ਬੇਰਹਿਮੀ ਲਈ ਜ਼ਿੰਮੇਵਾਰ ਕੌਣ

Israel

ਰਾਕੇਟ, ਮਿਜਾਇਲ ਅਤੇ ਬੰਬਾਰੀ…ਜਿੱਧਰ ਦੇਖੋ ਚੀਕ ਚਿਹਾੜਾ, ਖੂਨ ਨਾਲ ਭਰੀਆਂ ਸੜਕਾਂ ਅਤੇ ਲੋਕ, ਮਲਬੇ ’ਚ ਦਬੀਆਂ ਜ਼ਿੰਦਗੀਆਂ ਜਿੱਥੋਂ ਤੱਕ ਨਜ਼ਰ ਆ ਰਿਹਾ ਹੈ ਉਥੇ ਲਾਸ਼ਾਂ ਦੇ ਅੰਬਾਰ ਕੋਈ ਆਪਣਿਆਂ ਤੋਂ ਵਿਛੜਿਆਂ ਹੋਇਆ ਹੈ ਤਾਂ ਕੋਈ ਆਪਣਿਆਂ ਨੂੰ ਗਵਾ ਚੁੱਕਿਆ ਹੈ ਕੁਝ ਅਜਿਹੇ ਹਾਲਾਤ ਹਨ ਇਜਰਾਇਲ ਅਤੇ ਫਲੀਸਤੀਨ ਸਮਰਥਿਤ ਅੱਤਵਾਦੀ ਸੰਗਠਨ ਹਮਾਸ ਵਿਚਕਾਰ ਜੰਗ ਦੇ ਐਨਾ ਤਾਂ ਸਾਰਾ ਜਾਣਦੇ ਹਨ ਕਿ ਕਿਸੇ ਵੀ ਜੰਗ ਵਿਚਕਾਰ ਖੂਨ ਖਰਾਬਾ ਹੁੰਦਾ ਹੀ ਹੈ ਪਰ ਜਿੰਨਾਂ ਖੂਨ ਖਰਾਬਾ ਪਿਛਲੇ 24 ਘੰਟਿਆਂ ਦੌਰਾਨ ਗਾਜ਼ਾ ਪੱਟੀ ’ਚ ਦੇਖਣ ਨੂੰ ਮਿਲਿਆ, ਐਨਾ ਪਿਛਲੇ 12 ਦਿਨਾਂ ਦੌਰਾਨ ਵੀ ਇਕੱਠਾ ਦੇਖਣ ਨੂੰ ਨਹੀਂ ਮਿਲਿਆ ਸੀ ਹਾਲਾਂਕਿ ਦੋਵਾਂ ਦੇਸ਼ਾਂ ਵਿਚਕਾਰ ਜੰਗ ਜਾਰੀ ਹੈ 7 ਅਕਤੂਬਰ ਨੂੰ ਜਦੋਂ ਫਲੀਸਤੀਨ ਸਹਿਯੋਗੀ ਅੱਤਵਾਦੀ ਸੰਗਠਨ ਹਮਾਸ ਨੇ ਇਜਰਾਇਲ ਦੇ ਟਿਕਾਣਿਆਂ ’ਤੇ ਅਚਾਨਕ ਹਮਲਾ ਬੋਲਿਆ ਸੀ।

