ਪਤੀ ਵੱਲੋਂ ਪਤਨੀ ਦਾ ਕਤਲ

Murder
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ

(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੇ ਗੋਪਾਲ ਨਗਰ ਗਲੀ ਨੰਬਰ 9 ’ਚ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਿਆਂ ਕਤਲ ਕਰ ਦਿੱਤਾ। ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ। ਮੁਲਜਮ ਇਸ ਵਾਰਦਾਤ ਮਗਰੋਂ ਫਰਾਰ ਹੋ ਗਿਆ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। Murder

ਇਹ ਵੀ ਪੜ੍ਹੋ: Flood News : ਮਣੀਪੁਰ ‘ਚ ਆਇਆ ਹਡ਼੍ਹ, ਹਜ਼ਾਰਾਂ ਘਰ ਡੁੱਬੇ

ਇਸ ਵਾਰਦਾਤ ਦਾ ਪਤਾ ਸਵੇਰ ਵੇਲੇ ਲੱਗਿਆ ਤਾਂ ਮੌਕੇ ’ਤੇ ਪੁਲਿਸ ਵੀ ਪੁੱਜੀ। ਮ੍ਰਿਤਕ ਮਹਿਲਾ ਦੀਆਂ ਗੁਆਂਢਣਾਂ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦਾ ਪਤੀ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਇੱਕ ਦਿਨ ਪਹਿਲਾਂ ਉਹਨਾਂ ਦੇ ਘਰ ਕੋਈ ਅਣਪਛਾਤਾ ਵਿਅਕਤੀ ਵੀ ਆਇਆ ਸੀ ਜਿਸ ਨੂੰ ਮਹਿਲਾ ਦੇ ਪਤੀ ਨੇ ਦੇਖਿਆ ਸੀ। ਉਸ ਮਗਰੋਂ ਘਰ ਵਿੱਚ ਕੋਈ ਲੜਾਈ-ਝਗੜਾ ਨਹੀਂ ਹੋਇਆ ਪਰ ਜਦੋਂ ਦਿਨ ਚੜਿਆ ਤਾਂ ਪਤਾ ਲੱਗਿਆ ਕਿ ਗਗਨ ਕੌਰ ਦਾ ਕਤਲ ਹੋ ਗਿਆ। Murder

ਮੌਕੇ ’ਤੇ ਪੁੱਜੀ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਜਾਂਚ ਪੜਤਾਲ ਕੀਤੀ। ਮੁਲਜ਼ਮ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਕੈਨਾਲ ਕਲੋਨੀ ਦੇ ਐਸਐਚਓ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਗਗਨ ਕੌਰ ਦੀ ਭੈਣ ਬੇਅੰਤ ਕੌਰ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here