ਕੀ ਪ੍ਰਿਅੰਕਾ ਕਰ ਸਕੇਗੀ ਕਾਂਗਰਸ ਦਾ ਬੇੜਾ ਪਾਰ?

Priyanka, Congress

ਪੂਨਮ ਆਈ ਕੌਸ਼ਿਸ਼

ਅਧਿਕਾਰਕ ਤੌਰ ‘ਤੇ ਪ੍ਰਿਅੰਕਾ ਵਾਡਰਾ ਨੇ ਕਾਂਗਰਸ ‘ਚ ਐਂਟਰੀ ਕਰ ਲਈ ਹੈ ਤੇ ਉਨ੍ਹਾਂ ਨੂੰ ਪੂਰਬੀ ਉੱਤਰ ਪ੍ਰਦੇਸ਼ ਕਾਂਗਰਸ ਦੀ ਜਨਰਲ ਸਕੱਤਰ ਬਣਾਇਆ ਗਿਆ ਹੈ ਤੇ ਉਨ੍ਹਾਂ ਦੇ ਪਾਰਟੀ ‘ਚ ਆਉਣ ਨਾਲ ਕਾਂਗਰਸ ‘ਚ ਇੱਕ ਨਵੀਂ ਜਾਨ ਆਈ ਹੈ, ਹਾਲਾਂਕਿ ਹਾਲ ਹੀ ‘ਚ ਕਾਂਗਰਸ ਨੇ ਤਿੰਨ ਸੂਬਿਆਂ ‘ਚ ਜਿੱਤ ਦਰਜ਼ ਕੀਤੀ ਸੀ ਉੱਤਰ ਪ੍ਰਦੇਸ਼ ‘ਚ ਕਾਂਗਰਸ ਵਰਕਰਾਂ ਦੇ ਹੌਂਸਲੇ ਬੁਲੰਦ ਹਨ ਕਿਉਂਕਿ ਕਾਂਗਰਸ ਨੇ 440 ਬੋਲਟ ਦਾ ਝਟਕਾ ਭਾਵ ਬ੍ਰਹਮ-ਅਸਤਰ ਚਲਾ ਦਿੱਤਾ ਹੈ ਭਾਵ ਪ੍ਰਿਅੰਕਾ ਨੇ ਸਰਗਰਮ ਸਿਆਸਤ ‘ਚ ਐਂਟਰੀ ਕਰ ਦਿੱਤੀ ਹੈ ਹੁਣ ਤੱਕ ਪ੍ਰਿਅੰਕਾ ਵੱਲੋਂ ਸਿਆਸਤ ‘ਚ ਆਉਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ ਤੇ ਉਹ ਆਪਣੀ ਮਾਂ ਸੋਨੀਆ ਦੇ ਚੋਣ ਹਲਕੇ ਰਾਏਬਰੇਲੀ ਤੇ ਭਰਾ ਰਾਹੁਲ ਦੇ ਚੋਣ ਹਲਕੇ ਅਮੇਠੀ ‘ਚ ਚੋਣ ਪ੍ਰਚਾਰ ਦੀ ਇੰਚਾਰਜ਼ ਰਹੀ ਪਰ ਹੁਣ ਉਹ ਸਿਆਸੀ ਮੋਰਚੇ ‘ਤੇ ਲੜਨ ਲਈ ਤਿਆਰ ਹੈ।

2017 ‘ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਦ ਉਹ ਕਾਂਗਰਸ ਦੀਆਂ ਸਿਆਸੀ ਮੀਟਿੰਗਾਂ ‘ਚ ਹਿੱਸਾ ਲੈਂਦੀ ਰਹੀ ਉਸ ਵੱਲੋਂ ਉਮੀਦਵਾਰਾਂ ਦੀ ਚੋਣ ‘ਚ ਤੇ ਚੋਣ ਪ੍ਰਚਾਰ ‘ਚ ਰਾਹੁਲ ਦੀ ਮੱਦਦ ਕੀਤੀ ਜਾਂਦੀ ਰਹੀ ਹੈ ਕਾਂਗਰਸ ਦੇ ਨੌਜਵਾਨ ਆਗੂਆਂ ਤੇ ਸੀਨੀਅਰ ਆਗੂਆਂ ਦਰਮਿਆਨ ਮੱਤਭੇਦਾਂ ਨੂੰ ਘੱਟ ਕਰਨ ‘ਚ ਮੱਦਦ ਕਰਦੀ ਰਹੀ ਤੇ ਪਾਰਟੀ ਨੂੰ ਚੋਣਾਂ ‘ਚ ਧਿਆਨ ਕੇਂਦਰਿਤ ਕਰਨ ‘ਚ ਆਪਣੀ ਊਰਜਾ ਲਾਉਂਦੀ ਰਹੀ ਪਾਰਟੀ ਨੇ 47 ਸਾਲਾ ਪ੍ਰਿਅੰਕਾ ਨੂੰ ਸਰਗਰਮ ਸਿਆਸਤ ‘ਚ ਉਤਾਰਿਆ ਹੈ ਜੋ ਨਹਿਰੂ ਗਾਂਧੀ ਪਰਿਵਾਰ ਦੀ ਸਿਆਸਤ ‘ਚ ਆਖਰੀ ਸੇਵਕ ਹਨ ਤੇ ਉਨ੍ਹਾਂ ਨੂੰ ਸਿਆਸਤ ‘ਚ ਲਿਆਉਣ ਦਾ ਕਾਰਨ ਇਹ ਹੈ?ਕਿ ਵੱਖ-ਵੱਖ ਰਾਇਸ਼ੁਮਾਰੀ ‘ਚ ਉੱਤਰ ਪ੍ਰਦੇਸ਼ ‘ਚ ਵੋਟਰਾਂ ਦਾ ਕਾਂਗਰਸ ਪ੍ਰਤੀ ਮੋਹਭੰਗ ਵਿਖਾਇਆ ਜਾ ਰਿਹਾ ਸੀ ਤੇ ਸਪਾ-ਬਸਪਾ ਦੇ ਗਠਜੋੜ ਤੇ ਮੋਦੀ ਭਾਜਪਾ ‘ਚ ਮੁਕਾਬਲੇ ਦਰਮਿਆਨ ਕਾਂਗਰਸ ਦਾ ਸੂਬੇ ‘ਚ ਸਫਾਇਆ ਹੋਣ ਦੇ ਅਸਾਰ ਸਨ ਤੇ ਹੁਣ ਆਸ ਕੀਤੀ ਜਾ ਰਹੀ ਹੈ ਕਿ ਉਹ ਡਿੱਕ-ਡੋਲੇ ਖਾਂਦੀ ਪਾਰਟੀ ‘ਚ ਨਵੀਂ ਜਾਨ ਪਾਵੇਗੀ ।

ਇਸ ਤੋਂ ਸਵਾਲ ਉੱਠਦਾ ਹੈ ਕਿ ਪ੍ਰਿਅੰਕਾ ਦੀ ਸਿਆਸੀ ਭਰੋਸੇਯੋਗਤਾ ਕੀ ਹੈ ਕੀ ਉਹ ਦੇਰੀ ਨਾਲ ਸਿਆਸਤ ‘ਚ ਆਈ? ਕੀ ਉਨ੍ਹਾਂ ਕੋਲ ਸਿਆਸੀ ਔਕੜਾਂ ਦਾ ਮੁਕਾਬਲਾ ਕਰਨ ਤੇ ਆਪਣੇ ਪਤੀ ਰਾਬਰਟ ਵਾਡਰਾ ਨਾਲ ਜੁੜੇ ਨਿੱਜੀ ਵਿਵਾਦਾਂ ਦਾ ਮੁਕਾਬਲਾ ਕਰਨ ਦਾ ਹੌਂਸਲ ਹੈ? ਕੀ ਉਹ ਆਪਣੀ ਦਾਦੀ ਇੰਦਰਾ ਗਾਂਧੀ ਵਾਂਗ ਸਿਆਸਤ ‘ਚ ਤੂਫਾਨ ਲਿਆਵੇਗੀ? ਕੀ ਵੰਸ਼ਵਾਦ ਕਾਂਗਰਸ ਲਈ ਰਾਮਬਾਣ ਤੇ ਦੇਸ਼ ਲਈ ਬੁਰਾ ਹੈ?  