ਉਦੋਂ ਤੋਂ ਹੀ ਬੇਕਸੂਰ ਲੋਕਾਂ ’ਤੇ ਅੱਤਿਆਚਾਰ ਹੋ ਰਹੇ ਹਨ ਪਰ ਇਸ ਵਿਚਕਾਰ ਲੰਘੇ ਬੁੱਧਵਾਰ ਸਵੇਰ ਹੁੰਦਿਆਂ ਹੀ ਦੁਨੀਆ ਦੇ ਸਾਹਮਣੇ ਜੋ ਖਬਰ ਅਤੇ ਖੂਨ-ਖਰਾਬੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਨਾ ਸਿਰਫ਼ ਗਾਜ਼ਾ ਪੱੱਟੀ ਦੇ ਲੋਕਾਂ ਲਈ ਸਗੋਂ ਪੂਰੀ ਦੁਨੀਆ ਲਈ ਚਿੰਤਾਜਨਕ ਸਥਿਤੀ ਹੈ 1975 ’ਚ ਯੂਨਾਈਟੇਡ ਨੇਸ਼ਨ ਦੀ ਜੇਨੇਵਾ ਸੰਧੀ ਅਨੁਸਾਰ ਵਿਸ਼ਵ ’ਚ ਸ਼ਾਂਤੀ ਬਹਾਲੀ ਜਾਰੀ ਰਹੇਗੀ ਪਰ ਜਦੋਂ ਕੋਈ ਦੋ ਦੇਸ਼ਾਂ ਵਿਚਕਾਰ ਜੰਗ ਦੀ ਸਥਿਤੀ ਬਣ ਵੀ ਜਾਵੇ ਤਾਂ ਉਦੋਂ ਉਥੇ ਮਨੁੱਖੀ ਅੱਤਿਆਚਾਰ ਨਹੀਂ ਹੋਵੇਗਾ ਪਰ ਅਜਿਹਾ ਨਹੀਂ ਹੋਇਆ ਗਾਜ਼ਾ ਪੱਟੀ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਰਾਕੇਟ ਸੁੱਟਿਆ ਜਾ ਮਿਜਾਇਲ ਪਰ ਇਸ ਆਸਮਾਨੀ ਹਮਲੇ ਨਾਲ ਪੂਰਾ ਹਸਪਤਾਲ ਜਿੱਥੇ ਖੰਡਰ ’ਚ ਬਦਲ ਗਿਆ, ਉਥੇ ਸੈਂਕੜਿਆਂ ਦੀ ਗਿਣਤੀ ’ਚ ਇਲਾਜ ਦੀ ਆਸ ’ਚ ਦਾਖ਼ਲ ਹੋਏ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੇ ਚਾਰ ਮੈਂਬਰ ਅਸਲੇ ਸਮੇਤ ਗ੍ਰਿਫ਼ਤਾਰ

ਜਖਮੀ ਜਾਂ ਮਰੀਜ਼ ਲਾਸ਼ਾਂ ਬਣ ਗਏ ਮੰਗਲਵਾਰ ਨੂੰ ਗਾਜ਼ਾ ਪੱਟੀ ਦੇ ਆਸਪਾਸ ’ਤੇ ਹੋਏ ਹਮਲੇ ਨੂੰ ਇੱਕ ਪਾਸੇ ਜਿੱਥੇ ਮਨੱੁਖੀ ਅੱਤਿਆਚਾਰ ਕਿਹਾ ਜਾ ਸਕਦਾ ਹੈ ਤਾਂ ਉਥੇ ਇਹ ਹਮਲਾ ਜੰਗ ਅਪਰਾਧ ਦੀ ਸ੍ਰੇਣੀ ’ਚ ਵੀ ਆ ਸਕਦਾ ਹੈ ਇਸ ਹਮਲੇ ਦੀ ਦੁਨੀਆ ਭਰ ’ਚ ਚਾਰੇ ਪਾਸੇ ਅਲੋਚਨਾ ਜਾਰੀ ਹੈ ਇਸ ਆਲੋਚਨਾ ਵਿਚਕਾਰ ਅਮਰੀਕਾ ਨੇ ਇਸ ਹਮਲੇ ਦੀ ਜਾਂਚ ਦੇ ਵੀ ਆਦੇਸ਼ ਦਿੱਤੇ ਹਨ ਪਰ ਇਹ ਹਮਲਾ ਇਜਰਾਇਲ ਨੇ ਕੀਤਾ ਜਾਂ ਫਿਰ ਹਮਾਸ ਨੇ ਇਸ ਗੱਲ ਨੂੰ ਕੋਈ ਵੀ ਸਵੀਕਾਰ ਨਹੀਂ ਕਰ ਰਿਹਾ ਹੈ, ਇਜਰਾਇਲ ਅਤੇ ਫਲੀਸਤੀਨ ਵੱਲੋਂ ਹੁਣ ਤੱਕ ਇਸ ਹਮਲੇ ਦੀ ਕਿਸੇ ਨੇ ਵੀ ਜਿੰਮੇਵਾਰੀ ਨਹੀਂ ਲਈ ਇਜਰਾਇਲ ਦਾ ਕਹਿਣਾ ਹੈ ਕਿ ਉਸ ਨੇ ਹਪਸਤਾਲ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਰਾਕੇਟ ਨਹੀਂ ਸੁੱਟਿਆ ਨਾ ਹੀ ਉਸ ਨੇ ਮਿਜਾਇਲ ਛੱਡੀ ਇਜਰਾਇਲ ਦਾ ਦੋਸ਼ ਹੈ। (Cruelty)

