ਹਿਸਾਰ (ਡਾ. ਸੰਦੀਪ ਸਿੰਘਮਾਰ)। ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਸਿਆਸਤ ’ਚ ਤੂਫ਼ਾਨ ਆ ਗਿਆ ਹੈ। ਇੱਕ ਸਿਆਸੀ ਚਾਲ ਦੇ ਤਹਿਤ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਪੂਰੇ ਮੰਤਰੀ ਮੰਡਲ ਨਾਲ ਰਾਜਪਾਲ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਅਸਤੀਫ਼ਾ ਦੇਣ ਤੋਂ ਬਾਅਦ ਲੰਮੀ ਜੱਦੋਜ਼ਹਿਦ ਤੋਂ ਬਾਅਦ ਭਾਜਪਾ ਵਿਧਾਇਕ ਦਲ ਦੀ ਮੀਟਿੰਗ ’ਚ ਦੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। (Haryana New CM)
Haryana New CM
ਨਾਇਬ ਸਿੰਘ ਸੈਣੀ ਹੁਣ ਅੱਜ ਹੀ ਸ਼ਾਮ 5 ਵਜੇ ਆਪਣੇ ਮੰਤਰੀ ਮੰਡਲ ਨਾਲ ਰਾਜ ਭਵਨ ਵਿੱਚ ਸਹੂੰ ਚੁੱਕਣਗੇ। ਹਾਲਾਂਕਿ ਇਹ ਪੂਰੀ ਸਕਰਿਪਟ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ। ਇਸੇ ਸਿਆਸੀ ਚਾਲ ਦੇ ਤਹਿਤ ਹੀ ਭਾਜਪਾ ਸੂਬਾ ਪ੍ਰਧਾਨ ਧਨਖੜ ਨੂੰ ਹਟਾ ਕੇ ਨਾਯਾਬ ਸੈਨੀ ਨੂੰ ਕਮਾਨ ਸੌਂਪੀ ਸੀ। ਦੂਜੇ ਪਾਸੇ ਭਾਜਪਾ-ਜਜਪਾ ਗਠਜੋੜ ’ਚ ਵੀ ਖੁੱਲ੍ਹ ਕੇ ਧਰਾ ਰਹਿ ਚੁੱਕਿਆ ਹੈ। (Haryana)
ਸੂਤਰ ਤਾਂ ਇੱਥੋਂ ਤੱਕ ਵੀ ਦੱਸ ਰਹੇ ਹਨ ਕਿ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਨਰਾਜ਼ ਹੋ ਕੇ ਆਪਣੀ ਸਰਕਾਰੀ ਗੱਡੀ ਵੀ ਸਰਕਾਰ ਨੂੰ ਸੌਂਪ ਦਿੱਤੀ ਹੈ। ਇੱਕ ਪਾਸੇ ਭਾਜਪਾ ਨੇ ਤੇ ਦੂਜੇ ਪਾਸੇ ਜਜਪਾ ਨੇ ਆਪਣੇ ਆਪਣੇ ਵਿਧਾਇਕ ਦਲਾਂ ਦੀ ਮੀਟਿੰਗ ਬੁਲਾਈ ਹੈ। ਸੀਐੱਮ ਮਨੋਹਰ ਲਾਲ ਦੇ ਅਸਤੀਫ਼ਾ ਦੇਣ ਦੇ ਨਾਲ ਹੀ ਪੂਰਾ ਮੰਤਰੀ ਮੰਡਲ ਵੀ ਆਪਣਾ ਅਸਤੀਫ਼ਾ ਦੇ ਸਕਦਾ ਹੈ । ਉੱਥੇ ਹੀ ਹਰਿਆਣਾ ’ਚ ਅੱਜ ਤੇ ਭਲਕੇ ਨਵੀਂ ਸਰਕਾਰ ਦਾ ਗਠਨ ਹੋ ਸਕਦਾ ਹੈ। ਰਾਜਨੀਤਿਕ ਗਲਿਆਰਿਆਂ ’ਚ ਫਿਲਹਾਲ ਸੰਜੈ ਭਾਟੀਆ ਤੇ ਨਾਇਬ ਸੈਨੀ ਦਾ ਨਾਅ ਸੀਐੱਮ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। (Haryana)
Also Read : Haryana News : ਹਰਿਆਣਾ ’ਚ ਭਜਪਾ ਤੇ ਜੇਜੇਪੀ ਗਠਜੋੜ ਦਾ ਕੀ ਹੋਇਆ!
ਲੋਕ ਸਭਾ ਚੋਣਾਂ ਤੋਂ ਪਹਿਲਾ ਮੰਗਲਵਾਰ ਨੂੰ ਹਰਿਆਣਾ ਬੀਜੇਪੀ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ’ਚ ਵਿਧਾਇਕ ਦਲ ਦੀ ਮੀਟਿੰਗ ’ਚ ਮੌਜ਼ੂਦ ਰਹਿਣਗੇ। ਇਸ ਤੋਂ ਇਲਾਵਾ ਬੀਜੇਪੀ ਸਮਰਥਿਤ ਆਜ਼ਾਦ ਵਿਧਾਇਕ ਵੀ ਮੀਟਿੰਗ ’ਚ ਸ਼ਿਰਕਤ ਕਰਨਗੇ। ਉੱਥੇ ਹੀ ਹਰਿਆਣਾ ਬੀਜੇਪੀ ਇੰਚਾਰਜ਼ ਵਿਲਵ ਦੇਵ ਵੀ ਚੰਡੀਗੜ੍ਹ ਪਹੁੰਚ ਰਹੇ ਹਨ। ਫਿਲਹਾਲ ਮੀਟਿੰਗ ’ਚ ਹਰਿਆਣਾ ਬੀਜੇਪੀ ਪ੍ਰਧਾਨ ਨਾਇਬ ਸੈਨੀ ਵੀ ਸ਼ਿਰਕਤ ਕਰਨਗੇ। ਹਰਿਆਣਾ (Haryana) ’ਚ ਨਵਬੰਰ 2024 ’ਚ ਭਾਜਪਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ। ਫਿਲਹਾਲ ਇੱਥੇ ਭਾਜਪਾ ਤੇ ਜੇਜੇਪੀ ਦੀ ਗਠਜੋੜ ਸਰਕਾਰ ਹੈ। (CM Manohar lal)