ਕੋਰੋਨਾ ਦੀ ਜੰਗ ‘ਚ ਕਾਂਗਰਸ ਸਰਕਾਰ ਦੇ ਨਾਲ : ਪ੍ਰਿਅੰਕਾ
ਲਖਨਊ। ਉੱਤਰ ਪ੍ਰਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਸਰਕਾਰ ਨੂੰ ਚਿੱਠੀ ਲਿਖ ਕੇ ਹਾਲਾਤਾਂ ਨਾਲ ਨਜਿੱਠਣ ਲਈ ਕੁਝ ਸੁਝਾਅ ਦਿੱਤੇ ਹਨ ਤੇ ਨਾਲ ਹੀ ਵਿਸ਼ਵ ਮਹਾਂਮਾਰੀ ਖਿਲਾਫ਼ ਸਰਕਾਰ ਦੀ ਮੱਦਦ ਕਰਨ ਦਾ ਭਰੋਸਾ ਦਿਵਾਇਆ ਹੈ।
ਪਾਰਦਰਸ਼ੀ ਤਰੀਕੇ ਨਾਲ ਟੈਸਟ ਨਹੀਂ ਵਧਾਏ ਜਾਣਗੇ, ਉਦੋਂ ਤੱਕ ਜੰਗ ਅਧੂਰੀ ਰਹੇਗੀ
ਪ੍ਰਿਅੰਕਾ ਗਾਂਧੀ ਵੱਲੋਂ ਸ਼ੁੱਕਰਵਾਰ ਨੂੰ ਲਿਖੀ ਚਿੱਠੀ ਨੂੰ ਪਾਰਟੀ ਨੇ ਅੱਜ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ ਕੋਰੋਨਾ ਦੇ ਵਧਦੇ ਪ੍ਰਭਾਵ ਤੋਂ ਹੁਣ ਪਿੰਡ ਵੀ ਵਾਝੇ ਨਹੀਂ ਰਹੇ। ਇਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਨੋ ਟੈਸਟ ਨੋਟ ਕੋਰੋਨਾ ਦੀ ਨੀਤੀ ਅਪਣਾ ਰੱਖੀ ਸੀ ਤੇ ਹੁਣ ਕੋਰੋਨਾਂ ਦੇ ਮਾਮਲੇ ਵਿਸਫੋਟਕ ਦੀ ਸਥਿਤੀ ‘ਚ ਹੈ। ਜਦੋਂ ਤੱਕ ਪਾਰਦਰਸ਼ੀ ਤਰੀਕੇ ਨਾਲ ਟੈਸਟ ਨਹੀਂ ਵਧਾਏ ਜਾਣਗੇ, ਉਦੋਂ ਤੱਕ ਜੰਗ ਅਧੂਰੀ ਰਹੇਗੀ ਤੇ ਹਾਲਾਤ ਹੋਰ ਭਿਆਨਕ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੂਬੇ ‘ਚ ਏਕਾਂਤਵਾਸ ਸੈਂਟਰ ਤੇ ਹਸਪਤਾਲਾਂ ਦੀ ਸਥਿਤੀ ਬੇਹੱਦ ਤਰਸਯੋਗ ਹੈ। ਕਈ ਥਾਂ ਲੋਕ ਕੋਰੋਨਾ ਨਾਲ ਨਹੀਂ ਸਗੋਂ ਸਰਕਾਰ ਦੀ ਵਿਵਸਥਾ ਤੋਂ ਡਰ ਰਹੇ ਹਨ ਤੇ ਟੈਸਟ ਲਈ ਸਾਹਮਣੇ ਨਹੀਂ ਆ ਰਹੇ ਹਨ। ਕੋਰੋਨਾ ਦਾ ਡਰ ਵਿਖਾ ਕੇ ਪੂਰੇ ਤੰਤਰ ‘ਚ ਭ੍ਰਿਸ਼ਟਾਚਾਰ ਵੀ ਫੈਲ ਰਿਹਾ ਹੈ। ਇਸ ‘ਤੇ ਸਮਾਂ ਰਹਿੰਦਿਆਂ ਲਗਾਮ ਨਾ ਕੱਸੀ ਗਈ ਤਾਂ ਕੋਰੋਨਾ ਦੀ ਜੰਗ ਆਫ਼ਤਾ ‘ਚ ਬਦਲ ਜਾਵੇਗੀ। ਸਰਕਾ ਨੇ ਡੇਢ ਲੱਖ ਬੈੱਡਾਂ ਦਾ ਦਾਅਵਾ ਕੀਤਾ ਸੀ ਪਰ 20 ਹਜ਼ਾਰ ਸਰਗਰਮ ਕੇਸ ਆਉਣ ‘ਤੇ ਹੀ ਬੈੱਡਾਂ ਨੂੰ ਲੈ ਕੇ ਮਾਰਮਾਰੀ ਮੱਚ ਗਈ ਹੈ।
ਕਾਂਗਰਸ ਦਾ ਹਰ ਵਰਕਰ ਸਰਕਾਰ ਦਾ ਸਾਥ ਦੇਣ ਲਈ ਤਿਆਰ
ਕਾਂਗਰਸੀ ਆਗੂ ਨੇ ਕਿਹਾ ਕਿ ਹਸਪਤਾਲਾਂ ‘ਚ ਲੱਗੀ ਭੀੜ ਨੂੰ ਵੇਖਦਿਆਂ ਸਰਕਾਰ ਮੁੰਬਈ ਤੇ ਦਿੱਲੀ ਦੀ ਤਰਜ਼ ‘ਤੇ ਅਸਥਾਈ ਹਸਪਤਾਲ ਕਿਉਂ ਨਹੀਂ ਬਣਵਾ ਰਹੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਡੀਆਰਡੀਓ, ਫੌਜ ਤੇ ਪੈਰਾ ਮਿਲਟਰੀ ਵੱਲੋਂ ਅਸਥਾਈ ਹਸਪਤਾਲਾਂ ਦਾ ਸੰਚਾਲਨ ਕੀਤਾ ਜਾ ਸਕਦਾ ਹੈ ਤੇ ਲੋੜ ਪੈਣ ‘ਤੇ ਡੀਆਡੀਓ ਦੇ ਹਸਪਤਾਲ ਨੂੰ ਲਖਨਊ ਲਿਆਂਦਾ ਜਾ ਸਕਦਾ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਮੈਡੀਕਲ ਸਹੂਲਤਾਂ ਦੀ ਵਰਤੋਂ ਸਰਹੱਦੀ ਜ਼ਿਲ੍ਹਿਆਂ ਲਈ ਕੀਤਾ ਜਾ ਸਕਦਾ ਹੈ। ਆਖਰ ‘ਚ ਕਾਂਗਰਸ ਜਨਰਲ ਸਕੱਤਰ ਨੇ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਵਿਸ਼ਵ ਮਹਾਂਮਾਰੀ ਨਾਲ ਨਜਿੱਠਣ ਲਈ ਕਾਂਗਰਸ ਦਾ ਹਰ ਵਰਕਰ ਸਰਕਾਰ ਦਾ ਸਾਥ ਦੇਣ ਲਈ ਤਿਆਰ ਹੈ। ਯੂਪੀ ਦੀ ਜਨਤਾ ਦੀ ਸਹਿਤ ਤੇ ਜੀਵਨ ਦੀ ਰੱਖਿਆ ਇਸ ਸਮੇਂ ਪਾਰਟੀ ਦੀ ਸਭ ਤੋਂ ਵੱਡੀ ਭਾਵਨਾ ਹੈ। ਪਾਰਟੀ ਸਕਰਾਤਮਕ ਸਹਿਯੋਗ ਤੇ ਸੇਵਾ ਭਾਵਨਾ ਨਾਲ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