ਕਤਲ ਦਾ ਮੁਕੱਦਮਾ ਦਰਜ ਹੋਣ ਦੇ 24 ਘੰਟਿਆਂ ਅੰਦਰ ਹੀ ਪੁਲਿਸ ਵੱਲੋਂ ਤਿੰਨ ਗ੍ਰਿਫਤਾਰ

Murder Case

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਐਸਐਸਪੀ ਸੰਗਰੂਰ ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਧੂਰੀ ਵਿਖੇ ਕਤਲ ਦੇ ਮੁਕੱਦਮੇ ਵਿੱਚ 3 ਵਿਅਕਤੀ 24 ਘੰਟਿਆਂ ਅੰਦਰ ਗਿ੍ਰਫਤਾਰ ਕਰ ਲਏ ਗਏ ਹਨ। ਸ੍ਰੀ ਲਾਂਬਾ ਆਈ.ਪੀ.ਐਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 4 ਫ਼ਰਵਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਵਿਅਕਤੀ ਦੀ ਲਾਸ਼ ਵੱਡੇ ਬੱਸ ਅੱਡੇ ਨੇੜੇ ਮਿਲੀ ਜਿਸ ਦੀ ਪਛਾਣ ਜਬਰਵੀਰ ਉਰਫ ਸੋਨੂੰ ਪੁੱਤਰ ਸ਼ਾਮ ਲਾਲ ਵਾਸੀ ਨਾਇਕ ਬਸਤੀ ਵੱਡਾ ਕੋਠੀ ਥਾਣਾ ਸਦਰ ਧੂਰੀ ਵਜੋਂ ਹੋਈ ਸੀ। ( Murder Case )

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਕਰਮਬੀਰ ਸਿੰਘ ਪੁੱਤਰ ਸ਼ਾਮ ਲਾਲ ਪੁੱਤਰ ਲੋਚੀ ਰਾਮ ਵਾਸੀ ਨਾਇਕ ਬਸਤੀ ਲੱਡਾ ਕੋਠੀ ਦੇ ਬਿਆਨ ’ਤੇ ਥਾਣਾ ਸਦਰ ਧੂਰੀ ਵਿਖੇ ਗੁਰਭਿੰਦਰ ਸਿੰਘ ਉਰਫ ਕਾਕਾ ਪੁੱਤਰ ਮੁਖਤਿਆਰ ਸਿੰਘ, ਜਸਪਾਲ ਸਿੰਘ ਉਰਫ ਮੁੰਦਰੀ ਪੁੱਤਰ ਅਮਰਜੀਤ ਸਿੰਘ ਅਤੇ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਿੱਕਰ ਸਿੰਘ ਵਾਸੀਆਨ ਨਾਇਕ ਬਸਤੀ ਲੱਡਾ ਕੋਠੀ ਵਿਰੁੱਧ ਮੁਕੱਦਮਾ ਦਰਜ ਕਰਾਇਆ ਗਿਆ।

ਐਸਐਸਪੀ ਨੇ ਦੱਸਿਆ ਕਿ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਪਰਮਿੰਦਰ ਸਿੰਘ ਚੀਮਾ ਦੀ ਨਿਗਰਾਨੀ ਅਤੇ ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਦਰ ਧੂਰੀ ਜਗਦੀਪ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਤਫਤੀਸ਼ ਟੈਕਨੀਕਲ ਅਤੇ ਸਾਇੰਸਟਿਫਿਕ ਤਰੀਕੇ ਨਾਲ ਅਮਲ ਵਿੱਚ ਲਿਆਉਦੇ ਹੋਏ ਮੁਕੱਦਮਾ ਦਰਜ ਹੋਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਵਾਰਦਾਤ ਸਮੇਂ ਵਰਤਿਆ ਹਥਿਆਰ, ਤੇਜ਼ਧਾਰ ਚਾਕੂ ਬਰਾਮਦ ਕਰਾਇਆ ਗਿਆ ਉਨ੍ਹਾਂ ਦੱਸਿਆ ਕਿ ਮਾਮਲੇ ਦਾ ਪੂਰਾ ਸੱਚ ਸਾਹਮਣੇ ਲੈ ਕੇ ਆਉਣ ਲਈ ਤਫਤੀਸ਼ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