ਪਾਕਿਸਤਾਨ ਦੀ ਮੱਦਦ ਨਾਲ ਤਾਲਿਬਾਨ ਨੇ ਪੰਜਸ਼ੀਰ ’ਤੇ ਕੀਤਾ ਕਬਜ਼ਾ

ਪਾਕਿਸਤਾਨ ਦੀ ਮੱਦਦ ਨਾਲ ਤਾਲਿਬਾਨ ਨੇ ਪੰਜਸ਼ੀਰ ’ਤੇ ਕੀਤਾ ਕਬਜ਼ਾ

ਕਾਬੁਲ (ਏਜੰਸੀ)। ਅਫਗਾਨਿਸਤਾਨ ’ਚ ਸ਼ਾਸਨ ਚਲਾ ਰਹੇ ਅੱਤਵਾਦੀ ਸੰਗਠਨ ਤਾਲਿਬਾਨ ਨੇ ਸੋਮਵਾਰ ਨੂੰ ਪੂਰਬ ਉੱਤਰ ਪ੍ਰਾਂਤ ਪੰਜਸ਼ੀਰ ’ਚ ਪ੍ਰਤੀਰੋਧੀ ਬਲਾਂ ’ਤੇ ਜਿੱਤ ਦਾ ਐਲਾਨ ਕਰਦਿਆਂ ਕਿਹਾ ਕਿ ਪੂਰੇ ਪ੍ਰਾਂਤ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ । ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਇੱਕ ਟਵੀਟ ’ਚ ਕਿਹਾ, ‘ਭਾੜੇ ਦੇ ਦੁਸ਼ਮਣਾਂ ਦਾ ਅੰਤਿਮ ਗੜ੍ਹ ਪੰਜਸ਼ੀਰ ਪ੍ਰਾਂਤ ਪੂਰੀ ਤਰ੍ਹਾਂ ਨਾਲ ਜਿੱਤ ਲਿਆ ਗਿਆ ਹੈ ।

ਬੁਲਾਰੇ ਨੇ ਕਥਿਤ ਤੌਰ ’ਤੇ ਪਾਕਿਸਤਾਨੀ ਵਿਸ਼ੇਸ਼ ਬਲਾਂ ਵੱਲੋਂ ਸਹਾਇਤਾਂ ਪ੍ਰਾਪਤ ਤਾਲਿਬਾਨ ਤੇ ਵਿਰੋਧੀ ਬਲਾਂ ਦਰਮਿਆਨ ਰਾਤ ਭਰ ਚਲੀ ਭਿਆਨਕ ਲੜਾਈ ਤੋਂ ਬਾਅਦ ਸੂਬੇ ’ਤੇ ਕਬਜ਼ੇ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਸ਼ੀਰ ’ਚ ਅਹਿਮਦ ਮਸੂਦ ਦੇ ਨੈਸ਼ਨਲ ਰੇਜੀਸਟੇੇਂਸ ਫਰੰਟ ਦੇ ਟਿਕਾਣਿਆਂ ’ਤੇ ਲਗਾਤਾਰ ਬੰਬਬਾਰੀ ਕਰਨ ਲਈ ਪਾਕਿਸਤਾਨੀ ਡਰੋਨ ਤੇ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ।

ਮਸੂਦ ਤੇ ਸਾਬਕਾ ਉਪ ਰਾਸ਼ਟਰਪਤੀ ਅਮਰੁਲ੍ਹਾ ਸਾਲੇਹ, ਜਿਨ੍ਹਾਂ ਨੇ ਖੁਦ ਨੂੰ ਅਫਗਾਨਿਸਤਾਨ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨਿਆ ਹੈ, ਦੇ ਟਿਕਾਣਿਆਂ ਦਾ ਪਤਾ ਨਹੀਂ ਹੈ ਰਾਤ ਭਰ ਚੱਲੀ ਲੜਾਈ ਦੌਰਾਨ ਉਨ੍ਹਾਂ ਦੇ ਘਰਾਂ ’ਤੇ ਹਵਾਈ ਹਮਲੇ ਕੀਤੇ ਗਏ ਅੜਿੱਕਾ ਬਲਾਂ ਦਾ ਕਹਿਣਾ ਹੈ ਕਿ ਖੂਫ਼ੀਆ ਏਜੰਸੀਆ ਆਈਐਸਆਈ ਦੇ ਮੁਖੀ ਲੈਫਟੀਨੈਟ ਜਨਰਲ ਫੈਜ ਹਮੀਦ ਕਥਿਤ ਤੌਰ ’ਤੇ ਪੰਜਸ਼ੀਰ ’ਚ ਲੜਾਈ ’ਚ ਤਾਲਿਬਾਨ ਦੀ ਮੱਦਦ ਕਰ ਰਹੇ ਹਨ ਲੈਫਟੀਨੈਂਟ ਜਨਰਲ ਫੈਜ ਫਿਲਹਾਲ ਕਾਬੁਲ ’ਚ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