Car Tyre Burst Causes: ਗਰਮੀ ਦਾ ਮੌਸਮ ਆਉਂਦੇ ਹੀ ਸੜਕਾਂ ’ਤੇ ਦੌੜਦੀਆਂ ਕਾਰਾਂ ਦੇ ਟਾਇਰਾਂ ਨਾਲ ਜੁੜੇ ਹਾਦਸੇ ਵਧ ਜਾਂਦੇ ਹਨ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਤੇਜ ਧੁੱਪ ਵਿੱਚ ਚੱਲਦੇ-ਚੱਲਦੇ ਕਿਸੇ ਕਾਰ ਦਾ ਟਾਇਰ ਅਚਾਨਕ ਪਾਟ ਗਿਆ ਤੇ ਹਾਦਸਾ ਹੋ ਗਿਆ ਪਰ ਸਵਾਲ ਹੈ ਕਿ ਟਾਇਰ ਆਖਿਰ ਕਿਉਂ ਪਾਟਦੇ ਹਨ ਅਤੇ ਕਿਵੇਂ ਗਰਮੀ ਵਿੱਚ ਇਨ੍ਹਾਂ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ? ਇਹ ਜਾਣਨਾ ਨਾ ਸਿਰਫ ਵਾਹਨ ਚਾਲਕ ਦੀ ਸੁੁਰੱਖਿਆ ਲਈ ਜ਼ਰੁੂਰੀ ਹੈ, ਸਗੋਂ ਸਮਾਂ ਰਹਿੰਦੇ ਸਾਵਧਾਨੀ ਵਰਤ ਕੇ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਇਹ ਖਬਰ ਵੀ ਪੜ੍ਹੋ : Worlds Most Popular Leader: ਪੀਐੱਮ ਮੋਦੀ ਫਿਰ ਬਣੇ ਦੁਨੀਆ ਦੇ ਨੰਬਰ 1 ਨੇਤਾ, ਪਿੱਛੇ ਛੱਡਿਆ ਟਰੰਪ ਤੇ ਮੈਕਰੋਨ ਨੂੰ
ਟਾਇਰ ਪਾਟਣ ਦੇ ਕਾਰਨ | Car Tyre Burst Causes
ਵਧੇਰੇ ਗਰਮੀ
ਗਰਮੀਆਂ ਵਿੱਚ ਸੜਕ ਦੀ ਸਤ੍ਹਾ ਦਾ ਤਾਪਮਾਨ ਕਈ ਵਾਰ 50 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਜਾਂਦਾ ਹੈ ਚੱਲਦੇ ਸਮੇਂ ਟਾਇਰਾਂ ਵਿੱਚ ਪਹਿਲਾਂ ਤੋਂ ਹੀ ਰਗੜ ਕਾਰਨ ਗਰਮੀ ਪੈਦਾ ਹੁੰਦੀ ਹੈ ਜਦੋਂ ਸੜਕ ਦੀ ਗਰਮੀ ਤੇ ਟਾਇਰ ਦੀ ਜ਼ਿਆਾਦਾ ਗਰਮੀ ਮਿਲਦੀ ਹੈ ਤਾਂ ਟਾਇਰ ਦੀ ਰਬੜ ਸਾਫਟ ਹੋ ਜਾਂਦੀ ਹੈ ਤੇ ਕਦੇ-ਕਦੇ ਇਹ ਬਲੋਆਊਟ ਭਾਵ ਪਾਟਣ ਦਾ ਕਾਰਨ ਬਣਦੀ ਹੈ।
