ਸਾਡੇ ਨਾਲ ਸ਼ਾਮਲ

Follow us

20 C
Chandigarh
Saturday, January 31, 2026
More
    Home Breaking News Delhi Polls: ...

    Delhi Polls: ਕਿਉਂ ਪਹੁੰਚੀ CM ਮਾਨ ਦੇ ਘਰ ਚੋਣ ਕਮਿਸ਼ਨ ਦੀ ਟੀਮ, ਜਾਣੋ ਕਾਰਨ

    Delhi Polls
    Delhi Polls: ਕਿਉਂ ਪਹੁੰਚੀ CM ਮਾਨ ਦੇ ਘਰ ਚੋਣ ਕਮਿਸ਼ਨ ਦੀ ਟੀਮ, ਜਾਣੋ ਕਾਰਨ

    Delhi Polls: ਨਵੀਂ ਦਿੱਲੀ (ਏਜੰਸੀ)। 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਧਾਨੀ ’ਚ ਰਾਜਨੀਤੀ ਆਪਣੇ ਸਿਖਰ ’ਤੇ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ’ਤੇ ਛਾਪਾ ਮਾਰਿਆ। ਕਮਿਸ਼ਨ ਦੀ ਟੀਮ ਕਪੂਰਥਲਾ ਹਾਊਸ ਦੀ ਤਲਾਸ਼ੀ ਲੈਣ ਲਈ ਪਹੁੰਚੀ।

    ਇਹ ਖਬਰ ਵੀ ਪੜ੍ਹੋ : SL vs AUS: ਦੋਹਰੇ ਸੈਂਕੜੇ ਜੜ ਖਵਾਜ਼ਾ ਨੇ ਰਚਿਆ ਇਤਿਹਾਸ, ਡੌਨ ਬ੍ਰੈਡਮੈਨ ਦੇ ਕਲੱਬ ’ਚ ਸ਼ਾਮਲ, ਬਣਾਇਆ ਵੱਡਾ ਰਿਕਾਰਡ

    ਚੋਣ ਕਮਿਸ਼ਨ ਨੇ ਦੋਸ਼ਾਂ ਨੂੰ ਨਕਾਰਿਆ | Delhi Polls

    ਇਸ ਦੇ ਨਾਲ ਹੀ ‘ਆਪ’ ਦੇ ਦੋਸ਼ਾਂ ’ਤੇ ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਕੋਈ ਛਾਪਾ ਨਹੀਂ ਮਾਰਿਆ। ਕਮਿਸ਼ਨ ਏਜੰਸੀਆਂ ਦੇ ਕੰਮਕਾਜ ’ਚ ਦਖਲ ਨਹੀਂ ਦਿੰਦਾ। ਇਸ ਕਾਰਵਾਈ ’ਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ ਨੇ ਟਵਿੱਟਰ ’ਤੇ ਲਿਖਿਆ, ਦਿੱਲੀ ਪੁਲਿਸ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ’ਤੇ ਛਾਪਾ ਮਾਰਨ ਲਈ ਪਹੁੰਚ ਗਈ ਹੈ। ਭਾਜਪਾ ਦੇ ਲੋਕ ਦਿਨ-ਦਿਹਾੜੇ ਪੈਸੇ, ਜੁੱਤੇ ਤੇ ਚਾਦਰਾਂ ਵੰਡ ਰਹੇ ਹਨ, ਪਰ ਇਹ ਦਿਖਾਈ ਨਹੀਂ ਦੇ ਰਿਹਾ। ਇਸ ਦੀ ਬਜਾਏ, ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਨਿਵਾਸ ’ਤੇ ਛਾਪਾ ਮਾਰਨ ਲਈ ਪਹੁੰਚ ਜਾਂਦੇ ਹਨ। ਵਾਹ ਭਾਜਪਾ! ਦਿੱਲੀ ਦੇ ਲੋਕ 5 ਤਰੀਕ ਨੂੰ ਆਪਣਾ ਜਵਾਬ ਦੇਣਗੇ।

    ‘ਆਪ’ ਪਾਰਟੀ ਲਈ ਦਿੱਲੀ ’ਚ ਵੋਟਾਂ ਮੰਗ ਰਹੇ ਹਨ ਭਗਵੰਤ ਮਾਨ | Delhi Polls

    ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ’ਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਉਹ ਲੰਬੇ ਸਮੇਂ ਤੋਂ ਦਿੱਲੀ ’ਚ ਡੇਰਾ ਲਾ ਕੇ ਬੈਠੇ ਹਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੇ ਹਨ।

    LEAVE A REPLY

    Please enter your comment!
    Please enter your name here