Uddhav Thackeray: ਸ਼ਿਵ ਸੈਨਾ ਦੀ ਹੋਵੇਗੀ ਐੱਨਡੀਏ ’ਚ ਵਾਪਸੀ? ਸ਼ਿਵਸੈਨਾ ਮੁਖੀ ਊਧਵ ਠਾਕਰੇ ਨੇ ਇੰਡੀਆ ਗਠਜੋੜ ਦੀ ਮੀਟਿੰਗ ਤੋਂ ਕੀਤਾ ਕਿਨਾਰਾ, ਜਾਣੋ ਸੀਟਾਂ ਦਾ ਸਮੀਕਰਨ

Uddhav Thackeray

Uddhav Thackeray: ਨਵੀਂ ਦਿੱਲੀ। ਲੋਕ ਸਭਾ ਚੋਣਾਂ 2024 ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇੰਡੀਆ ਸਮੂਹ ਦੇ ਨੇਤਾ ਬੁੱਧਵਾਰ ਨੂੰ ਇੱਥੇ ਇੱਕ ਅਹਿਮ ਮੀਟਿੰਗ ਕਰਨਗੇ ਜਿਸ ’ਚ ਨਤੀਜਿਆਂ ਤੋਂ ਬਾਅਦ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਐਕਸ ’ਤੇ ਕਿਹਾ ਕਿ ਇੰਡੀਆ ਸਮੂਹ ਦੇ ਨੇਤਾ ਅੱਜ ਸ਼ਾਮ 18:00 ਵਜੇ 10, ਰਾਜਾਜੀ ਮਾਰਗ ’ਤੇ ਚੋਣ ਨਤੀਜਿਆਂ ਤੇ ਉਨ੍ਹਾਂ ਤੋਂ ਬਾਅਦ ਦੀ ਰਣਨੀਤੀ ’ਤੇ ਚਰਚਾ ਕਰਨ ਲਈ ਮੀਟਿੰਗ ਕਰਨਗੇ। ਮੀਟਿੰਗ ਲਈ ਇੰਡੀਆ ਸਮੂਹ ਦੇ ਨੇਤਾ ਰਾਸ਼ਟਰੀ ਰਾਜਧਾਨੀ ਪਹੁੰਚਣ ਲੱਗੇ ਹਨ।

ਇਸ ਤੋਂ ਪਹਿਲਾਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕਿਹਾ ਸੀ ਕਿ ਸਰਕਾਰ ਬਣਾਉਣ ਦਾ ਦਾਅਵਾ ਕਰਨ ਸਮੇਤ ਭਵਿੱਖ ਦੀਆਂ ਰਣਨੀਤੀਆਂ ’ਤੇ ਸਿਰਫ਼ ਗਠਜੋੜ ਦੀ ਬੈਠਕ ’ਚ ਹੀ ਚਰਚਾ ਕੀਤੀ ਜਾਵੇਗੀ, ਇਸ ਨੇ ਇੱਕਜੁਟ ਹੋ ਕੇ ਚੋਣਾਂ ਲੜੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਸਾਰੇ ਗਠਜੋੜ ਸ਼ਹਿਯੋਗੀਆਂ ਦਾ ਸਨਮਾਨ ਕਰਦੀ ਹੈ। ਗਾਂਧੀ ਨੇ ਵਾਇਨਾਡ (ਕੇਰਲ) ਤੇ ਰਾਇਬਰੇਲੀ (ਉੱਤਰ ਪ੍ਰਦੇਸ਼) ਦੋਵਾਂ ਸੰਸਦੀ ਸੀਟਾਂ ’ਤੇ ਕਾਫ਼ੀ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਇਯ ਦਰਮਿਆਨ ਸ਼ਿਵਸੈਨਾ (ਯੂਟੀਬੀ) ਮੁਖੀ ਨੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਆਪਦੀ ਰਣਨੀਤੀ ਬਦਲ ਲਈ ਹੈ। ਉਹ ਇੰਡੀਆ ਗਠਜੋੜ ਦੀ ਅੱਜ ਸ਼ਾਮ ਦਿੱਲੀ ’ਚ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। (Uddhav Thackeray)

ਕੀ ਊਧਵ ਫਿਰ ਤੋਂ ਜਾਣਗੇ ਐੱਨਡੀਏ ’ਚ… | Uddhav Thackeray

ਜ਼ਿਕਰਯੋਗ ਹੈ ਕਿ ਇੰਡੀਆ ਗਠਜੋੜ ’ਚ ਸ਼ਾਮਲ ਸ਼ਿਵਸੇਨਾ ਦੇ 9 ਮੈਂਬਰ ਹਨ। ਉੱਥੇ ਹੀ ਏਕਨਾਥ ਸ਼ਿੰਦੇ ਦੀ ਸ਼ਿਵਸੈਨਾ ਦੇ ਸੱਤ ਸਾਂਸਦ ਜਿੱਤ ਤੇ ਸੰਸਦ ਪਹੁੰਚਣ ਵਾਲੇ ਹਨ। ਜੇਕਰ ਦੋਵੇਂ ਗੁੱਟ ਫਿਰ ਇੱਕਜੁਟ ਹੋ ਜਾਂਦੇ ਹਨ ਤਾਂ ਦੋਵਾਂ ਦੇ 16 ਮੈਂਬਰ ਹੋ ਜਾਣਗੇ। ਸ਼ਿਵਸੈਨਾ ਦੀ ਐੱਨਡੀਏ ’ਚ ਵਾਪਸੀ ਬੀਜੇਪੀ ਲਈ ਵੀ ਰਾਹਤ ਦੀ ਖਬਰ ਹੋਵੇਗੀ। ਇਸ ਤੋਂ ਪਹਿਲਾਂ ਚੋਣਾਂ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਊਧਵ ਠਾਕਰੇ ਦੀ ਵਾਪਸੀ ਦੇ ਕਿਆਸ ਲਾਏ ਜਾ ਰਹੇ ਸਨ। ਅਜਿਹਾ ਕਿਹਾ ਜਾਂਦਾ ਹੈ ਕਿ ਊਧਵ ਠਾਕਰੇ ਤੇ ਪੀਐੱਮ ਮੋਦੀ ਦੇ ਸਬੰਧ ਕਾਫ਼ੀ ਚੰਗੇ ਹਨ। ਬੀਜੇਪੀ ਬੈਕ ਚੈਨਲ ਇਸ ਰਿਸ਼ਤੇ ਦੀ ਬਦੌਲਤ ਊਧਵ ਦੀ ਵਾਪਸੀ ਦੀ ਕੋਸ਼ਿਸ਼ ਕਰ ਸਕਦੀ ਹੈ।

Also Read : ਟੈਸਟ ਕਰਵਾਉਣ ਆਇਆ ਮਰੀਜ਼ ਮੋਟਰਸਾਇਕਲ ਲੈ ਕੇ ਹੋਇਆ ਰਫ਼ੂ ਚੱਕਰ

LEAVE A REPLY

Please enter your comment!
Please enter your name here