ਥੋਕ ਕੀਮਤਾਂ ‘ਤੇ ਅਧਾਰਤ ਮਹਿੰਗਾਈ ਦਰ 2.26 ਪ੍ਰਤੀਸ਼ਤ ਤੱਕ ਘਟੀ
ਨਵੀਂ ਦਿੱਲੀ। ਘਰੇਲੂ ਬਜ਼ਾਰ ‘ਚ ਫਲਾਂ ਅਤੇ ਸਬਜ਼ੀਆਂ, ਅਨਾਜ ਅਤੇ ਤੇਲ ਬੀਜਾਂ ਦੀ ਆਮਦ ‘ਚ ਵਾਧੇ ਕਾਰਨ ਥੋਕ ਕੀਮਤਾਂ ‘ਤੇ ਅਧਾਰਤ ਮਹਿੰਗਾਈ ਪਿਛਲੇ ਮਹੀਨੇ ਜਨਵਰੀ ਵਿਚ 3.1 ਫੀਸਦੀ ਦੇ ਮੁਕਾਬਲੇ ਫਰਵਰੀ 2020 ਵਿਚ ਘੱਟ ਕੇ 2.26 ਫੀਸਦੀ ‘ਤੇ ਆ ਗਈ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਕੀਤੇ ਅੰਕੜਿਆਂ ਵਿੱਚ ਕਿਹਾ ਕਿ ਫਰਵਰੀ 2019 ਵਿੱਚ ਥੋਕ ਮਹਿੰਗਾਈ ਦੀ ਦਰ 2.93 ਪ੍ਰਤੀਸ਼ਤ ਸੀ। ਮੌਜੂਦਾ ਵਿੱਤੀ ਵਰ੍ਹੇ ਵਿੱਚ ਹੁਣ ਤੱਕ ਮਹਿੰਗਾਈ ਦਰ ਦਾ ਨਿਰਮਾਣ 1.92 ਫੀਸਦੀ ਦਰਜ ਕੀਤਾ ਗਿਆ ਹੈ। ਇਹ ਅੰਕੜਾ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 2.75 ਫੀਸਦੀ ਸੀ। ਅੰਕੜਿਆਂ ਅਨੁਸਾਰ ਫੂਡ ਆਰਟੀਕਲ ਗਰੁੱਪ ਵਿੱਚ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ 14 ਫੀਸਦੀ ਦੀ ਗਿਰਾਵਟ, ਚਾਹ ਅੱਠ ਫੀਸਦੀ, ਮੱਕੀ ਦੀ ਸੱਤ ਫੀਸਦੀ, ਮਸਾਲੇ ਅਤੇ ਬਾਜਰੇ ਵਿੱਚ ਚਾਰ ਫੀਸਦੀ, ਕਣਕ ਅਤੇ ਜੌਓ ਵਿੱਚ ਦੋ ਫੀਸਦੀ ਅਤੇ ਕਣਕ, ਉੜਦ ਅਤੇ ਦਾਲ ਦੀ ਇੱਕ ਫੀਸਦੀ ਕਮੀ ਆਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।