ਕਿ ਇਹ ਹਮਾਸ ਦੇ ਆਪਣੇ ਰਾਕੇਟ ਦੀ ਗਲਤ ਦਿਸ਼ਾ ’ਚ ਜਾਣ ਨਾਲ ਅਜਿਹਾ ਹਮਲਾ ਹੋਇਆ ਦੂਜੇ ਪਾਸੇ ਹਮਾਸ ਵੀ ਹਸਪਤਾਲ ’ਤੇ ਹੋਏ ਇਸ ਹਮਲੇ ਦੀ ਜਿੰਮੇਵਾਰੀ ਤੋਂ ਭੱਜ ਰਿਹਾ ਹੈ ਇਜਰਾਇਲ ਹੋਵੇ ਜਾਂ ਫਿਰ ਹਮਾਸ ਜਿਸ ਨੇ ਵੀ ਇਹ ਹਮਲਾ ਕੀਤਾ ਹੈ, ਉਸ ’ਤੇ ਅੰਤਰਰਾਸ਼ਟਰੀ ਕਾਨੂੰਨ ਤਹਿਤ ਜੰਗ ਅਪਰਾਧ ਦਾ ਦੋਸ਼ ਲੱਗ ਸਕਦਾ ਹੈ ਅਤੇ ਲੱਗਣਾ ਵੀ ਚਾਹੀਦਾ ਹੈ ਜੰਗ ਅਪਰਾਧ ਇੱਕ ਸੰਗੀਨ ਅਪਰਾਧ ਹੈ ਜਿਸ ਲਈ ਅੰਤਰਰਾਸ਼ਟਰੀ ਕਾਨੂੰਨ ਆਪਣਾ ਕੰਮ ਕਰਦਾ ਹੈ ਮੰਗਲਵਾਰ ਨੂੰ ਗਾਜ਼ਾ ਪੱਟੀ ’ਤੇ ਹੋਏ ਹਵਾਈ ਹਮਲੇ ਦੀ ਜਿੰਮੇਵਾਰੀ ਇਜਰਾਇਲੀ ਹਵਾਈ ਸੇਵਾ ਨੇ ਨਹੀਂ ਲਈ ਹੈ ਆਈਡੀਐਫ਼ ਨੇ ਤਾਂ ਇਸ ਹਮਲੇ ਲਈ ਫਲੀਸਤੀਨ ਇਸਲਾਮਿਕ ਜਿਹਾਦ ਫੌਜ ਸਮੂਹ ਦੇ ਅਸਫਲ ਰਾਕੇਟ ਲਾਂਚ ਨੂੰ ਜਿੰਮੇਵਾਰ ਦੱਸਿਆ ਹੈ।

