ਉਮਿਤੀ ਦੇ ਹੈਡਰ ਨਾਲ ਫਰਾਂਸ ਫਾਈਨਲ ‘ਚ

ਫਰਾਂਸ ਹੁਣ ਇੰਗਲੈਂਡ-ਕੋ੍ਰਏਸ਼ੀਆ ਮੈਚ ਦੀ ਜੇਤੂ ਨਾਲ ਫ਼ਾਈਨਲ ਖੇਡੇਗਾ

ਸੇਂਟ ਪੀਟਰਸਬਰ (ਏਜੰਸੀ)। ਡਿਫੈਂਡਰ ਸੈਮੁਅਲ ਉਮਿਤੀ ਦੇ 51ਵੇਂ ਮਿੰਟ ‘ਚ ਹੈਡਰ ਨਾਲ ਕੀਤੇ ਸ਼ਾਨਦਾਰ ਗੋਲ ਦੇ ਦਮ ‘ਤੇ ਫਰਾਂਸ ਨੇ ਬੈਲਜ਼ੀਅਮ ਦੀ ਸਖ਼ਤ ਚੁਣੌਤੀ ‘ਤੇ 1-0 ਨਾਲ ਕਾਬੂ ਪਾਉਂਦੇ ਹੋਏ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਧੜਕਨਾਂ ਨੂੰ ਤੇਜ਼ ਕਰਨ ਵਾਲੇ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ‘ਚ ਫਰਾਂਸ ਨੂੰ ਹਾਲਾਂਕਿ ਇੱਕ ਗੋਲ ਨਾਲ ਜਿੱਤ ਮਿਲੀ ਪਰ 1998 ‘ਚ ਆਪਣੀ ਮੇਜ਼ਬਾਨੀ ‘ਚ ਚੈਂਪਿਅਨ ਰਹੀ ਫਰਾਂਸ ਦੀ ਟੀਮ ਬੈਲਜ਼ੀਅਮ ਤੋਂ ਬਿਹਤਰ ਸਾਬਤ ਹੋਈ ਬੈਲਜ਼ੀਅਮ ਨੇ ਮੌਕੇ ਜਰੂਰ ਬਣਾਏ ਪਰ ਗੋਲਾਂ ਦੇ ਸਾਹਮਣੇ ਉਸਦੀ ਫਿਨਿਸ਼ਿੰਗ ਕਮਜ਼ੋਰ ਸਾਬਤ ਹੋਈ ਅਤੇ ਉਸ ਦੇ ਹੱਥੋਂ ਮੌਕੇ ਖੁੰਝਦੇ ਰਹੇ। (Sports News)

ਇਹ ਵੀ ਪੜ੍ਹੋ : ਮਨੀਪੁਰ ’ਚ ਪੀੜਤ ਔਰਤਾਂ ਦੀ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਲੋੜ

ਫਰਾਂਸ ਨੇ ਇਸ ਇੱਕ ਗੋਲ ਦੇ ਵਾਧੇ ਨੂੰ ਆਖ਼ਰ ਤੱਕ ਕਾਇਮ ਰੱਖਿਆ ਅਤੇ 2006 ਤੋਂ ਬਾਅਦ ਪਹਿਲੀ ਵਾਰ ਫਾਈਨਲ ‘ਚ ਸਥਾਨ ਬਣਾ ਲਿਆ ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ 51ਵੇਂ ਮਿੰਟ ‘ਚ ਅੰਟੋਨ ਗ੍ਰਿਜ਼ਮੈਨ ਦੇ ਸ਼ਾਨਦਾਰ ਕਾਰਨਰ ‘ਤੇ ਡਿਫੈਂਡਰ ਉਮਿਤੀ ਨੇ ਹਵਾ ‘ਚ ਉਛਲਦੇ ਹੋਏ ਜੋ ਹੈਡਰ ਲਾਇਆ ਉਹ ਗੋਲਕੀਪਰ ਤਿਬੌਤ ਕੋਰਟਿਅਸ ਨੂੰ ਪਛਾੜਦਾ ਹੋਇਆ ਗੋਲ ‘ਚ ਸਮਾ ਗਿਆ ਫਰਾਂਸ ਨੇ ਇਸ ਇੱਕ ਗੋਲ ਦੇ ਵਾਧੇ ਨੂੰ ਆਖ਼ਰ ਤੱਕ ਕਾਇਮ ਰੱਖਿਆ ਅਤੇ 2006 ਤੋਂ ਬਾਅਦ ਪਹਿਲੀ ਵਾਰ ਫਾਈਨਲ ‘ਚ ਸਥਾਨ ਬਣਾ ਲਿਆ 1986 ਤੋਂ ਬਾਅਦ ਆਪਣਾ ਦੂਸਰਾ ਸੈਮੀਫਾਈਨਲ ਖੇਡ ਰਹੇ ਬੈਲਜ਼ੀਅਮ ਦਾ ਇਸ ਹਾਰ ਦੇ ਨਾਲ ਪਹਿਲੀ ਵਾਰ ਫਾਈਨਲ ‘ਚ ਜਾਣ ਦਾ ਸੁਪਨਾ ਟੁੱਟ ਗਿਆ ਇਸ ਟੂਰਨਾਮੈਂਟ ‘ਚ ਆਖ਼ਰੀ ਚਾਰ ‘ਚ ਪਹੁੰਚਣ ਤੱਕ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੈਲਜ਼ੀਅਮ ਨੂੰ ਕਈ ਮੌਕੇ ਗੁਆਉਣ ਦਾ ਅਫ਼ਸੋਸ ਜ਼ਰੂਰ ਰਹੇਗਾ ਜਿਸ ਨਾਲ ਉਸਦੇ ਹੱਥੋਂ ਇਤਿਹਾਸ ਬਣਾਉਣ ਦਾ ਮੌਕਾ ਨਿਕਲ ਗਿਆ। (Sports News)

ਬੈਲਜ਼ੀਅਮ ਨੇ ਦੂਸਰੇ ਅੱਧ ‘ਚ ਆਪਣੀ ਖੇਡ ‘ਚ ਸੁਧਾਰ ਕੀਤਾ ਪਰ 65ਵੇਂ ਮਿੰਟ ‘ਚ ਮਾਰੌਨ ਫੇਲਿਨੀ ਦਾ ਹੈਡਰ ਗੋਲ ਦੇ ਕੋਲੋਂ ਦੀ ਨਿਕਲ ਗਿਆ ਬੈਲਜ਼ੀਅਮ ਨੇ ਟੂਰਨਾਮੈਂਟ ‘ਚ ਪਿਛਲੇ ਪੰਜ ਮੈਚਾਂ ‘ਚ 14 ਗੋਲ ਕੀਤੇ ਸਨ ਪਰ ਸੈਮੀਫਾਈਨਲ ‘ਚ ਉਸਦੇ ਖਿਡਾਰੀਆਂ ਤੋਂ ਇੱਕ ਵੀ ਗੋਲ ਨਾ ਹੋ ਸਕਿਆ ਫਰਾਂਸ ਦਾ ਫ਼ਾਈਨਲ ਇੰਗਲੈਂਡ ਅਤੇ ਕ੍ਰੋਏਸ਼ੀਆ ਦਰਮਿਆਨ ਦੂਸਰੇ ਸੈਮੀਫਾਈਨਲ ਦੀ ਜੇਤੂ ਨਾਲ ਮੁਕਾਬਲਾ ਹੋਵੇਗਾ ਜਦੋਂਕਿ ਬੈਲਜ਼ੀਅਮ ਦੀ ਟੀਮ ਦੂਜੇ ਸੈਮੀਫਾਈਨਲ ਦੀ ਹਾਰੀ ਟੀਮ ਨਾਲ ਤੀਸਰੇ ਸਥਾਨ ਲਈ ਭਿੜੇਗੀ। (Sports News)

LEAVE A REPLY

Please enter your comment!
Please enter your name here