ਨਵੀਂ ਦਿੱਲੀ (ਏਜੰਸੀ)। 500 Rupee Notes: 500 ਰੁਪਏ ਦੇ ਨੋਟ ’ਤੇ ਪਾਬੰਦੀ ਲਾਉਣ ਦਾ ਸੁਨੇਹਾ ਸੋਸ਼ਲ ਮੀਡੀਆ ’ਤੇ ਲੋਕਾਂ ਤੱਕ ਪਹੁੰਚ ਰਿਹਾ ਹੈ, ਜਿਸ ਕਾਰਨ ਬਹੁਤ ਚਿੰਤਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਮਾਰਚ 2026 ਤੱਕ 500 ਰੁਪਏ ਦੇ ਨੋਟ ਏਟੀਐਮ ’ਚੋਂ ਪੂਰੀ ਤਰ੍ਹਾਂ ਬਾਹਰ ਆਉਣਾ ਬੰਦ ਹੋ ਜਾਣਗੇ। ਵਾਇਰਲ ਸੁਨੇਹੇ ’ਚ ਕਿਹਾ ਗਿਆ ਹੈ, ‘ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ 30 ਸਤੰਬਰ 2025 ਤੱਕ ਏਟੀਐਮ ਵਿੱਚੋਂ 500 ਰੁਪਏ ਦੇ ਨੋਟ ਦੇਣਾ ਬੰਦ ਕਰਨ ਲਈ ਕਿਹਾ ਹੈ।
ਇਹ ਖਬਰ ਵੀ ਪੜ੍ਹੋ : Free Treatment Scheme: ਮੁਫ਼ਤ ਇਲਾਜ਼ ਤੋਂ ਪਹਿਲਾਂ ਪੰਜਾਬੀਆਂ ਸਬੰਧੀ ਕੇਂਦਰ ਦਾ ਖੁਲਾਸਾ, ਹੋਸ਼ ਉਡਾ ਦੋਵੇਗੀ ਇਹ ਰਿਪੋਰਟ…
ਟੀਚਾ 31 ਮਾਰਚ 2026 ਤੱਕ 75 ਫੀਸਦੀ ਬੈਂਕਾਂ ਦੇ ਏਟੀਐਮ ਵਿੱਚੋਂ 500 ਤੇ ਫਿਰ 90 ਫੀਸਦੀ ਏਟੀਐਮ ਵਿੱਚੋਂ 500 ਦੇ ਨੋਟ ਬੰਦ ਕਰਨ ਦਾ ਹੈ। ਭਵਿੱਖ ਵਿੱਚ, ਏਟੀਐਮ ਵਿੱਚੋਂ ਸਿਰਫ਼ 200 ਤੇ 100 ਰੁਪਏ ਦੇ ਨੋਟ ਹੀ ਨਿਕਲਣਗੇ, ਇਸ ਲਈ ਹੁਣੇ ਆਪਣੇ ਕੋਲ ਮੌਜ਼ੂਦ 500 ਰੁਪਏ ਦੇ ਨੋਟਾਂ ਨੂੰ ਖਰਚਣਾ ਸ਼ੁਰੂ ਕਰੋ।’ ਇਸ ’ਤੇ, ਪੀਆਈਬੀ ਫੈਕਟ ਚੈੱਕ ਨੇ ਸੁਨੇਹੇ ਨੂੰ ਪੂਰੀ ਤਰ੍ਹਾਂ ਜਾਅਲੀ ਦੱਸਿਆ ਤੇ ਲਿਖਿਆ, ‘ਰਿਜ਼ਰਵ ਬੈਂਕ ਨੇ ਅਜਿਹਾ ਕੋਈ ਨਿਰਦੇਸ਼ ਨਹੀਂ ਦਿੱਤਾ ਹੈ ਤੇ 500 ਰੁਪਏ ਦੇ ਨੋਟ ਅਜੇ ਵੀ ਕਾਨੂੰਨੀ ਤੌਰ ’ਤੇ ਯੋਗ ਹਨ ਤੇ ਵਰਤੇ ਜਾ ਸਕਦੇ ਹਨ।’ 500 Rupee Notes