ਇਜਰਾਇਲੀ ਹਵਾਈ ਸੇਵਾ ਅਤੇ ਇਜਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਦਿਆਂ ਲਿਖਿਆ ਹੈ ‘ਆਈਡੀਐਫ਼ ਦੀ ਪਰਿਚਾਲਨ ਪ੍ਰਣਾਲੀਆਂ ਦੇ ਵਿਸੇੇਸ਼ਲੇਸ਼ਣ ਅਨੁਸਾਰ ਇਜਰਾਇਲ ਵੱਲੋਂ ਰਾਕੇਟ ਲੜੀ ਛੱਡੀ ਗਈ ਸੀ, ਜੋ ਹਸਪਤਾਲ ਦੇ ਆਸਪਾਸ ਤੋਂ ਲੰਘੀ ਅਤੇ ਉਥੇ ਫਟ ਗਈ ਇਸ ਹਮਲੇ ਲਈ ਇਸਲਾਮੀ ਜਿਹਾਦ ਅੱਤਵਾਦੀ ਸੰਗਠਨ ਜਿੰਮੇਵਾਰ ਹੈ, ਪਰ ਹੁਣ ਹਮਲੇ ਦੀ ਜਿੰਮੇਵਾਰੀ ਨਾਲ ਦੋਵਾਂ ਪੱਖ ਬਚ ਰਹੇ ਹਨ ਪਰ ਉਸ ਤੋਂ ਪਹਿਲਾਂ ਚਿੰਤਾਜਨਕ ਸਥਿਤੀ ਹੈ ਕਿ ਇਸ ਹਸਪਤਾਲ ’ਚ ਜੋ ਵੀ ਬਿਮਾਰ ਅਤੇ ਜਖ਼ਮੀ ਆਪਣੇ ਜੀਵਨ ਦੀ ਸੰਜੀਵਨੀ ਦੀ ਆਸ ’ਚ ਭਰਤੀ ਹੋਏ ਸਨ ਹੁਣ ਉਨ੍ਹਾਂ ਦਾ ਜੀਵਨ ਖਤਮ ਹੋ ਗਿਆ ਹੈ ਉਨ੍ਹਾਂ ਦੇ ਆਪਣੇ ਰੌਂਦੇ ਬਿਲਕਦੇ ਹੋਏ ਦੋਸ਼ ਲਾਉਂਦਿਆਂ ਇਜਰਾਇਲ ਅਤੇ ਹਮਾਸ ਨੂੰ ਦੋਸ਼ ਦੇ ਰਹੇ ਹਨ ਪਰ ਕੁਝ ਵੀ ਹੋਵੇ ਜਿਨ੍ਹਾਂ ਦੇ ਆਪਣੇ ਹਸਪਤਾਲ ’ਚ ਇਲਾਜ ਕਰਵਾਉਣ ਲਈ ਆਏ ਸਨ।

