24 ਘੰਟਿਆਂ ਦਰਮਿਆਨ ਤੀਜੀ ਲਾਸ਼ ਮਿਲਣ ਨਾਲ ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ

24 ਘੰਟਿਆਂ ਦਰਮਿਆਨ ਤੀਜੀ ਲਾਸ਼ ਮਿਲਣ ਨਾਲ ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ

ਨਾਭਾ (ਸੁਰਿੰਦਰ, ਸੱਚ ਕਹੂੰ ਨਿਊਜ਼)। ਭੋੜੇ ਸੈਫਨ ਤੇ ਅਣਪਛਾਤੀ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਇਹ ਲਾਸ਼ ਇੱਥੇ ਕਿਵੇਂ ਪਹੁੰਚੀ ਅਤੇ ਲਾਸ਼ ਇਹ ਕਿਸ ਦੀ ਹੈ ਅਜੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਮਿ੍ਰਤਕ ਦੀ ਸੱਜੀ ਬਾਂਹ ਤੇ ਵਿਕਰਮ ਲਿਖਿਆ ਹੋਇਆ ਸੀ। ਨਾਭਾ ਸਦਰ ਦੇ ਐਸ.ਐਚ.ਓ ਪਿ੍ਰਆਂਸੂ ਸਿੰਘ ਨੇ ਕਿਹਾ ਕਿ ਇਹ ਲਾਸ਼ ਦੀ ਅਸੀਂ ਪਹਿਚਾਣ ਕਰ ਰਹੇ ਹਾਂ ਪਰ ਇਹ ਅਣਪਛਾਤੀ ਲਾਸ਼ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਲਾਸ਼ ਚਾਰ ਪੰਜ ਦਿਨ ਪੁਰਾਣੀ ਹੈ ਅਤੇ ਬਿਲਕੁਲ ਗਲੀ ਸੜੀ ਪਈ ਹੈ। ਨਾਭਾ ਵਿੱਚ ਇਕ ਤੋਂ ਬਾਅਦ ਇਕ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ, 24 ਘੰਟਿਆਂ ਦੇ ਦਰਮਿਆਨ ਤੀਜੀ ਲਾਸ਼ ਮਿਲਣ ਨਾਲ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਬੀਤੇ ਦਿਨ ਪਹਿਲਾਂ ਨਾਭਾ ਬਲਾਕ ਦੇ ਪਿੰਡ ਫੈਜਗੜ੍ਹ ਵਿਖੇ ਬੇਰਹਿਮੀ ਪੁੱਤਰ ਨੇ ਆਪਣੀ ਮਾਂ ਨੂੰ ਮਾਰ ਕੇ ਘਰ ਵਿੱਚ ਦਬਾ ਦਿੱਤਾ ਸੀ, ਜਿਸ ਤੋਂ ਬਾਅਦ ਬੀਤੀ ਰਾਤ ਡੀ.ਐੱਸ.ਪੀ ਦੀ ਘਰ ਵਿੱਚ ਹੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਅੱਜ ਸਵੇਰੇ ਅਣਪਛਾਤੀ ਲਾਸ਼ ਮਿਲਣ ਨਾਲ ਫਿਰ ਸਨਸਨੀ ਫੈਲ ਗਈ। ਮੌਕੇ ’ਤੇ ਨਾਭਾ ਸਦਰ ਥਾਣਾ ਦੇ ਐਸ.ਐਚ.ਓ ਪਿ੍ਰਆਂਸੂ ਸਿੰਘ ਨੇ ਲਾਸ਼ ਨੂੰ ਭੋੜੇ ਸੈਫਨ ਨਹਿਰ ਵਿਚੋਂ ਕਢਵਾਉਣ ਉਪਰੰਤ ਨਾਭਾ ਦੇ ਡੈੱਡ ਹਾਊਸ ਵਿੱਚ ਰਖਵਾ ਦਿੱਤੀ ਹੈ।

ਇਸ ਮੌਕੇ ’ਤੇ ਸਦਰ ਥਾਣਾ ਨਾਭਾ ਦੀ ਐਸ.ਐਚ.ਓ ਪਿ੍ਰਯਾਸ਼ੂ ਸਿੰਘ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ। ਭੋੜੇ ਸੈਫਨ ਵਿੱਚ ਲਾਸ਼ ਪਈ ਹੈ ਅਤੇ ਅਸੀਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕਢਵਾਇਆ ਹੈ ਇਹ ਲਾਸ਼ ਪੰਜ ਦਿਨ ਪੁਰਾਣੀ ਲੱਗਦੀ ਹੈ ਅਤੇ ਨੌਜਵਾਨਾਂ ਦੀ ਬਾਂਹ ਤੇ ਸੱਜੇ ਹੱਥ ਤੇ ਵਿਕਰਮ ਲਿਖਿਆ ਹੋਇਆ। ਅਸੀਂ ਪਹਿਚਾਣ ਲਈ ਵੱਖ-ਵੱਖ ਥਾਣਿਆਂ ਵਿੱਚ ਇਤਲਾਹ ਦੇ ਦਿੱਤੀ ਹੈ ਅਤੇ ਇਹ ਲਾਸ਼ ਇੱਥੇ ਕਿਵੇਂ ਪਹੁੰਚੀ ਅਤੇ ਇਹ ਕਿਸ ਦੀ ਹੈ ਇਹ ਜਾਂਚ ਦਾ ਵਿਸ਼ਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