ਪਤਨੀ ਦੀ ਪ੍ਰੇਰਨਾ
ਅੰਗਰੇਜੀ ਦੇ ਮਹਾਨ ਲੇਖਕ ਨਾਥਾਨਿਏਲ ਹੈਥੋਰਨ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੀ ਪਤਨੀ ਸੋਫ਼ੀਆ ਦੀ ਅਹਿਮ ਭੂਮਿਕਾ ਸੀ ਇੱਕ ਦਿਨ ਉਹ ਪਰੇਸ਼ਾਨ ਘਰ ਪਰਤਿਆ ਤੇ ਕਹਿਣ ਲੱਗਾ, ‘‘ਅੱਜ ਮੈਨੂੰ ਕਸਟਮ ਹਾਊਸ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਹੁਣ ਕੀ ਹੋਵੇਗਾ?’’ ਪਤਨੀ ਕਹਿਣ ਲੱਗੀ, ‘‘ਇਸ ’ਚ ਚਿੰਤਾ ਦੀ ਕੀ ਗੱਲ ਹੈ ਜੇਕਰ ਇਹ ਰਸਤਾ ਬੰਦ ਹੋਇਆ ਹੈ ਤਾਂ ਇਸ ਦੇ ਨਾਲ ਹੀ ਇੱਕ ਅਜਿਹਾ ਰਸਤਾ ਖੁੱਲ੍ਹਿਆ ਹੈ ਜੋ ਤੁਹਾਨੂੰ ਭਵਿੱਖ ’ਚ ਦੁਨੀਆ ’ਚ ਪ੍ਰਸਿੱਧ ਕਰ ਦੇਵੇਗਾ’’
ਉਹ ਹੈਰਾਨੀ ਨਾਲ ਕਹਿਣ ਲੱਗਾ, ‘‘ਹੋਰ ਕਿਹੜਾ ਅਜਿਹਾ ਦਰਵਾਜਾ ਖੁੱਲ੍ਹ ਗਿਆ ਹੈ ਜੋ ਮੈਨੂੰ ਪ੍ਰਸਿੱਧ ਕਰ ਦੇਵੇਗਾ?’’ ਉਸਦੀ ਪਤਨੀ ਕਹਿਣ ਲੱਗੀ, ‘‘ਤੁਸੀਂ ਬਹੁਤ ਚੰਗਾ ਲਿਖਦੇ ਹੋ? ਹੁਣ ਤੱਕ ਨੌਕਰੀ ਕਾਰਨ ਤੁਸੀਂ ਲੇਖਨ ਨੂੰ ਪੂਰਾ ਸਮਾਂ ਨਹੀਂ ਦੇ ਪਾ ਰਹੇ ਸੀ ਪਰ ਹੁਣ ਤਾਂ ਤੁਹਾਡੇ ਕੋਲ ਸਮਾਂ ਹੀ ਸਮਾਂ ਹੈ
ਤੁਸੀਂ ਲਿਖੋ, ਸਫ਼ਲਤਾ ਜ਼ਰੂਰ ਮਿਲੇਗੀ’’ ਨਾਥਾਨਿਏਲ ਕਹਿਣ ਲੱਗਾ, ‘‘ਪਰ ਘਰ ਦਾ ਖ਼ਰਚ ਕਿਵੇਂ ਚੱਲੇਗਾ?’’ ਸੋਫੀਆ ਕਹਿਣ ਲੱਗੀ, ‘‘ਤੁਸੀਂ ਬੇਫ਼ਿਕਰ ਹੋ ਕੇ ਆਪਣੇ ਲੇਖਨ ਨੂੰ ਨਿਖਾਰੋ, ਘਰ ਦਾ ਖ਼ਰਚ ਮੈਂ ਚਲਾਵਾਂਗੀ’’ ਪਤਨੀ ਦਾ ਆਤਮ-ਵਿਸ਼ਵਾਸ ਤੇ ਸਮੱਰਪਣ ਦੇਖ ਕੇ ਨਾਥਾਨਿਏਲ ਲੇਖਨ ’ਚ ਜੁਟ ਗਿਆ
ਸਾਲ ਖ਼ਤਮ ਹੁੰਦਿਆਂ-ਹੁੰਦਿਆਂ ਉਨ੍ਹਾਂ ਨੇ ਮਹਾਨ ਨਾਵਲ ‘ਦ ਸਕਾਰਲੇਟ ਲੈਟਰ’ ਲਿਖ ਦਿੱਤਾ ਅੱਜ ਵੀ ਇਸ ਮਹਾਨ ਲੇਖਕ ਨੂੰ ਇਸ ਨਾਵਲ ਕਾਰਨ ਜਾਣਿਆ ਜਾਂਦਾ ਹੈ ਉਹ ਆਪਣੀ ਸਫ਼ਲਤਾ ਦਾ ਸਿਹਰਾ ਆਪਣੀ ਪਤਨੀ ਨੂੰ ਦਿੰਦੇ ਸਨ, ਜਿਸ ਨੇ ਮੁਸ਼ਕਲ ਸਮੇਂ ’ਚ ਨਾ ਸਿਰਫ਼ ਉਨ੍ਹਾਂ ਦਾ ਸਾਥ ਦਿੱਤਾ ਸਗੋਂ ਉਨ੍ਹਾਂ ਨੂੰ ਉਨ੍ਹਾਂ ਦੇ ਲੇਖਨ ਹੁਨਰ ਦਾ ਅਹਿਸਾਸ ਵੀ ਕਰਵਾਇਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।