ਇਹ ਵੀ ਪੜ੍ਹੋ : ਲਗਾਤਾਰ ਵਧ ਰਿਹਾ ਪ੍ਰਦੂਸ਼ਣ ਚਿੰਤਾਜਨਕ

ਉਹ ਆਪਣੀ ਬਿਮਾਰੀ ਨਾਲ ਨਹੀਂ ਮਰੇ, ਸਗੋਂ ਉਨ੍ਹਾਂ ਨੂੰ ਆਸਮਾਨੀ ਹਮਲੇ ’ਚ ਜਾਨ ਗਵਾਉਣੀ ਪਈ ਇਹ ਉਨ੍ਹਾਂ ਲਈ ਮੌਤ ਦੀ ਸਜਾ ਤੋਂ ਘੱਟ ਨਹੀਂ ਹੈ ਵਿਸ਼ਵ ਸਿਹਤ ਸੰਗਠਨ ਵੀ ਅਜਿਹਾ ਮੰਨ ਚੁੱਕਿਆ ਹੈ ਕਿ ਜੇਕਰ ਹਸਪਤਾਲ ’ਚ ਭਰਤੀ ਕਿਸੇ ਮਰੀਜ਼ ’ਤੇ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਮੌਤ ਦੀ ਸਜਾ ਦੇ ਬਰਾਬਰ ਹੋਵੇਗਾ ਪਰ ਹੁਣ ਇਸ ਮਾਮਲੇ ’ਚ ਹੋਵੇਗਾ ਕੀ? ਇਹ ਸੋਚਣ ਦਾ ਸਵਾਲ ਹੈ ਪਿਛਲੇ 12 ਦਿਨਾਂ ਤੋਂ ਜਾਰੀ ਇਸ ਜੰਗ ’ਚ ਹਮਾਸ ਅਤੇ ਇਜਰਾਇਲ ਦੋਵਾਂ ’ਤੇ ਹੀ ਅੰਤਰਰਾਸ਼ਟਰੀ ਜੰਗ ਅਪਰਾਧ ਕਾਨੂੰਨ ਦੇ ਉਲੰਘਣ ਦਾ ਦੋਸ਼ ਲੱਗਦਾ ਆ ਰਿਹਾ ਹੈ ਇਸ ਮਾਮਲੇ ’ਚ ਯੂਨਾਈਟਿਡ ਨੇਸ਼ਨ ਦੋਵਾਂ ਪੱਖਾਂ ਦੇ ਉਲੰਘਣਾਂ ਦੀ ਜਾਂਚ ਤਾਂ ਕਰ ਰਿਹਾ ਹੈ ਪਰ ਜਦੋਂ ਤੱਕ ਇਹ ਜਾਂਚ ਪੂਰੀ ਹੋਵੇਗੀ ਉਦੋਂ ਤੱਕ ਇਜਰਾਇਲ ਅਤੇ ਹਮਾਸ ਖੰਡਰ ’ਚ ਬਦਲ ਗਿਆ ਹੋਵੇਗਾ, ਜੰਗ ਅਪਰਾਧ ਦੀ ਅੰਤਰਰਾਸ਼ਟਰੀ ਪੱਧਰ ’ਤੇ ਜਾਂਚ ਕਰਕੇ ਉਸ ਨੂੰ ਲਾਗੂ ਕਰਨਾ ਐਨਾ ਆਸਾਨ ਕੰਮ ਨਹੀਂ ਹੈ। (Cruelty)

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ਼ ਅੰਤਰਰਾਸ਼ਟਰੀ ਕੋਰਟ ’ਚ ਅਜਿਹਾ ਹੋਇਆ ਹੈ