ਟਾਇਰ ’ਚ ਜ਼ਿਆਦਾ ਹਵਾ ਜਾਂ ਘੱਟ ਹਵਾ
ਜ਼ਿਆਦਾਤਰ ਲੋਕ ਮੰਨਦੇ ਹਨ ਕਿ ਗਰਮੀ ਵਿੱਚ ਟਾਇਰ ਵਿੱਚ ਘੱਟ ਹਵਾ ਰੱਖਣੀ ਚਾਹੀਦੀ ਹੈ, ਜਦੋਂਕਿ ਕਈ ਲੋਕ ਟਾਇਰ ਨੂੰ ਬਹੁਤ ਜ਼ਿਆਦਾ ਫੁਲਾ ਦਿੰਦੇ ਹਨ ਇਹ ਦੋਵੇਂ ਹੀ ਸਥਿਤੀਆਂ ਖਤਰਨਾਕ ਹਨ ਜ਼ਿਆਦਾ ਤੇ ਘੱਟ ਹਵਾ ਨਾਲ ਟਾਇਰ ਦੀ ਪਕੜ ਕਮਜ਼ੋਰ ਹੋ ਜਾਂਦੀ ਹੈ ਤੇ ਚੱਲਦੇ ਹੋਏ ਉਹ ਪਾਟ ਸਕਦਾ ਹੈ।
ਪੁਰਾਣੇ ਜਾਂ ਘਸੇ ਹੋਏ ਟਾਇਰ
ਜੇਕਰ ਟਾਇਰ ਬਹੁਤ ਪੁਰਾਣੇ ਹਨ ਜਾਂ ਉਨ੍ਹਾਂ ਦਾ ਟ੍ਰੇਡ (ਉੱਪਰ ਵਾਲੀ ਪਰਤ ਦੀ ਪਕੜ) ਘਸ ਚੁੱਕੀ ਹੈ, ਤਾਂ ਗਰਮੀਆਂ ਵਿੱਚ ਉਸ ਦੇ ਪਾਟਣ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ।
ਓਵਰਲੋਡ ਵਾਹਨ | Car Tyre Burst Causes
ਗਰਮੀ ਵਿੱਚ ਪਹਿਲਾਂ ਤੋਂ ਹੀ ਟਾਇਰਾਂ ’ਤੇ ਜ਼ਿਆਦਾ ਦਬਾਅ ਹੁੰਦਾ ਹੈ ਜੇਕਰ ਵਾਹਨ ’ਤੇ ਉਸ ਦੀ ਸਮਰੱਥਾ ਤੋਂ ਜ਼ਿਆਦਾ ਭਾਰ ਰੱਖਿਆ ਜਾਵੇ ਤਾਂ ਟਾਇਰ ਜ਼ਲਦੀ ਗਰਮ ਹੁੰਦੇ ਹਨ ਤੇ ਪਾਟ ਸਕਦੇ ਹਨ।
ਤੇਜ਼ ਰਫ਼ਤਾਰ ਅਤੇ ਅਚਾਨਕ ਬ੍ਰੇਕਿੰਗ
ਲੰਮੇ ਸਫਰ ਵਿੱਚ ਜਾਂ ਹਾਈਵੇ ’ਤੇ ਤੇਜ ਰਫਤਾਰ ਨਾਲ ਚੱਲਦੇ ਹੋਏ ਟਾਇਰ ਲਗਾਤਾਰ ਗਰਮ ਹੁੰਦੇ ਜਾਂਦੇ ਹਨ ਜੇਕਰ ਅਚਾਨਕ ਬ੍ਰੇਕ ਲਾਏ ਜਾਣ ਤਾਂ ਟਾਇਰ ’ਤੇ ਇੱਕਦਮ ਜ਼ਿਆਦਾ ਦਬਾਅ ਪੈਂਦਾ ਹੈ ਜਿਸ ਨਾਲ ਬਲਾਸਟ ਕਰ ਸਕਦਾ ਹੈ।
ਗਰਮੀਆਂ ’ਚ ਟਾਇਰ ਸੁਰੱਖਿਆ ਲਈ ਸਾਵਧਾਨੀਆਂ
ਲਗਾਤਾਰ ਟਾਇਰ ਪ੍ਰੈਸ਼ਰ ਜਾਂਚੋੋ | Car Tyre Burst Causes
ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਟਾਇਰ ਪ੍ਰੈਸ਼ਰ ਦੀ ਜਾਂਚ ਕਰੋ। ਕਾਰ ਮੈਨੁਅਲ ਵਿੱਚ ਦਿੱਤੀਆਂ ਹਿਦਾਇਤਾਂ ਅਨੁਸਾਰ ਟਾਇਰ ਹਵਾ ਭਰਵਾਓ। ਸਵੇਰੇ ਜਾਂਚ ਕਰਨਾ ਬਿਹਤਰ ਹੈ ਕਿਉਂਕਿ ਉਦੋਂ ਟਾਇਰ ਠੰਢੇ ਹੁੰਦੇ ਹਨ।
ਟਾਇਰਾਂ ਦਾ ਵਿਜ਼ੁਅਲ ਇੰਸਪੈਕਸ਼ਨ ਕਰੋ
ਕਿਸੇ ਵੀ ਲੰਮੇ ਸਫ਼ਰ ’ਤੇ ਨਿੱਕਲਣ ਤੋਂ ਪਹਿਲਾਂ ਟਾਇਰਾਂ ਨੂੰ ਅੱਖਾਂ ਨਾਲ ਜਾਂਚ ਲਓ ਕਿ ਕੱਟ, ਬੁਲਬੁਲੇ ਜਾਂ ਤਰੇੜਾਂ ਤਾਂ ਨਹੀਂ। ਜੇਕਰ ਕੋਈ ਘੱਟ-ਵੱਧ ਘਸਾਈ ਦਿੰਦੀ ਹੈ, ਤਾਂ ਟਾਇਰ ਨੂੰ ਬਦਲਣ ਦੀ ਲੋੜ ਹੋ ਸਕਦੀ ਹੈ।
ਟਾਇਰ ਦੀ ਉਮਰ ਨੂੰ ਸਮਝੋ
ਇੱਕ ਟਾਇਰ ਔਸਤਨ 5-6 ਸਾਲ ਤੱਕ ਹੀ ਸੁਰੱਖਿਅਤ ਚੱਲਦਾ ਹੈ, ਭਾਵੇਂ ਟਰੇਡ ਵਧੀਆ ਦਿਖਾਈ ਦੇਵੇ। ਡੇਟ ਕੋਡ ਦੇਖ ਕੇ ਟਾਇਰ ਦੀ ਉਮਰ ਦਾ ਪਤਾ ਲਾਓ ਤੇ ਇਸ ਨੂੰ ਸਮੇਂ ਸਿਰ ਬਦਲੋ।
ਗੱਡੀ ਨੂੰ ਛਾਂ ਵਿੱਚ ਪਾਰਕ ਕਰੋ | Car Tyre Burst Causes
ਜਿੱਥੇ ਸੰਭਵ ਹੋਵੇ, ਗੱਡੀ ਨੂੰ ਸਿੱਧੀ ਧੁੱਪ ਵਿੱਚ ਪਾਰਕ ਕਰਨ ਤੋਂ ਬਚੋ। ਇਸ ਨਾਲ ਟਾਇਰ ਦਾ ਤਾਪਮਾਨ ਘਟ ਜਾਵੇਗਾ ਅਤੇ ਇਸ ਦੀ ਉਮਰ ਵੀ ਵਧੇਗੀ।
ਓਵਰਲੋਡਿੰਗ ਤੋਂ ਬਚੋ
ਵਾਹਨ ਵਿੱਚ ਸਮਰੱਥਾ ਤੋਂ ਜ਼ਿਆਦਾ ਯਾਤਰੀਆਂ ਜਾਂ ਸਾਮਾਨ ਨੂੰ ਨਾ ਰੱਖੋ। ਜਿੰਨਾ ਜ਼ਿਆਦਾ ਭਾਰ ਹੋਵੇਗਾ, ਟਾਇਰ ’ਤੇ ਓਨਾ ਹੀ ਜ਼ਿਆਦਾ ਦਬਾਅ ਹੋਵੇਗਾ ਅਤੇ ਇਹ ਗਰਮੀਆਂ ਵਿੱਚ ਵਧੇਰੇ ਖਤਰਨਾਕ ਹੋ ਸਕਦਾ ਹੈ।
ਰਫ਼ਤਾਰ ਨੂੰ ਕੰਟਰੋਲ ਕਰੋ
ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਨਾਲ ਟਾਇਰ ਜ਼ਲਦੀ ਗਰਮ ਹੋ ਜਾਂਦਾ ਹੈ। ਵਿਸ਼ੇਸ਼ ਕਰਕੇ ਗਰਮੀਆਂ ਵਿੱਚ, 80-90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ।
ਵ੍ਹੀਲ ਅਲਾਈਨਮੈਂਟ ਤੇ ਬੈਲੈਂਸਿੰਗ ਕਰਵਾਓ
ਜੇਕਰ ਟਾਇਰ ਅਸੰਤੁਲਿਤ ਹਨ ਜਾਂ ਵ੍ਹੀਲ ਅਲਾਈਨਮੈਂਟ ਖਰਾਬ ਹੈ ਤਾਂ ਟਾਇਰ ਵੱਧ-ਘੱਟ ਘਸਦੇ ਹਨ ਅਤੇ ਜਲਦੀ ਪਾਟ ਸਕਦੇ ਹਨ।
ਟਾਇਰ ਦੀ ਡੇਟ ਚੈੱਕ ਕਰੋ
ਟਾਇਰ ਦੀ ਉਮਰ ਜਾਣਨ ਲਈ ਉਸ ਦੇ ਕਿਨਾਰੇ ’ਤੇ ਦਿੱਤੇ ਗਏ ਡੋਟ ਕੋਡ ਨੂੰ ਵੇਖਣਾ ਹੁੰਦਾ ਹੈ, ਜੋ ਸਞਣ ਤੋਂ ਸ਼ੁਰੂ ਹੁੰਦਾ ਹੈ ਤੇ ਅੰਤ ਵਿੱਚ ਚਾਰ ਅੰਕਾਂ ਦਾ ਇੱਕ ਨੰਬਰ ਹੁੰਦਾ ਹੈ ਜਿਵੇਂ 2423 ਜਿਸ ਵਿੱਚ ਪਹਿਲੇ ਦੋ ਅੰਕ (24) ਉਸ ਹਫ਼ਤੇ ਨੂੰ ਦਰਸਾਉਂਦੇ ਹਨ ਜਿਸ ਵਿੱਚ ਟਾਇਰ ਬਣਿਆ ਤੇ ਆਖਰੀ ਦੋ ਅੰਕ (23) ਨਿਰਮਾਣ ਸਾਲ ਨੂੰ ਦੱਸਦੇ ਹਨ ਭਾਵ ਇਹ ਟਾਇਰ 2023 ਦੇ 24ਵੇਂ ਹਫਤੇ ਵਿੱਚ ਬਣਿਆ ਹੈ।
ਟਾਇਰ ਦੀ ਜ਼ਿਆਤਰ ਸੁਰੱਖਿਅਤ ਉਮਰ ਆਮ ਤੌਰ ’ਤੇ 5 ਤੋਂ 6 ਸਾਲ ਮੰਨੀ ਜਾਂਦੀ ਹੈ ਭਾਵੇਂ ਉਹ ਘੱਟ ਚੱਲਿਆ ਹੋਵੇ ਕਿਉਂਕਿ ਸਮੇਂ ਦੇ ਨਾਲ ਰਬੜ ਕਮਜ਼ੋਰ ਹੋ ਜਾਂਦੀ ਹੈ ਡੋਟ ਕੋਡ ਟਾਇਰ ਦੇ ਸਿਰਫ਼ ਇੱਕ ਪਾਸੇ ਹੋ ਸਕਦਾ ਹੈ ਇਸ ਲਈ ਦੋਵੇਂ ਸਾਈਡ ਚੈੱਕ ਕਰੋ ਤੇ ਨਵੇਂ ਟਾਇਰ ਖਰੀਦਦੇ ਸਮੇਂ ਇਹ ਯਕੀਨੀ ਕਰੋ ਕਿ ਉਸ ਦੀ ਮੈਨੂਫੈਕਚਰਿੰਗ ਡੇਟ 6 ਮਹੀਨੇ ਤੋਂ ਜ਼ਿਆਦਾ ਪੁਰਾਣੀ ਨਾ ਹੋਵੇ, ਤਾਂ ਕਿ ਤੁਸੀਂ ਪੁਰਾਣੇ ਸਟੋਕ ਤੋਂ ਬਚ ਸਕੋ।