ਸਾਡੇ ਨਾਲ ਸ਼ਾਮਲ

Follow us

12.1 C
Chandigarh
Saturday, February 7, 2026
More
    Home Breaking News ਰਾਮ-ਨਾਮ ਨਾਲ ਵ...

    ਰਾਮ-ਨਾਮ ਨਾਲ ਵਧਦਾ ਹੈ ਆਤਮਬਲ : Saint Dr MSG

    Saint Dr MSG

    ਰਾਮ ਨਾਮ ਨਾਲ ਵਧਦਾ ਹੈ ਆਤਮਬਲ : Saint Dr MSG

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਤੱਕ ਇਨਸਾਨੀਅਤ ਦਾ ਪਤਾ ਨਹੀਂ ਲੱਗਦਾ ਉਦੋਂ ਤੱਕ ਉਹ  ਪਸ਼ੂਆਂ ਤੋਂ ਬਦਤਰ ਜ਼ਿੰਦਗੀ ਜ਼ਿਉਂਦਾ ਰਹਿੰਦਾ ਹੈ ਉਹ ਖੁਸ਼ੀ ਜੋ ਪਰਮਾਤਮਾ ਨੇ ਇਨਸਾਨ ਲਈ ਮੁਕੱਰਰ ਕੀਤੀ ਹੈ, ਉਹ ਦੋਨਾਂ ਜਹਾਨਾਂ ਦੀ ਖੁਸ਼ੀ ਇਨਸਾਨ ਇਸ ਜਹਾਨ ‘ਚ ਵੀ ਪ੍ਰਾਪਤ ਕਰ ਸਕਦਾ ਹੈ ਸਤਿਸੰਗ ਨਾ ਸੁਣਨ ਦੀ ਵਜ੍ਹਾ ਕਰਕੇ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਨਾ ਲੈਣ ਦੀ ਵਜ੍ਹਾ ਕਰਕੇ ਉਸ ਖੁਸ਼ੀ ਤੋਂ ਇਨਸਾਨ ਵਾਂਝਾ ਰਹਿ ਜਾਂਦਾ ਹੈ, ਮਹਿਰੂਮ ਰਹਿ ਜਾਂਦਾ ਹੈ, ਖਾਲੀ ਰਹਿ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਪਰਮਾਨੰਦ ਸਮਾਇਆ ਹੈ ਇਨਸਾਨ ਦੇ ਅੰਦਰ ਆਤਮ ਵਿਸ਼ਵਾਸ ਹੈ। Saint Dr MSG

    ਪਰ ਕਿਸੇ ਕਾਰਨ ਕਰਕੇ, ਕਰਮਾਂ ਦੀ ਵਜ੍ਹਾ ਕਰਕੇ ਇਨਸਾਨ ਜਦੋਂ ਆਤਮਬਲ ਹਾਰ ਜਾਂਦਾ ਹੈ ਤਾਂ ਹਰ ਕੰਮ ‘ਚ ਨੁਕਸਾਨ, ਦਿਲ ਨਾ ਲੱਗਣਾ, ਸਰੀਰਕ ਪਰੇਸ਼ਾਨੀਆਂ, ਗ਼ਮ, ਚਿੰਤਾ, ਟੈਨਸ਼ਨ ਉਸ ਨੂੰ ਘੇਰ ਲੈਂਦੀਆਂ ਹਨ ਆਤਮਬਲ ਜਿਵੇਂ-ਜਿਵੇਂ ਡਿੱਗਦਾ ਜਾਂਦਾ ਹੈ, ਇਨਸਾਨ ਤਿਉਂ-ਤਿਉਂ ਕਮਜ਼ੋਰ, ਦਿਸ਼ਾਹੀਣ ਹੁੰਦਾ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮਬਲ ਨੂੰ ਵਧਾਉਣ ਲਈ, ਆਤਮਵਿਸ਼ਵਾਸ ਨੂੰ ਪ੍ਰਾਪਤ ਕਰਨ ਲਈ ਗੁਰੂਮੰਤਰ, ਨਾਮ ਸ਼ਬਦ, ਕਲਮਾ, ਮੈਥਡ ਆਫ਼ ਮੈਡੀਟੇਸ਼ਨ ਇੱਕ ਤਰੀਕਾ ਹੈ ਜਿਸ ਦੇ ਅਭਿਆਸ ਨਾਲ ਆਤਮਬਲ ਵਧਦਾ ਹੈ ਅੰਦਰ ਦੇ ਗ਼ਮ, ਦੁੱਖ, ਦਰਦ, ਚਿੰਤਾਵਾਂ ਦੂਰ ਹੁੰਦੀਆਂ ਹਨ ਅਤੇ ਇਨਸਾਨ ਦੇ ਅੰਦਰ ਸਰੂਰ ਨਸ਼ਾ ਆਉਂਦਾ ਹੈ।

    Read This : ਰਾਮ-ਨਾਮ ਹੀ ਆਤਮ ਬਲ ਦੇਣ ਵਾਲੀ ਤਾਕਤ : Saint Dr MSG

    ਚਿਹਰੇ ‘ਤੇ ਨੂਰ ਆਉਂਦਾ ਹੈ ਆਪ ਜੀ ਨੇ ਫ਼ਰਮਾਇਆ ਆਤਮ ਵਿਸ਼ਵਾਸ ਵਧਾਉਣ ਲਈ ਕੋਈ ਖ਼ਰਚ ਨਹੀਂ ਕਰਨਾ। ਪੈਂਦਾ ਸੰਤਾਂ ਦਾ ਮੰਨਣਾ ਹੈ ਕਿ ਤੁਸੀਂ ਆਤਮ ਵਿਸ਼ਵਾਸ ਨੂੰ ਬੁਲੰਦੀਆਂ ‘ਤੇ ਰੱਖੋ, ਤੁਹਾਡਾ ਯਕੀਨ ਜਿੰਨਾ ਵਧਿਆ ਰਹੇਗਾ, ਓਨੀ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ, ਤੁਸੀਂ ਹਾਸਲ ਕਰ ਸਕੋਗੇ ਅਤੇ ਜਿਵੇਂ-ਜਿਵੇਂ ਦਇਆ-ਮਿਹਰ ਰਹਿਮਤ ਹੁੰਦੀ ਜਾਵੇਗੀ। ਤੁਹਾਨੂੰ ਦਿਸ਼ਾ ਮਿਲੇਗੀ, ਤੁਸੀਂ ਗਮਗੀਨ ਨਹੀਂ ਰਹੋਗੇ, ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਅੰਦਰੋਂ-ਬਾਹਰੋਂ ਮਾਲਾਮਾਲ ਹੋ ਜਾਣਗੀਆਂ ਆਪ ਜੀ ਨੇ ਫ਼ਰਮਾਇਆ ਕਿ ਗੁਰੂ ਮੰਤਰ, ਨਾਮ ਸ਼ਬਦ ਲਈ ਕੋਈ ਪੈਸਾ ਨਹੀਂ ਲਗਾਉਣਾ ਪੈਂਦਾ। Saint Dr MSG

    ਤੁਸੀਂ ਚਲਦੇ, ਬੈਠ ਕੇ ਕੰਮ ਧੰਦਾ ਕਰਦੇ ਸਮੇਂ ਮਾਲਕ ਦਾ ਨਾਮ ਲੈ ਸਕਦੇ ਹੋ, ਮਾਲਕ ਦੀਆਂ ਖੁਸ਼ੀਆਂ ਦੇ ਕਾਬਲ ਬਣ ਸਕਦੇ ਹੋ ਆਪ ਜੀ ਨੇ ਫ਼ਰਮਾਇਆ ਕਿ ਇਹ ਜ਼ਰੂਰੀ ਹੈ ਕਿ ਤੁਸੀਂ ਸਿਮਰਨ ਕਰੋ, ਲੇਟ ਕੇ, ਬੈਠ ਕੇ , ਕੰਮ ਧੰਦਾ ਕਰਦੇ ਹੋਏ, ਜਿਵੇਂ-ਜਿਵੇਂ ਸਿਮਰਨ ਕਰਦੇ ਜਾਵੋਗੇ, ਤਿਉਂ-ਤਿਉਂ ਤੁਹਾਡੇ ਹਿਰਦੇ ਦੀ ਸਫ਼ਾਈ ਹੁੰਦੀ ਜਾਵੇਗੀ। ਅਤੇ ਮਾਲਕ ਦੀ ਦਇਆ ਮਿਹਰ ਰਹਿਮਤ ਦੇ ਕਾਬਲ ਬਣਦੇ ਚਲੇ ਜਾਵੋਗੇ ਆਪ ਜੀ ਨੇ ਫ਼ਰਮਾਇਆ ਕਿ ਸਿਮਰਨ ਕਰੋ, ਸੇਵਾ ਕਰੋ ਤਾਂ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਮਿਲੇਗੀ ਤੁਹਾਡੀ ਜਿੰਨੀ ਵੀ ਟੈਨਸ਼ਨ ਹੈ,  ਸਮੱਸਿਆਵਾਂ ਹਨ, ਉਨ੍ਹਾਂ ਸਾਰਿਆਂ ਦਾ ਹੱਲ ਤੁਹਾਨੂੰ ਤੁਹਾਡੇ ਅੰਦਰੋਂ ਮਿਲ ਜਾਵੇਗਾ ਤੁਸੀਂ ਚਿੰਤਾ ਮੁਕਤ ਹੋ ਕੇ ਪਰੇਸ਼ਾਨੀਆਂ ਤੋਂ ਆਜ਼ਾਦ ਹੋ ਕੇ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਦੇ ਕਾਬਲ ਬਣਦੇ ਜਾਵੋਗੇ। Saint Dr MSG

    LEAVE A REPLY

    Please enter your comment!
    Please enter your name here