ਕੈਮਰਨ ਗ੍ਰੀਨ ਦੇ ਸੈਂਕੜੇ ਨਾਲ ਮੁੰਬਈ ਨੇ ਹਾਸਲ ਕੀਤਾ 201 ਦੌੜਾ ਦਾ ਟੀਚਾ

Cameron Green

ਮੁੰਬਈ ਨੇ 18 ਓਵਰਾਂ ’ਚ ਹੀ ਹਾਸਲ ਕੀਤਾ ਟੀਚਾ

ਮੁੰਬਈ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 69ਵੇਂ ਮੈਚ ’ਚ ਮੁੰਬਈ ਇੰਡੀਅਨਸ (Cameron Green’s century) ਨੇ ਸਨਰਾਈਜਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇ 201 ਦੌੜਾਂ ਦੇ ਟੀਚੇ ਨੂੰ 18 ਓਵਰਾਂ ’ਚ ਹੀ ਹਾਸਲ ਕਰ ਲਿਆ। ਮੁੰਬਈ ਵੱਲੋਂ ਕੈਮਰਨ ਗ੍ਰੀਨ ਨੇ ਆਈਪੀਐੱਲ ਕਰੀਅਰ ਦਾ ਪਹਿਲਾਂ ਸੈਂਕੜਾ ਲਾਇਆ। ਨਾਲ ਹੀ ਆਕਾਸ਼ ਮਧਵਾਲ ਨੇ 4 ਵਿਕਟਾਂ ਹਾਸਲ ਕੀਤੀਆਂ। ਵਾਨਖੇੜੇ ਸਟੇਡੀਅਮ ’ਚ ਹੈਦਰਾਬਾਦ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ’ਚ 5 ਵਿਕਟਾਂ ’ਤੇ 200 ਦੌੜਾਂ ਬਣਾਇਆਂ। ਜਵਾਬ ’ਚ ਮੁੰਬਈ ਨੇ 18 ਓਵਰਾਂ ’ਚ ਹੀ 2 ਵਿਕਟਾਂ ਗੁਆ ਕੇ ਟੀਚਾ ਨੂੰ ਹਾਸਲ ਕਰ ਲਿਆ। ਆਰਸੀਬੀ ਦੀ ਹਾਰ ਦੇ ਨਾਲ, ਮੁੰਬਈ ਨੇ ਹੁਣ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਕਿਉਂਕਿ ਦਿਨ ਦੇ ਦੂਜੇ ਮੈਚ ਵਿੱਚ ਜੀਟੀ ਨੇ ਆਰਸੀਬੀ ਨੂੰ 6 ਵਿਕਟਾਂ ਨਾਲ ਹਰਾਇਆ ਸੀ। MI ਆਪਣਾ ਅਗਲਾ ਐਲੀਮੀਨੇਟਰ ਮੈਚ LSG ਦੇ ਖਿਲਾਫ ਖੇਡੇਗਾ।

ਮੈਚ ਦੇ ਟਰਨਿੰਗ ਪੁਆਇੰਟ…

1. ਮੰਯਕ ਵਿਵਰਾਂਤ ਦੀ ਸਾਂਝੇਦਾਰੀ : ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਸਨਰਾਇਰਜ ਹੈਦਰਾਬਾਦ ਨੂੰ ਮੰਯਕ ਅਗਰਵਾਲ ਅਤੇ ਵਿਵਰਾਂਤ ਸ਼ਰਮਾਂ ਨੇ ਮਜ਼ਬੂਤ ਸ਼ੁਰੂਆਤ ਦਵਾਈ। ਦੋਵਾਂ ਨੇ 140 ਦੌੜਾਂ ਦੀ ਸਾਂਝੇਦਾਰੀ ਕੀਤੀ।

2. ਮਧਵਾਲ ਦੀ ਗੇਂਦਬਾਜੀ : ਆਕਾਸ਼ ਮਧਵਾਲ ਨੇ ਪਹਿਲੀ ਪਾਰੀ ’ਚ 4 ਵਿਕਟਾਂ ਲਈਆਂ। ਉਨ੍ਹਾਂ ਡੈਥ ਓਵਰਾਂ ’ਚ ਹੈਨਰਿਕ ਕਲਾਸੇਨ ਅਤੇ ਹੈਰੀ ਬਰੂਕ ਨੂੰ ਲਗਾਤਾਰ ਗੇਂਦਾਂ ’ਤੇ ਬੋਲਡ ਕੀਤਾ। ਉਨ੍ਹਾਂ ਦੀ ਗੇਂਦਬਾਜੀ ਕਾਰਨ ਹੀ ਹੈਦਰਾਬਾਦ ਦੀ ਟੀਮ 220 ਦੌੜਾਂ ਦਾ ਆਂਕੜਾ ਨਹੀ ਛੂ ਪਾਈ।

3. ਗ੍ਰੀਨ ਰੋਹਿਤ ਦੀ ਸਾਂਝੇਦਾਰੀ : 201 ਦੌੜਾਂ ਦੇ ਟੀਚੇ ਦਾ ਪਿਛਾ ਕਰਨ ਆਈ ਮੁੰਬਈ ਇੰਡੀਅਸ ਦੇ ਇਸ਼ਾਨ ਕਿਸ਼ਨ ਛੇਤੀ ਆਉਟ ਹੋ ਗਏ। ਉਨ੍ਹਾਂ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਕੈਮਰਨ ਗ੍ਰੀਨ ਨੇ 128 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਦੇ ਆਉਣ ਹੋਣ ਤੋਂ ਬਾਅਦ ਗ੍ਰੀਨ ਨੇ ਸੈਂਕੜਾ ਲਾਇਆ ਅਤੇ ਆਪਣੀ ਟੀਮ ਨੂੰ 18 ਓਵਰਾਂ ’ਚ ਹੀ ਜਿੱਤ ਹਾਸਲ ਕਰਵਾ ਦਿੱਤੀ।

4. ਗ੍ਰੀਨ ਨੇ ਲਾਇਆ ਸੀਜਨ ਦਾ 9ਵਾਂ ਸੈਂਕੜਾ : ਕੈਮਰਨ ਗ੍ਰੀਨ ਨੇ ਆਈਪੀਐੱਲ ਦੇ ਇਸ ਸੀਜਨ ਦਾ 9ਵਾਂ ਸੈਂਕੜਾ ਲਾਇਆ। ਉਨ੍ਹਾਂ ਤੋਂ ਪਹਿਲਾਂ ਬੰਗਲੁਰੂ ਦੇ ਵਿਰਾਟ ਕੋਹਲੀ, ਮੁੰਬਈ ਦੇ ਸੂਰਿਆਕੁਮਾਰ ਯਾਦਵ, ਪੰਜਾਬ ਦੇ ਪ੍ਰਭਸਿਮਰਨ ਸਿੰਘ, ਹੈਦਰਾਬਾਦ ਦੇ ਹੈਰੀ ਬਰੂਕ ਅਤੇ ਹੈਨਰਿਕ ਕਲਾਸੇਨ, ਰਾਜਸਥਾਨ ਦੇ ਯਸ਼ਸਵੀ ਜਾਇਸਵਾਲ ਅਤੇ ਕੱਲਕਤਾ ਦੇ ਵੇਂਕਟੇਸ਼ ਅਇੱਰ ਵੀ ਸੈਂਕੜੇ ਲਾ ਚੁੱਕੇ ਹਨ।

LEAVE A REPLY

Please enter your comment!
Please enter your name here