ਇਹ ਸਭ ਤੋਂ ਮੁਸ਼ਕਿਲ ਕੰਮ ਹੈ ਹਮੇਸ਼ਾ ਜੰਗ ਤੋਂ ਬਾਅਦ ਅਜਿਹੇ ਅਪਰਾਧਾਂ ਦੀ ਜਾਂਚ ਅਤੇ ਅਪਰਾਧੀਆਂ ਨੂੰ ਸਜਾ ਦੇ ਮੁਕਾਮ ਤੱਕ ਪਹੁੰਚਾ ਪਾਉਣਾ ਬਹੁਤ ਮੁਸ਼ਕਿਲ ਪ੍ਰਣਾਲੀ ਦਾ ਹਿੱਸਾ ਹੈ ਅਜਿਹਾ ਅੱਜ ਤੱਕ ਕਦੇ ਹੋਇਆ ਵੀ ਨਹੀਂ ਅਜਿਹੇ ਮਾਮਲੇ ’ਚ ਅੰਤਰਰਾਸ਼ਟਰੀ ਕੋਰਟ ਜਦੋਂ ਕਿਸੇ ਵੀ ਸਿਆਸੀ ਆਗੂ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਤੱਕ ਜਾਰੀ ਕਰ ਦਿੰਦਾ ਹੈ ਤਾਂ ਵੀ ਉਸ ਨੂੰ ਗਿ੍ਰਫ਼ਤਾਰ ਕਰ ਪਾਉਣਾ ਅੰਤਰਰਾਸ਼ਟਰੀ ਕੋਰਟ ਲਈ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ ਜਿਵੇਂ ਰੂਸ ਅਤੇ ਯੂਕਰੇਨ ਜੰਗ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ਼ ਅੰਤਰਰਾਸ਼ਟਰੀ ਕੋਰਟ ’ਚ ਅਜਿਹਾ ਹੋਇਆ ਹੈ ਪਰ ਹਾਲੇ ਤੱਕ ਗਿ੍ਰਫ਼ਤਾਰੀ ਦੀ ਤਾਂ ਗੱਲ ਹੀ ਦੂਰ ਵਲਾਦੀਮੀਰ ਪੁਤਿਨ ਤੱਕ ਪਹੰੁਚਣਾ ਵੀ ਅੰਤਰਰਾਸ਼ਟਰੀ ਕੋਰਟ, ਯੂਨਾਇਟੇਡ ਨੇਸ਼ਨ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਲਈ ਅਸੰਭਵ ਰਿਹਾ ਹੈ ਆਧੁਨਿਕ ਸੱਭਿਅਤਾ ਦੇ ਜਨਮ ਨਾਲ ਜਾਂ ਇਹ ਕਹੀਏ ਕਿ ਵਿਗਿਆਨ ਦੇ ਵਧਦੇ ਕਦਮਾਂ ਨਾਲ ਹੀ ਸਾਰੇ ਦੇਸ਼ ਹਥਿਆਰਾਂ ਨਾਲ ਲੈਸ ਹਨ। (Cruelty)