ਪ੍ਰਿਅੰਕਾ ਦੀ ਵਿਰਾਸਤ ਖੁਸ਼ਹਾਲ ਹੈ ਨਹਿਰੂ ਗਾਂਧੀ ਪਰਿਵਾਰ ਨੇ ਦੇਸ਼ ਨੂੰ ਉਨ੍ਹਾਂ ਦੇ ਨਾਨਾ ਨਹਿਰੂ, ਦਾਦੀ ਇੰਦਰਾ ਗਾਂਧੀ ਤੇ ਪਿਤਾ ਰਾਜੀਵ ਦੇ ਰੂਪ ‘ਚ ਤਿੰਨ ਪ੍ਰਧਾਨ ਮੰਤਰੀ ਦਿੱਤੇ ਤੇ ਉਨ੍ਹਾਂ ਦੀ ਮਾਂ ਸੋਨੀਆ ਦਸ ਸਾਲ ਦੇ ਸ਼ਾਸਨ ‘ਚ ਪਾਰਟੀ ਪ੍ਰਧਾਨ ਰਹੀ ਹੈ ਤੇ ਉਨ੍ਹਾਂ ਨੂੰ ਹੀ ਅਸਲੀ ਤਾਕਤ ਮੰਨਿਆ ਜਾਂਦਾ ਰਿਹਾ ਇਸ ਤੋਂ ਇਲਾਵਾ ਪ੍ਰਿਅੰਕਾ ਦੀ ਸ਼ਕਲ ਆਪਣੀ ਦਾਦੀ ਇੰਦਰਾ ਗਾਂਧੀ ਨਾਲ ਮਿਲਦੀ ਹੈ ਤੇ ਕਾਂਗਰਸੀ ਆਗੂ ਮੰਨਦੇ ਹਨ ਕਿ ਉਸ ਕੋਲ ਪਾਰਟੀ ਦਾ ਬੇੜਾ ਪਾਰ ਕਰਨ ਦੀ ਸਮਰੱਥਾ ਹੈ ਤੇ ਭਾਜਪਾ ਵੱਲੋਂ ਅਗੜੀ ਜਾਤੀ ‘ਚ ਗਰੀਬ ਲੋਕਾਂ ਲਈ 10 ਫੀਸਦੀ ਰਾਖਵਾਂਕਰਨ ਕੋਟਾ ਦੇਣ ਤੋਂ ਬਾਦ ਪਾਰਟੀ ‘ਚ ਨਵੀਂ ਜਾਨ ਫੂਕ ਸਕਦੀ ਹੈ ਤੇ ਨਹਿਰੂ ਗਾਂਧੀ ਪਰਿਵਾਰ ਦੀ ਅਗਵਾਈ ਕਰ ਸਕਦੀ ਹੈ ਇੰਦਰਾ ਵਾਂਗ ਉਨ੍ਹਾਂ ਦੇ ਵਿਚਾਰਾਂ ‘ਚ ਸਪੱਸ਼ਟਤਾ ਹੈ ਤੇ ਆਤਮ-ਵਿਸ਼ਵਾਸ ਹੈ ਨਾਲ ਹੀ ਉਹ ਅਸਾਨੀ ਨਾਲ ਜਨਤਾ ਨਾਲ ਜੁੜ ਜਾਂਦੀ ਹੈ ਉਸ ਵੱਲੋਂ ਪਹਿਲਾਂ ਹੀ ਮੋਦੀ ‘ਤੇ ਤੰਜ ਕੀਤਾ ਜਾ ਰਿਹਾ ਹੈ ਕਿ ਦੇਸ਼ ਨੂੰ ਚਲਾਉਣ ਲਈ 56 ਇੰਚ ਦਾ ਸੀਨਾ ਨਹੀਂ ਸਗੋਂ ਇੱਕ ਵੱਡੇ ਦਿਲ ਦੀ ਜ਼ਰੂਰਤ ਹੁੰਦੀ ਹੈ ਪਿਛਲੇ ਸਾਲਾਂ ‘ਚ ਕਈ ਵਾਰ ਸੋਨੀਆ ਨੇ ਕਾਂਗਰਸੀ ਆਗੂਆਂ ਵੱਲੋਂ ਪ੍ਰਿਅੰਕਾ ਨੂੰ ਪਾਰਟੀ ‘ਚ ਸ਼ਾਮਲ ਕਰਨ ਦੀ ਮੰਗ ਨੂੰ ਖਾਰਜ ਕੀਤਾ ਕਾਰਨ ਸਪੱਸ਼ਟ ਸੀ ਕਿ ਉਨ੍ਹਾਂ ਦੀ ਲੜਕੀ ਦੀ ਸ਼ਖਸੀਅਤ ਕਰਿਸ਼ਮਈ ਹੈ ਤੇ ਉਹ ਸਿਆਸਤ ‘ਚ ਵੀ ਮੁਹਾਰਤ ਹਾਸਲ ਹੈ ਉਹ ਆਸਨੀ ਨਾਲ ਮੀਡੀਆ ਦੀਆਂ ਨਜ਼ਰਾਂ ‘ਚ ਵੀ ਆ ਜਾਂਦੀ ਹੈ ਤੇ ਉਹ ਸਿਆਸੀ ਨਜ਼ਰੀਏ ਤੋਂ ਆਪਣੇ ਵਿਰੋਧੀਆਂ ਨੂੰ ਪਛਾੜ ਸਕਦੀ ਹੈ ।

2009 ‘ਚ ਪਾਰਟੀ ਨੇ ਉੱਤਰ ਪ੍ਰਦੇਸ਼ ‘ਚ 21 ਸੀਟਾਂ ਜਿੱਤੀਆਂ ਸਨ ਜਿਨ੍ਹਾਂ ‘ਚੋਂ 15 ਸੀਟਾਂ ਪੂਰਬੀ ਉੱਤਰ ਪ੍ਰਦੇਸ਼ ਤੋਂ ਸਨ ਪਰ 2014 ‘ਚ ਅਮੇਠੀ ਤੇ ਰਾਏਬਰੇਲੀ ਤੋਂ ਇਲਾਵਾ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੀ ਪ੍ਰਿਅੰਕਾ ਦੇ ਸਿਆਸਤ ‘ਚ ਦਾਖਲ ਹੋਣ ਨਾਲ ਤਿੰਨ ਗੱਲਾਂ ਸਪੱਸ਼ਟ ਹਨ ਉਨ੍ਹਾਂ ਦੀ ਐਂਟਰੀ ਨਾਲ ਉੱਤਰ ਪ੍ਰਦੇਸ਼ ਦੇ ਵੋਟਰਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਸੂਬੇ ‘ਚ ਪਾਰਟੀ ਹਾਸ਼ੀਏ ‘ਤੇ ਨਹੀਂ ਹੈ ਉੱਤਰ ਪ੍ਰਦੇਸ਼ ਦੇਸ਼ ਦਾ ਸਿਆਸੀ ਨਜ਼ਰੀਏ ਨਾਲ ਸਭ ਤੋਂ ਮਹੱਤਵਪੂਰਨ ਸੂਬਾ ਹੈ ਜਿੱਥੋਂ ਲੋਕ ਸਭਾ ਲਈ 80 ਮੈਂਬਰ ਚੁਣ ਕੇ ਆਉਂਦੇ ਹਨ ਸੂਬੇ ‘ਚ ਭੂਆ ਮਾਇਆਵਤੀ ਤੇ ਭਤੀਜਾ ਅਖਿਲੇਸ਼ ਦੇ ਗਠਜੋੜ ‘ਚ ਉਨ੍ਹਾਂ ਨੂੰ ਥਾਂ ਨਹੀਂ ਦਿੱਤੀ ਗਈ ਤੇ ਭਾਜਪਾ ਦੀ ਸਥਿਤੀ ਵੀ ਮਜ਼ਬੂਤ ਹੈ ਅਤੇ ਹੁਣ ਪਾਰਟੀ ਸੂਬੇ ‘ਚ ਇੰਨੀ ਗੰਭੀਰ ਹੈ ਕਿ ਉਸ ਨੇ ਆਪਣਾ ਮੇਨ ਪੱਤਾ ਚੱਲਣ ਦਾ ਫੈਸਲਾ ਕਰ ਦਿੱਤਾ ਹੈ ਪਾਰਟੀ ਨੇ ਉੱਤਰ ਪ੍ਰਦੇਸ਼ ਤੋਂ ਬਾਹਰ ਦੀ ਜਨਤਾ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਇੱਕ ਹੋਰ ਗਾਂਧੀ ਦੀ ਸਿਆਸਤ ‘ਚ ਐਂਟਰੀ ਨਾਲ ਰਾਹੁਲ ਦੀ ਜਿੰਮੇਵਾਰੀ ਵਧ ਗਈ ਹੈ ਤੀਜਾ ਰਾਹੁਲ ਤੇ ਪ੍ਰਿਅੰਕਾ ਦੋਵੇਂ ਮਿਲ ਕੇ ਔਰਤਾਂ ਤੇ ਨੌਜਵਾਨਾਂ ਨਾਲ ਜੁੜ ਸਕਦੇ ਹਨ ਤੇ ਉਹ ਸੂਬੇ ਲਈ ਨਵੇਂ ਵਿਚਾਰ ਦੇ ਸਕਦੇ ਹਨ ਪਰ ਕੀ ਰਾਹੁਲ ਵੱਲੋਂ ਆਪਣੀ ਭੈਣ ਨੂੰ ਅਧਿਕਾਰਕ ਤੌਰ ‘ਤੇ ਸਿਆਸਤ ‘ਚ ਐਂਟਰੀ ਦਿਵਾਉਣ ਨਾਲ ਉੱਤਰ ਪ੍ਰਦੇਸ਼ ‘ਚ ਸਿਆਸੀ ਨਜ਼ਰੀਏ ‘ਚ ਬਦਲਾਅ ਆਵੇਗਾ? ਇਹ ਤਾਂ ਸਮਾਂ ਹੀ ਦੱਸੇਗਾ ਪਰ ਸੂਬੇ ‘ਚ ਭੂਆ-ਭਤੀਜੇ ਦੇ ਗਠਜੋੜ ਦੇ ਮੱਦੇਨਜ਼ਰ ਪਾਰਟੀ ਦੀ ਸਥਿਤੀ ਚੰਗੀ ਨਹੀਂ ਹੈ ਪ੍ਰਿਅੰਕਾ ਦੀ ਸਿਆਸਤ ‘ਚ ਐਂਟਰੀ ਨਾਲ ਨਾ ਸਿਰਫ ਪਾਰਟੀ ਵਰਕਰਾਂ ਦੇ ਹੌਂਸਲੇ ਬੁਲੰਦ ਹੋਣਗੇ ਸਗੋਂ ਪਾਰਟੀ ਅਗਵਾਈ ‘ਚ ਨਹਿਰੂ ਗਾਂਧੀ ਪਰਿਵਾਰ ਦੀ ਪਕੜ ਵੀ ਮਜ਼ਬੂਤ ਹੋਵੇਗੀ ਤੇ ਉਹ ਪਾਰਟੀ ਦੇ ਭਵਿੱਖ ਬਾਰੇ ਆਪਣੀ ਭੂਮਿਕਾ ਨਿਭਾ ਸਕੇਗੀ ਪਰ ਜੇਕਰ ਉਹ ਰਾਹੁਲ ‘ਤੇ ਭਾਰੀ ਪਈ ਤੇ ਸੱਤਾ ਦਾ ਕੇਂਦਰ ਰਹੀ ਤਾਂ ਇਹ ਪਾਰਟੀ ਲਈ ਤਬਾਹਕਾਰੀ ਹੋਵੇਗਾ ਕਿਉਂਕਿ ਇੱਕ ਮਿਆਨ ‘ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤੇ ਇਸ ਖੇਡ ‘ਚ ਪ੍ਰਿਅੰਕਾ ਜਿੱਤ ਜਾਵੇਗੀ ਹੁਣ ਵੇਖਣਾ ਇਹ ਹੈ ਕਿ ਕੀ ਉਹ ਭੀੜ ਨੂੰ ਖਿੱਚ ਸਕਦੀ ਹੈ ਜੋ ਲੋਕਾਂ ਦਾ ਨਜ਼ਰੀਆ ਬਦਲਣ ‘ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਉੱਤਰ ਪ੍ਰਦੇਸ਼ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਅਨੁਸਾਰ ਵੇਖਣਾ ਇਹ ਹੈ ਕਿ ਕੀ ਉਹ ਵੋਟਰਾਂ ਦੇ ਮਨ ‘ਤੇ ਛਾ ਜਾਂਦੀ ਹੈ ਜਾਂ ਨਹੀਂ ਉਨ੍ਹਾਂ ਦੀ ਮੌਜ਼ੂਦਗੀ ਨਾਲ ਕਾਂਗਰਸੀ ਉਮੀਦਵਾਰਾਂ ਨੂੰ ਲਾਭ ਹੋਵੇਗਾ ਅਸੀਂ ਘੱਟ ਗਿਣਤੀਆਂ, ਅਗੜੀ ਜਾਤੀਆਂ, ਗੈਰ-ਜਾਟ, ਦਲਿਤਾਂ, ਗੈਰ-ਯਾਦਵ, ਹੋਰ ਪੱਛੜੇ ਵਰਗਾਂ ਲਈ ਬਦਲ ਬਣਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਇਹ ਵੋਟ ਬੈਂਕ ਭਾਜਪਾ, ਸਪਾ ਤੇ ਬਸਪਾ ਲਈ ਹਾਰ ਚੁੱਕੇ ਹਾਂ ਤੇ ਪ੍ਰਿਅੰਕਾ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਪ੍ਰਿਅੰਕਾ ਤੋਂ ਪਾਰਟੀ ਵਰਕਰਾਂ ਨੂੰ ਵੱਡੀਆ ਉਮੀਦਾਂ ਹਨ ਇਸ ਲਈ ਉਨ੍ਹਾਂ ਦਾ ਟੀਚਾ ਸਪੱਸ਼ਟ ਹੈ ਤੇ ਉਨ੍ਹਾਂ ਦੀ ਅਗਵਾਈ ਸਮਰੱਥਾ ਦਾ ਮੁਲਾਂਕਣ ਚੁਣਾਵੀ ਜਿੱਤ ਨਾਲ ਹੀ ਹੋਵੇਗਾ ਤੇ ਉਨ੍ਹਾਂ ਦੀ ਚੁਣੌਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 2014 ਦੀਆਂ ਚੋਣਾਂ ‘ਚ ਕਾਂਗਰਸ ਨੇ ਉੱਤਰ ਪ੍ਰਦੇਸ਼ ਤੋਂ ਸਿਰਫ ਦੋ ਸੀਟਾਂ ਜਿੱਤੀਆਂ ਸਨ ਤੇ ਮੋਦੀ ਵਿਰੋਧੀ ਕੋਈ ਵਿਚਾਰਧਾਰਾ ਨਹੀਂ ਬਣ ਸਕੀ ਜਾਂ ਇੱਕ ਚੁਣਾਵੀ ਬਦਲ ਨਹੀਂ ਬਣ ਸਕਿਆ ਕਿਉਂਕਿ ਹੁਣ ਕਾਂਗਰਸ ਕੋਲ ਸੂਬੇ ‘ਚ ਭਰੋਸੇਯੋਗ ਵੋਟਰ ਨਹੀਂ ਰਹਿ ਗਏ ਹਨ।

ਪ੍ਰਿਅੰਕਾ ਦੀ ਸਿਆਸਤ ‘ਚ ਐਂਟਰੀ ਨਾਲ ਪਾਰਟੀ ‘ਚ ਬਦਲਾਅ ਆ ਸਕਦਾ ਹੈ ਕਿਉਂਕਿ ਹਾਲੇ ਤੱਕ ਦੋਵਾਂ ਭਰਾ-ਭੈਣ ‘ਚ ਚੰਗੇ ਸਬੰਧ ਹਨ ਤੇ ਉਹ ਰਾਹੁਲ ਦੀ ਮੱਦਦ ਕਰਨ ‘ਚ ਕਦੇ ਕਸਰ ਨਹੀਂ ਛੱਡੇਗੀ ਉਨ੍ਹਾਂ ਦੀ ਬੌਧਿਕ ਸਮਰੱਥਾ ਦਾ ਵੀ ਅਜੇ ਪ੍ਰੀਖਣ ਨਹੀਂ ਹੋਇਆ ਹੈ ਹਾਲਾਂਕਿ ਉਹ ਆਪਣੇ ਪਰਿਵਾਰ ਦੇ ਗੜ੍ਹ ‘ਚ ਸਫਲ ਰਹੀ ਹੈ ਇੱਕ ਨਵੇਂ ਭਾਰਤ ‘ਚ ਜਿੱਥੇ 50 ਫੀਸਦੀ ਤੋਂ ਜ਼ਿਆਦਾ ਵੋਟਰ 18 ਤੋਂ 35 ਸਾਲ ਦੇ ਹਨ ਤੇ ਚੰਗੀ ਜੀਵਨਸ਼ੈਲੀ ਮਹੱਤਵਪੂਰਨ ਹੈ ਨਾ ਕਿ ਕਿਸੇ ਵਿਅਕਤੀ ਦੀ ਸ਼ਖਸੀਅਤ ਇਹੀ ਨਹੀਂ ਪ੍ਰਿਅੰਕਾ ਆਪਣੇ ਪਤੀ ਦੇ ਵਿਵਾਦਪੂਰਨ ਜ਼ਮੀਨ ਸੌਦਿਆਂ ਤੇ ਗਲਤ ਤਰੀਕੇ ਨਾਲ ਬਣੀ ਜਾਇਦਾਦ ਦਾ ਬਚਾਅ ਕਰਦੀ ਰਹੀ ਹੈ ਕੋਈ ਵੀ ਵਿਅਕਤੀ ਪਰਿਵਾਰ ਦਾ ਨਾਂਅ ਲੈ ਕੇ ਚੋਣ ਜਿੱਤ ਸਕਦਾ ਹੈ ਪਰ ਕਿੰਨੀਆਂ ਚੋਣ ਤੇ ਕਦੋਂ ਤੱਕ? ਉਨ੍ਹਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਅਜਿਹੀ ਆਗੂ ਹੈ ਜੋ ਪਾਰਟੀ ‘ਚ ਨਵੀਂ ਜਾਨ ਪਾ ਸਕਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।