Lambi News: ਜਿਨ੍ਹਾਂ ਦਾ ਮਹਿੰਗੀਆਂ ਚੀਜ਼ਾਂ ਨੂੰ ਦੇਖ ਕੇ ਵੀ ਇਮਾਨ ਨਹੀਂ ਡੋਲਦਾ, ਹੁੰਦੀ ਐ ਜ਼ਮਾਨੇ ’ਚ ਚਰਚਾ

Lambi News
Lambi News: ਜਿਨ੍ਹਾਂ ਦਾ ਮਹਿੰਗੀਆਂ ਚੀਜ਼ਾਂ ਨੂੰ ਦੇਖ ਕੇ ਵੀ ਇਮਾਨ ਨਹੀਂ ਡੋਲਦਾ, ਹੁੰਦੀ ਐ ਜ਼ਮਾਨੇ ’ਚ ਚਰਚਾ

Lambi News: ਮੋਬਾਇਲ ਪ੍ਰਾਪਤ ਕਰਕੇ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂ ਦਾ ਕੀਤਾ ਧੰਨਵਾਦ

Lambi News: ਲੰਬੀ/ਕਬਰਵਾਲਾ (ਮੇਵਾ ਸਿੰਘ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਿਦਆਂ ਡੇਰਾ ਸ਼ਰਧਾਲੂ ਸਤਮੀਤਲਾਲ ਸਿੰਘ ਇੰਸਾਂ ਪੁੱਤਰ ਪ੍ਰੇਮੀ ਬਲਜਿੰਦਰ ਸਿੰਘ ਇੰਸਾਂ ਵਾਸੀ ਦਿਉਣ ਖੇੜਾ ਨੇ ਇੱਕ ਵਿਅਕਤੀ ਦਾ ਡਿੱਗਿਆ ਮੋਬਾਇਲ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ।

ਜਾਣਕਾਰੀ ਅਨੁਸਾਰ ਇਸ ਮੋਬਾਇਲ ਦਾ ਅਸਲ ਮਾਲਕ ਭੋਲਾ ਖਾਨ, ਪਿੰਡ ਆਧਨੀਆਂ ਹੈ ਜਿਸ ਨੂੰ ਉਸ ਦਾ ਗੁਆਚਿਆ ਹੋਇਆ ਮੋਬਾਇਲ ਫੋਨ ਮਿਲ ਗਿਆ ਹੈ। ਡੇਰਾ ਸ਼ਰਧਾਲੂ ਸਤਮੀਤ ਲਾਲ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਪਿੰਡ ਦੀ ਫਿਰਨੀ ਵਾਲੇ ਮੋੜ ’ਤੇ ਜਾ ਰਿਹਾ ਸੀ ਤਾਂ ਉਸ ਨੂੰ ਕਿਸੇ ਦਾ ਡਿੱਗਿਆ ਪਿਆ ਮੋਬਾਇਲ ਫੋਨ ਨਜ਼ਰ ਆਇਆ, ਜੋ ਕਿ ਚੱਲ ਰਿਹਾ ਸੀ। ਫੋਨ ਦੀ ਸਕ੍ਰੀਨ ਸਲਾਈਡ ਕਰਨ ’ਤੇ ਫੋਨ ਖੁੱਲ੍ਹ ਗਿਆ, ਤਾਂ ਉਸ ਨੇ ਕਿਸੇ ਦੇ ਫੋਨ ’ਤੇ ਫੋਨ ਕਰਕੇ ਨੰਬਰ ਕੱਢ ਲਿਆ ਟ੍ਰਿਊ ਕਾਲਰ ’ਤੇ ਲੱਭਿਆ ਤਾਂ ਇੱਕ ਨਾਂਅ ਲਿਖਿਆ ਆਇਆ। ਐਨੇ ਵਿਚ ਇੱਕ ਰਿੰਗ ਵੱਜੀ ਤਾਂ ਉਸ ਨੇ ਫੋਨ ਚੁੱਕ ਲਿਆ, ਇਕ ਘਬਰਾਈ ਹੋਈ ਅਵਾਜ ਆਈ, ਕਿ ਮੇਰਾ ਫੋਨ ਡਿੱਗ ਪਿਆ ਹੈ। Lambi News

Read Also : Body Donation: ਪ੍ਰੇਮੀ ਰੂਪ ਸਿੰਘ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ

ਉਸ ਨੇ ਉਸ ਨੂੰ ਕਿਹਾ ਕਿ ਉਹ ਡਰੇ ਨਾ, ਫੋਨ ਸਹੀ-ਸਲਾਮਤ ਹੈ, ਉਹ ਆ ਕੇ ਲੈ ਜਾਵੇ ਕੁਝ ਸਮੇਂ ਬਾਅਦ ਉਹ ਸਖ਼ਸ ਉਸ ਕੋਲ ਦੱਸੀ ਜਗ੍ਹਾ ’ਤੇ ਪਹੁੰਚ ਗਿਆ ਤੇ ਉਸ ਨੂੰ ਉਸ ਦਾ ਫੋਨ ਪੂਰੀ ਜਾਂਚ-ਪੜਤਾਲ ਕਰਨ ਤੋਂ ਬਾਅਦ ਸੰਭਾਲ ਦਿੱਤਾ। ਮੋਬਾਇਲ ਫੋਨ ਪ੍ਰਾਪਤ ਕਰਕੇ ਭੋਲਾ ਖਾਨ ਨਿਵਾਸੀ ਪਿੰਡ ਆਧਨੀਆਂ ਨੇ ਡੇਰਾ ਸ਼ਰਧਾਲੂ ਦਾ ਅਤੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਧੰਨ ਹਨ ਅਜਿਹੇ ਸਤਿਗੁਰੂ ਜੀ ਜਿੰਨ੍ਹਾਂ ਨੇ ਆਪਣੇ ਪ੍ਰੇਮੀਆਂ ਨੂੰ ਇਹ ਸਿੱਖਿਆ ਦਿੱਤੀ ਹੈ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।