ਲੁਈਸ, ਹੋਪ ਤੇ ਪੂਰਨ ਦੇ ਅਰਧ ਸੈਂਕੜੇ, ਗੇਲ ਵਿਸ਼ਵ ਕੱਪ ਦੇ ਆਖਰੀ ਮੈਚ ‘ਚ 7 ਦੌੜਾਂ ਬਣਾ ਕੇ ਆਊਟਖਬਰ ਲਿਖੇ ਜਾਣ ਤੱਕ 312 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ ਨੇ 24 ਓਵਰਾਂ ‘ਚ ਇੱਕ ਵਿਕਟ ਦੇ ਨੁਕਸਾਨ ‘ਤੇ 129 ਦੌੜਾਂ ਬਣਾ ਲਈਆਂ ਸਨ
ਏਜੰਸੀ, ਲੀਡਸ
ਏਵੀਨ ਲੁਇਸ (58), ਸ਼ਾਈ ਹੋਪ (77) ਅਤੇ ਨਿਕੋਲਸ ਪੂਰਨ (58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਵੈਸਟਇੰਡੀਜ਼ ਨੇ ਅਫਗਾਨਿਸਤਾਨ ਖਿਲਾਫ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੈਚ ‘ਚ ਵੀਰਵਾਰ ਨੂੰ 50 ਓਵਰਾਂ ‘ਚ ਛੇ ਵਿਕਟਾਂ ‘ਤੇ 311 ਦੌੜਾਂ ਦਾ ਮਜ਼ਬੂਤ ਸਕੋਰ ਬਣ ਲਿਆ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਵੈਸਟਇੰਡੀਜ਼ ਨੇ ਹਾਲਾਂਕਿ ਕ੍ਰਿਸ ਗੇਲ (7) ਨੂੰ 21 ਦੌੜਾਂ ਦੇ ਸਕੋਰ ‘ਤੇ ਗਵਾਇਆ ਪਰ ਇਸ ਤੋਂ ਬਾਅਦ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ 300 ਦੇ ਪਾਰ ਪਹੁੰਚਾ ਦਿੱਤਾ ਲੁਈਸ ਨੇ 78 ਗੇਂਦਾਂ ‘ਚ 58 ਦੌੜਾਂ ‘ਚ ਛੇ ਚੌਕੇ ਅਤੇ ਦੋ ਛੱਕੇ, ਹੋਪ ਨੇ 92 ਗੇਂਦਾਂ ‘ਚ 77 ਦੌੜਾਂ ‘ਚ ਛੇ ਚੌਕੇ ਅਤੇ ਦੋ ਛੱਕੇ ਅਤੇ ਪੂਰਨ ਨੇ 43 ਗੇਂਦਾਂ ‘ਚ 58 ਦੌੜਾਂ ‘ਚ ਛੇ ਚੌਕੇ ਅਤੇ ਇੱਕ ਛੱਕਾ ਲਾਇਆ ਪੂਰਨ ਨੇ ਪਿਛਲੇ ਮੈਚ ‘ਚ ਸੈਂਕੜਾ ਬਣਾਇਆ ਸੀ ।
ਇਸ ਮੈਚ ‘ਚ ਉਨ੍ਹਾਂ ਨੇ ਅਰਧ ਸੈਂਕੜਾ ਬਣਾ ਦਿੱਤਾ ਕਪਤਾਨ ਜੇਸਨ ਹੋਲਡਰ ਨੇ 34 ਗੇਂਦਾਂ ‘ਚ ਇੱਕ ਚੌਕਾ ਅਤੇ ਚਾਰ ਛੱਕੇ ਲਾਉਂਦਿਆਂ 45 ਦੌੜਾਂ ਦੀ ਪਾਰੀ ਖੇਡੀ ਸ਼ਿਮਰਾਨ ਹੇਟਮਾਇਰ ਨੇ 31 ਗੇਂਦਾਂ ‘ਚ 39 ਦੌੜਾਂ ‘ਚ ਤਿੰਨ ਚੌਕੇ ਅਤੇ ਦੋ ਛੱਕੇ ਲਾਏ ਕਾਰਲੋਸ ਬ੍ਰੈਥਵੇਟ ਨੇ ਸਿਰਫ ਚਾਰ ਗੇਂਦਾਂ ‘ਚ ਦੋ ਚੌਕੇ ਅਤੇ ਇੱਕ ਛੱਕਾ ਲਾਉਂਦਿਆਂ ਨਾਬਾਦ 14 ਦੌੜਾਂ ਬਣਾਈਆਂ ਵਿੰਡੀਜ਼ ਦੀ ਪਾਰੀ ‘ਚ 25 ਚੌਕੇ ਅਤੇ 12 ਛੱਕੇ ਲੱਗੇ ਲੁਈਸ ਅਤੇ ਹੋਪ ਨੇ ਦੂਜੀ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕੀਤੀ ਜਦੋਂਕਿ ਹੋਪ ਅਤੇ ਹੇਟਮਾਇਰ ਨੇ ਤੀਜੀ ਵਿਕਟ ਲਈ 65 ਦੌੜਾਂ ਜੋੜੀਆਂ ਪੂਰਨ ਅਤੇ ਹੋਲਡਰ ਨੇ ਪੰਜਵੀਂ ਵਿਕਟ ਲਈ 105 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ। (ਵਿੰਡੀਜ਼)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।