ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ? ਐਲਾਨ 20 ਨੂੰ 

Who, Country Next president, Result, 20 July
New Delhi: Prime Minister Narendra Modi casting his vote in the Presidential Election, in New Delhi on Monday. PTI Photo/PIB(PTI7_17_2017_000006B)

ਸਾਂਸਦਾਂ ਤੇ ਵਿਧਾਇਕਾਂ ਨੇ ਪਾਈ ਵੋਟ

ਨਵੀਂ ਦਿੱਲੀ: ਦੇਸ਼ ਦਾ 14ਵਾਂ ਰਾਸ਼ਟਪਤੀ ਚੁਣਨ ਲਈ ਅੱਜ ਸਵੇਰੇ 10 ਵਜੇ ਵੋਟਿੰਗ ਸ਼ੁਰੂ ਹੋਈ ਪਹਿਲੀ ਵੋਟ ਨਰਿੰਦਰ ਮੋਦੀ ਨੇ ਪਾਈ ਇਸ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਸਾਰੀਆਂ ਪਾਰਟੀਆਂ ਦੇ ਵੱਡੇ ਆਗੂਆਂ ਨੇ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ

ਇਸ ਦਰਮਿਆਨ ਟੀਐੱਮਸੀ ਵੱਲੋਂ ਕਰਾਸ ਵੋਟਿੰਗ ਹੋਈ ਤ੍ਰਿਪੁਰਾ ‘ਚ ਟੀਐਮਸੀ ਦੇ 6 ਵਿਧਾਇਕਾਂ ਨੇ ਕੋਵਿੰਦ ਨੂੰ ਵੋਟ ਪਾਈ ਵਿਧਾਇਕ  ਆਸ਼ੀਸ਼ ਸਾਹਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਕਾਂਗਰਸ, ਸੀਪੀਐਮ ਤੇ ਖੁਦ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਗਏ ਅਪਰਾਧਾਂ ਦੇ ਖਿਲਾਫ਼ ਪ੍ਰੋਟੈਸਟ ਹੈ ਚੋਣਾਂ ਲਈ ਸਾਂਸਦਾਂ ਨੂੰ ‘ਹਰਾ’ ਤੇ ਵਿਧਾਇਕਾਂ ਨੂੰ ‘ਗੁਲਾਬੀ’ ਵੋਟ ਪੱਤਰ ਦਿੱਤਾ ਗਿਆ ਇਸ ਦੌਰਾਨ ਸਾਂਸਦਾਂ ਨੇ ਸੰਸਦ ਭਵਨ ਤੇ ਵਿਧਾਇਕਾਂ ਨੇ ਵਿਧਾਨ ਸਭਾਵਾਂ ‘ਚ ਸ਼ਾਮ ਪੰਜ ਵਜੇ ਤੱਕ ਵੋਟਾਂ ਪਾਈਆਂ

ਦੋ ਗੱਲਾਂ ਰਹੀਆਂ ਖਾਸ

ਇਸ ਵਾਰ ਚੋਣਾਂ ‘ਚ ਦੋ ਖਾਸ ਗੱਲਾਂ ਰਹੀਆਂ ਪਹਿਲਾ ਵੋਟਰ ਵੋਟਿੰਗ ਰੂਮ ‘ਚ ਆਪਣਾ ਪੈੱਨ ਨਹੀਂ ਲਿਜਾ ਸਕੇ ਉਨ੍ਹਾਂ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਏ ਗਏ ਖਾਸ ਪੈੱਨਲ ਨਾਲ ਹੀ ਵੋਟ ਪਾਈ ਦੂਜੀ ਗੱਲ ਇਹ ਕਿ ਕਮਿਸ਼ਨ ਨੇ ਵੋਟਰਾਂ ਲਈ ਪਹਿਲੀ ਵਾਰ ‘ਕੀ ਕਰੇ ਤੇ ਕੀ ਨਾ ਕਰੇ’ ਦਾ ਸਪੈਸ਼ਲ ਪੋਸਟਰ ਲਾਇਆ ਹੋਇਆ ਸੀ, ਜਿਸ ‘ਤੇ ਪੈੱਨ ਦੀ ਵਰਤੋਂ ਕਰਨ ਦੇ ਨਾਲ ਹੀ ਇਹ ਦਾਇਤ ਵੀ ਦਿੱਤੀ ਗਈ ਕਿ ਕਿਸੇ ਉਮੀਦਵਾਰ ਦੇ ਪੱਖ ‘ਚ ਨਿਰਦੇਸ਼ ਜਾਂ ਵਿਪ੍ਹ ਜਾਰੀ ਨਾ ਕੀਤਾ ਜਾਵੇ

ਤ੍ਰਿਣਮੂਲ ਦੇ ਛੇ ਵਿਧਾਇਕਾਂ ਨੇ ਕੀਤੀ ਕਰਾਸ ਵੋਟਿੰਗ

ਚੋਣਾਂ ‘ਚ ਸੱਤਾਧਾਰੀ ਰਾਜਗ ਵੱਲੋਂ ਰਾਮਨਾਥ ਕੋਵਿੰਦ ਤੇ ਵਿਰੋਧੀ ਧਿਰ ਨੇ ਮੀਰਾ ਕੁਮਾਰ ਚੋਣ ਮੈਦਾਨ ‘ਚ  ਸਨ ਮੰਨਿਆ ਜਾ ਰਿਹਾ ਹੈ ਕਿ ਕੋਵਿੰਦ ਰਾਜਗ ਤੋਂ ਬਾਹਰੋਂ ਮਿਲੇ ਵੋਟਾਂ ਦੇ ਦਮ ‘ਤੇ ਪ੍ਰਣਬ ਮੁਖਰਜੀ ਤੋਂ ਜ਼ਿਆਦਾ ਵੋਟਾਂ ਨਾਲ ਚੋਣ ਜਿੱਤ ਸਕਦੇ ਹਨ ਸਾਲ 2012  ਦੀਆਂ ਚੋਣਾਂ ‘ਚ ਪ੍ਰਣਬ ਨੇ 69 ਫੀਸਦੀ ਵੋਟ ਹਾਸਲ ਕਰਕੇ ਆਪਣੇ ਵਿਰੋਧੀ ਪੀਐੱਮ ਸੰਗਮਾ ਨੂੰ ਹਰਾਇਆ ਸੀ ਦੇਸ਼ ਦੇ ਅਗਲੇ ਰਾਸ਼ਟਰੀ ਦਾ ਐਲਾਨ 20 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੋਵੇਗਾ ਜ਼ਿਕਰਯੋਗ ਹੈ ਕਿ ਵਰਤਮਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਸਮਾਪਤ ਹੋ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।