ਮੋਦੀ ਲਈ ਲੋਕਾਂ ਦਾ ਭਵਿੱਖ ਕਿਉਂ ਗਹਿਣੇ ਰੱਖ ਰਹੇ ਹਨ ਮੁੱਖ ਮੰਤਰੀ : ਰਾਹੁਲ

ਜੀਐੱਸਟੀ ਪ੍ਰੀਸ਼ਦ ਦੀ ਅੱਜ ਹੋਵੇਗੀ ਮੀਟਿੰਗ

ਨਵੀਂ ਦਿੱਲੀ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਪ੍ਰੀਸ਼ਦ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਸ਼ਬਦੀ ਹਮਲਾ ਕਰਕੇ ਕੇਂਦਰ ਵੱਲੋਂ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਜੀਐੱਸਟੀ ਮਾਲੀਆ ਦੇ ਮੁੱਦੇ ‘ਤੇ ਮੁੱਖ ਮੰਤਰੀਆਂ ਨੂੰ ਸਵਾਲ ਕੀਤਾ ਹੈ ਕਿ ਉਹ ਮੋਦੀ ਲਈ ਲੋਕਾਂ ਦੇ ਭਵਿੱਖ ਨੂੰ ਕਿਉਂ ਗਹਿਣੇ ਰੱਖ ਰਹੇ ਹਨ।

Rahul

ਜੀਐੱਸਟੀ ਪ੍ਰੀਸ਼ਦ ਦੀ ਅੱਜ 11ਵਜੇ ਤੋਂ ਹੋਣ ਵਾਲੀ ਬੈਠਕ ‘ਚ ਸੂਬੇ ਦੇ ਮਾਲੀਆ ਬਕਾਇਆ ਦੇ ਮੁੱਦੇ ‘ਤੇ ਚਰਚਾ ਹੋਣੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪਹਿਲਾਂ ਕੇਂਦਰ ਸਰਕਾਰ ਨੇ ਜੀਅੱੈਸਟੀ  ਲਾਗੂ ਹੋਣ ਤੋਂ ਬਾਅਦ ਸੂਬਿਆਂ ਨੂੰ ਮਾਲੀਆ ਨੁਕਸਾਨ ਦੀ ਪੂਰਤੀ ਦਾ ਵਾਅਦਾ ਕੀਤਾ ਸੀ, ਪਰ ਜਦੋਂ ਪ੍ਰਧਾਨ ਮੰਤਰੀ ਮੋਦੀ ਤੇ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਨਾਲ ਅਰਥਵਿਵਸਥਾ ਠੱਪ ਹੋ ਗਈ ਤਾਂ ਹੁਣ ਕੇਂਦਰ ਆਪਣੇ ਵਾਅਦੇ ਤੋਂ ਪਿੱਛੇ ਹਟ ਰਿਹਾ ਹੈ।
ਕੇਰਲ ਦੇ ਵਾਇਨਾਡ ਤੋਂ ਸਾਂਸਦ ਗਾਂਧੀ ਨੇ ਅੱਜ ਟਵੀਟ ‘ਚ ਜੀਐੱਸਟੀ ਸਬੰਧੀ ਪੰਜ ਬਿੰਦੂ ਚੁੱਕਦਿਆਂ ਮੋਦੀ ਸਰਕਾਰ ਨੂੰ ਘੇਰਿਆ।
ਉਨ੍ਹਾਂ ਇਨ੍ਹਾਂ ਬਿੰਦੂਆਂ ‘ਚ ਕਿਹਾ

1. ਕੇਂਦਰ ਸਰਕਾਰ ਨੇ ਸੂਬਿਆਂ ਤੋਂ ਜੀਐਸਟੀ ਮਾਲੀਆ ਦੇਣ ਦਾ ਵਾਅਦਾ ਕੀਤਾ ਸੀ।
2. ਕੋਰੋਨਾ ਸੰਕਟ ਤੇ ਪੀਐੱਮ ਮੋਦੀ ਦੀ ਵਜ੍ਹਾ ਨਾਲ ਅਰਥਵਿਵਸਥਾ ਚਰਮਰਾ ਗਈ।
3. ਪੀਐਮ ਮੋਦੀ ਨੇ 1.4 ਲੱਖ ਕਰੋੜ ਦੀ ਟੈਕਸ ਰਿਆਇਤ ਕਾਰਪੋਰੇਟ ਨੂੰ ਦੇ ਦਿੱਤੀ ਤੇ ਖੁਦ ਲਈ 8400 ਕਰੋੜ ਦੇ ਦੋ ਜਹਾਜ਼ ਖਰੀਦੇ।
4. ਹੁਣ ਕੇਂਦਰ ਕੋਲ ਸੂਬਿਆਂ ਨੂੰ ਦੇਣ ਲਈ ਕੋਈ ਪੈਸਾ ਨਹੀਂ ਹੈ।
5. ਵਿੱਤ ਮੰਤਰੀ ਸੂਬਿਆਂ ਨੂੰ ਕਹਿੰਦੀ ਹੈ ਕਿ ਉਧਾਰ ਲੈ ਲਓ।
ਰਾਹੁਲ ਨੇ ਆਖਰ ‘ਚ ਸਵਾਲ ਕਰਦਿਆਂ ਲਿਖਿਆ, ਤੁਹਾਡੇ ਮੁੱਖ ਮੰਤਰੀ ਲੋਕਾਂ ਦਾ ਭਵਿੱਖ ਮੋਦੀ ਕੋਲ ਕਿਉਂ ਗਹਿਣੇ ਰੱਖ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.