ਵਪਾਰ ਮੰਡਲ ਦੇ ਸੈਕਟਰੀ ਪ੍ਰਦੀਪ ਕੁਮਾਰ ਕਾਕਾ ਉੱਪਲ ਨੂੰ ਇਸ ਸਬੰਧੀ ਫੋਨ ਰਾਹੀਂ ਜਾਣਕਾਰੀ ਦਿੱਤੀ ਤਾਂ ਕਾਕਾ ਉਪਲ ਨੇ ਵੀ ਮੌਕੇ ’ਤੇ ਥਾਣਾ ਸਰਦੂਲਗੜ੍ਹ ਮੁਖੀ ਗਣੇਸ਼ਵਰ ਕੁਮਾਰ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਜਿਸ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਔਰਤ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਅਤੇ ਇਸ ਤੋਂ ਪੁੱਛਗਿਛ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇੱਥੇ ਦੱਸਣਯੋਗ ਹੈ ਕਿ ਹੁਣ ਆਨਲਾਈਨ ਠੱਗੀ ਦੇ ਮਾਮਲੇ ਬਹੁਤ ਜਿਆਦਾ ਸਾਹਮਣੇ ਆਉਣ ਲੱਗੇ ਹਨ ਅਤੇ ਜ਼ਿਆਦਾਤਰ ਔਰਤਾਂ ਵੱਲੋਂ ਹੀ ਅਜਿਹੀਆਂ ਠੱਗੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। Crime News