WHO: ਭਾਰਤ ’ਚ 3 ਕਫ ਸਿਰਪ ਖਿਲਾਫ਼ WHO ਦੀ ਚੇਤਾਵਨੀ, ਇਸ ਨਾਲ ਜਾਨ ਨੂੰ ਖਤਰਾ

Coldrif Cough Syrup Death Case
WHO: ਭਾਰਤ ’ਚ 3 ਕਫ ਸਿਰਪ ਖਿਲਾਫ਼ WHO ਦੀ ਚੇਤਾਵਨੀ, ਇਸ ਨਾਲ ਜਾਨ ਨੂੰ ਖਤਰਾ

Coldrif Cough Syrup Death Case: ਨਵੀਂ ਦਿੱਲੀ (ਏਜੰਸੀ)। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸੋਮਵਾਰ ਨੂੰ ਭਾਰਤ ’ਚ ਤਿੰਨ ਮਿਲਾਵਟੀ ਕਫ ਸਿਰਪਾਂ ਬਾਰੇ ਚੇਤਾਵਨੀ ਜਾਰੀ ਕੀਤੀ। ਇਨ੍ਹਾਂ ’ਚ ਸ਼੍ਰੀਸਨ ਫਾਰਮਾਸਿਊਟੀਕਲ ਦਾ ਕੋਲਡਰਿਫ, ਰੈੱਡਨੇਕਸ ਫਾਰਮਾਸਿਊਟੀਕਲ ਦਾ ਰੈਸਪੀਫ੍ਰੈਸ਼ ਟੀਆਰ, ਤੇ ਸ਼ੇਪ ਫਾਰਮਾ ਦਾ ਰੀਲਾਈਫ ਸ਼ਾਮਲ ਹਨ। ਹਾਸਲ ਹੋਏ ਵੇਰਵਿਆਂ ਮੁਤਾਬਕ, ਡਬਲਯੂਐਚਓ ਨੇ ਕਿਹਾ ਕਿ ਤਿੰਨੋਂ ਸ਼ਰਬਤ ਗੰਭੀਰ ਜੋਖਮ ਪੈਦਾ ਕਰਦੇ ਹਨ ਤੇ ਜਾਨਲੇਵਾ ਬਿਮਾਰੀ ਦਾ ਕਾਰਨ ਵੀ ਬਣ ਸਕਦੇ ਹਨ।

ਇਹ ਖਬਰ ਵੀ ਪੜ੍ਹੋ : ਰੂਸ ’ਚ ਮਿਲਿਆ 340 ਕੈਰੇਟ ਦਾ ਹੀਰਾ, ਚਮਕ ਵੇਖ ਰਹਿ ਜਾਓਗੇ ਹੈਰਾਨ

ਡਬਲਯੂਐਚਓ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਕਿਹਾ ਹੈ ਕਿ ਜੇਕਰ ਇਹ ਦਵਾਈਆਂ ਉਨ੍ਹਾਂ ਦੇ ਦੇਸ਼ਾਂ ’ਚ ਉਪਲਬਧ ਹਨ ਤਾਂ ਉਸਨੂੰ ਸੂਚਿਤ ਕਰਨ। ਕੋਲਡਰਿਫ ਉਹੀ ਸਿਰਪ ਹੈ ਜਿਸਨੇ ਸਤੰਬਰ ਤੋਂ ਮੱਧ ਪ੍ਰਦੇਸ਼ ’ਚ 5 ਸਾਲ ਤੋਂ ਘੱਟ ਉਮਰ ਦੇ 25 ਬੱਚਿਆਂ ਦੀ ਮੌਤ ਦਾ ਕਾਰਨ ਬਣੀਆਂ ਹਨ। ਸਿਰਪ ’ਚ ਡਾਈਥਾਈਲੀਨ ਗਲਾਈਕੋਲ (ਡੀਈਜੀ) ਦੀ ਮਾਤਰਾ ਮਨਜ਼ੂਰ ਸੀਮਾ ਤੋਂ ਲਗਭਗ 500 ਗੁਣਾ ਵੱਧ ਸੀ।

ਜਿਸ ਕਾਰਨ ਬੱਚਿਆਂ ਦੀ ਮੌਤ ਹੋ ਗਈ। 9 ਅਕਤੂਬਰ ਨੂੰ, ਡਬਲਯੂਐਚਓ ਨੇ ਭਾਰਤ ਤੋਂ ਪੁੱਛਿਆ ਸੀ ਕਿ ਕੀ ਕੋਲਡਰਿਫ ਕਫ ਸਿਰਪ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਹੈ। ਭਾਰਤ ਦੀ ਡਰੱਗ ਨਿਗਰਾਨੀ ਅਥਾਰਟੀ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ), ਨੇ ਕਿਹਾ ਕਿ ਕੋਈ ਮਿਲਾਵਟੀ ਦਵਾਈ ਨਿਰਯਾਤ ਨਹੀਂ ਕੀਤੀ ਗਈ, ਤੇ ਨਾ ਹੀ ਗੈਰ-ਕਾਨੂੰਨੀ ਨਿਰਯਾਤ ਦਾ ਕੋਈ ਸਬੂਤ ਮਿਲਿਆ। Coldrif Cough Syrup Death Case

ਸ਼੍ਰੀਸਨ ਫਾਰਮਾ ਦਾ ਲਾਇਸੈਂਸ ਰੱਦ, ਕੰਪਨੀ ਵੀ ਬੰਦ

ਤਾਮਿਲਨਾਡੂ ਦੇ ਕਾਂਚੀਪੁਰਮ ’ਚ ਸਥਿਤ ਸ਼੍ਰੀਸਨ ਫਾਰਮਾਸਿਊਟੀਕਲ ਕੰਪਨੀ, ਕੋਲਡਰਿਫ ਸ਼ਰਬਤ ਬਣਾਉਂਦੀ ਸੀ। ਤਾਮਿਲਨਾਡੂ ਡਰੱਗਜ਼ ਕੰਟਰੋਲ ਵਿਭਾਗ ਨੇ ਸੋਮਵਾਰ ਨੂੰ ਸ਼੍ਰੀਸਨ ਫਾਰਮਾ ਦਾ ਲਾਇਸੈਂਸ ਰੱਦ ਕਰ ਦਿੱਤਾ ਤੇ ਕੰਪਨੀ ਨੂੰ ਅਧਿਕਾਰਤ ਤੌਰ ’ਤੇ ਬੰਦ ਕਰ ਦਿੱਤਾ। ਕੰਪਨੀ ਦੇ ਮਾਲਕ, ਰੰਗਨਾਥਨ ਗੋਵਿੰਦਨ (75 ਸਾਲ) ਨੂੰ 9 ਅਕਤੂਬਰ ਨੂੰ ਮੱਧ ਪ੍ਰਦੇਸ਼ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਚੇਨਈ ਦੇ ਕੋਡੰਬੱਕਮ ਸਥਿਤ ਉਸਦੇ ਅਪਾਰਟਮੈਂਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ 10 ਦਿਨਾਂ ਦੀ ਪੁਲਿਸ ਹਿਰਾਸਤ (20 ਅਕਤੂਬਰ ਤੱਕ) ’ਚ ਭੇਜ ਦਿੱਤਾ ਗਿਆ ਹੈ।