ਪਤਨੀ ਨੇ ਕੀਤੀ ਆਪਣੇ ਹੀ ਪਤੀ ਦੀ ਹੱਤਿਆ

murder | ਪ੍ਰੇਮੀ ਨਾਲ ਮਿਲ ਕੇ ਦਿੱਤਾ ਕਤਲ ਦੀ ਵਾਰਦਾਤ ਨੂੰ ਅੰਜਾਮ

ਤਰਨਤਾਰਨ। ਤਰਤਾਰਨ ਦੇ ਪਿੰਡ ਪੱਟੀ ‘ਚ 1 ਸਾਲ ਪਹਿਲਾਂ ਹੋਏ ਸੋਹਣਾ ਸਿੰਘ ਨਾਂਅ ਦੇ ਵਿਅਕਤੀ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਸੋਹਣਾ ਸਿੰਘ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਪਤਨੀ ਵਲੋਂ ਆਪਣੇ ਪ੍ਰੇਮੀ ਤੇ ਉਸ ਦੇ ਸਾਥੀ ਨਾਲ ਮਿਲ ਕੇ ਕੀਤਾ ਗਿਆ ਸੀ। ਐੱਸ.ਪੀ. ਜਗਜੀਤ ਸਿੰਘ ਵਾਲੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੋਹਣਾ ਸਿੰਘ ਦੀ ਮੌਤ 1 ਸਾਲ ਪਹਿਲਾਂ ਹੋਈ ਸੀ ਤੇ ਉਸ ਦੀ ਭੈਣ ਨੇ ਆਪਣੇ ਭਰਾ ਦੀ ਮੌਤ ਨੂੰ ਕਤਲ ਕਰਾਰ ਦਿੱਤਾ ਸੀ, ਜਿਸ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

ਫਿਲਹਾਲ ਪੁਲਿਸ ਨੇ ਸੋਹਣਾ ਸਿੰਘ ਦੀ ਪਤਨੀ ਮਨਦੀਪ ਕੌਰ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਇੰਨ੍ਹਾਂ ਦਾ ਤੀਜਾ ਸਾਥੀ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਨਾਜਾਇਜ਼ ਸਬੰਧਾਂ ਕਾਰਨ ਕਤਲ ਹੋਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਕ ਵਾਰ ਫਿਰ ਨਜਾਇਜ਼ ਸਬੰਧਾਂ ‘ਚ ਫਸੀ ਪਤਨੀ ਨੇ ਆਪਣੇ ਹੀ ਸੌਹਾਗ ਨੂੰ ਮਿਟਾ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here