ਭਗਵੰਤ ਮਾਨ ਧੂਰੀ ਤੋਂ 4,2030 ਵੋਟਾਂ ਨਾਲ ਜੇਤੂ

Bhagwant Mann, Bhagwant Mann Dhuri

ਭਗਵੰਤ ਮਾਨ ਧੂਰੀ ਤੋਂ 4,2030 ਵੋਟਾਂ ਨਾਲ ਜੇਤੂ

ਸੱਚ ਕਹੂੰ ਨਿਊਜ਼) ਚੰਡੀਗੜ੍ਹ। ‘ਆਪ’ ਪੰਜਾਬ ‘ਚ ਨਾ ਸਿਰਫ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਤੇ ਪੰਜਾਬ ’ਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ।  ‘ਆਪ’ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਵੱਡੇ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਭਗਵੰਤ ਮਾਨ ਧੂਰੀ ਤੋਂ 4,2030 ਵੋਟਾਂ ਨਾਲ ਜੇਤੂ ਰਹੇ। ਦੂਜੇ ਨੰਬਰ ’ਤੇ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਰਹੇ।

ਭਗਵੰਤ ਮਾਨ (Bhagwant Mann) ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ

(ਸੱਚ ਕਹੂੰ ਨਿਊਜ਼) ਸੰਗਰੂਰ। ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਸੰਗਰੂਰ ‘ਚ ਭਗਵੰਤ ਮਾਨ (Bhagwant Mann) ਦੇ ਘਰ ਦੇ ਬਾਹਰ ਜਸ਼ਨ ਸ਼ੁਰੂ ਹੋ ਗਏ ਹਨ। ਵਰਕਰ ਅਤੇ ਸਮਰਥਕ ਢੋਲ ਦੀ ਤਾਲ ‘ਤੇ ਨੱਚ ਰਹੇ ਹਨ, ਵਰਕਰ ਜਲੇਬੀਆਂ ਖੁਆ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ। ਡੀਸੀ ਸੰਗਰੂਰ ਫੁੱਲਾਂ ਦਾ ਗੁਲਦਸਤਾ ਲੈ ਕੇ ਭਗਵੰਤ ਮਾਨ ਦੇ ਘਰ ਪਹੁੰਚੇ ਹਨ।

‘ਆਪ’ 89 ਸੀਟਾਂ ‘ਤੇ ਅੱਗੇ, ਦਫਤਰਾਂ ‘ਚ ਜਸ਼ਨ ਸ਼ੁਰੂ
ਚੋਣ ਕਮਿਸ਼ਨ ਅਨੁਸਾਰ ਆਮ ਆਦਮੀ ਪਾਰਟੀ 89 ਸੀਟਾਂ ‘ਤੇ ਅਤੇ ਸ਼੍ਰੋਮਣੀ ਅਕਾਲੀ ਦਲ 7, ਕਾਂਗਰਸ 13 ਅਤੇ ਹੋਰ 8 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here