ਇਹ ਵੀ ਪੜ੍ਹੋ : ਮਾਨਸਾ ਦੇ ਮਨਦੀਪ ਸਿੰਘ ਨੂੰ ਮਿਲੀ ਛੇਵੀਂ ਸਰਕਾਰੀ ਨੌਕਰੀ

ਇਹੀ ਇੱਕ ਵਜ੍ਹਾ ਹੈ ਕਿ ਇਹੀ ਵਿਗਿਆਨ ਜਿੱਥੇ ਇੱਕ ਵਰਦਾਨ ਹੈ ਤਾਂ ਉਥੇ ਪੂਰੀ ਦੁਨੀਆ ਲਈ ਸ਼ਰਾਪ ਵੀ ਹੈ ਰੂਸ ਯੂਕਰੇਨ ਜੰਗ ਇਜਰਾਇਲ ਫਲੀਸਤੀਨ ਜੰਗ ਦੀ ਉਦਾਹਰਨ ਸਾਰਿਆਂ ਦੇ ਸਾਹਮਣੇ ਹੈ ਇਸ ਤੋਂ ਪਹਿਲਾਂ ਵੀ ਜੰਗ ’ਚ ਬੇਕਸੂਰ ਜਨਤਾ ਮਰਦੀ ਰਹੀ ਹੈ ਪਰ ਯਾਦ ਹੋਵੇਗਾ ਹਜ਼ਾਰਾਂ ਸਾਲ ਪਹਿਲਾਂ ਇੱਕ ਅਜਿਹੀ ਸੱਭਿਅਤਾ ਵੀ ਸੀ ਜਿਨ੍ਹਾਂ ਕੋਲ ਔਜ਼ਾਰ ਤਾਂ ਸਨ ਪਰ ਕੋਈ ਹਥਿਆਰ ਨਹੀਂ ਸਨ ਇੱਥੇ ਅਸੀਂ ਗੱਲ ਕਰ ਰਹੇ ਹਾਂ ਸਿੰਧੂ ਸੱਭਿਅਤਾ ਦੀ ਸੰਯੁਕਤ ਭਾਰਤ ਅਤੇ ਵਰਤਮਾਨ ’ਚ ਪਾਕਿਸਤਾਨ ਦੇ ਸਿੰਧ ਪ੍ਰਾਂਤ ’ਚ ਸਥਿਤ ਸਿੰਧੂ ਘਾਟੀ ਸੱਭਿਅਤਾ ਵਸੀ ਸੀ ਵਰਤਮਾਨ ਸਮੇਂ ’ਚ ਇਸ ਨੂੰ ਮੋਹਨਜੋਦੜੋ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਜਿਸ ਦਾ ਅਰਥ ਹੈ ‘ ਮੁਰਦਿਆਂ ਦਾ ਟੀਲਾ’ ਪਰ ਇੱਥੇ ਮੁਰਦਿਆਂ ਦਾ ਟੀਲਾ ਕੁਦਰਤੀ ਆਫਤ ਕਾਰਨ ਬਣਿਆ ਸੀ, ਨਾ ਕਿ ਕਿਸੇ ਹਥਿਆਰਾਂ ਦੀ ਵਰਤੋਂ ਨਾਲ ਇਤਿਹਾਸਕਾਰ ਓਮ ਥਾਨਵੀ ਨੇ ਆਪਣੇ ਲੇਖ ‘ਅਤੀਤ ’ਚ ਦਬੇ ਪੈਰ’ ’ਚ ਇਸ ਸੱਭਿਅਤਾ ਬਾਰੇ ਖੱੁਲ੍ਹ ਕੇ ਲਿਖਿਆ ਹੈ ਹਾਲਾਂਕਿ ਜਿਸ ਸਥਾਨ ’ਤੇ ਸਿੰਧੂ ਸੱਭਿਅਤਾ ਵਿਕਸਿਤ ਸੀ ਅੱਜ ਉਥੇ ਸਿਰਫ ਇੱਕ ਅਜਾਇਬ ਘਰ ਬਣਿਆ ਹੋਇਆ ਹੈ ਓਮ ਥਾਨਵੀ ਨੇ ਅਜਾਇਬਘਰ ’ਚ ਤਣਾਅ ਪੁਰਾਤੱਤਵ ਵਿਦਵਾਨ ਅਲੀ ਨਵਾਜ ਜਰੀਏ ਨਾਲ ਲਿਖਿਆ ਹੈ ਕਿ ਸਮੁੱਚੀ ਸਿੰਧੂ ਸੱਭਿਅਤਾ ’ਚ ਹਥਿਆਰ ਕਿਤੇ ਵੀ ਨਹੀਂ ਮਿਲੇ ਜਿਵੇਂ ਕਿਸੇ ਅੱਜ ਕੱਲ੍ਹ ਦੇ ਰਾਜਤੰਤਰ ’ਚ ਹੁੰਦੇ ਹਨ ਉਨ੍ਹਾਂ ਨੇ ਲੋਕਤੰਤਰ ਦੀ ਬਜਾਇ ਰਾਜਤੰਤਰ ਸ਼ਬਦ ਦੀ ਵਰਤੋਂ ਕੀਤੀ ਹੈ ਸਿੰਧੂ ਸੱਭਿਅਤਾ ’ਚ ਕਿਤੇ ਵੀ ਸ਼ਾਨ ਦਾ ਵਿਖਾਵਾ ਨਹੀਂ ਸੀ ਭਾਵ ਕਿ ਕਿਸੇ ਨੂੰ ਕਿਸੇ ਦਾ ਡਰ ਨਹੀਂ ਸੀ ਪਰ ਵਰਤਮਾਨ ’ਚ ਪੂਰੀ ਦੁਨੀਆ ਰੂਪੀ ਸ਼ੀਸ਼ੇ ’ਚ ਦੇਖਿਆ ਜਾਵੇ। (Cruelty)

ਫਲੀਸਤੀਨ-ਇਜਰਾਇਲ ਜੰਗ ਕਿਸੇ ਤਰ੍ਹਾਂ ਰੁਕਵਾਉਣਾ ਚਾਹੀਦਾ ਹੈ

ਤਾਂ ਅੱਜ ਚਾਰੇ ਪਾਸੇ ਸ਼ਾਨ ਦਾ ਵਿਖਾਵਾ ਹੈ ਚਾਹੇ ਲੋਕ ਖੁਦ ਆਪਣਿਆਂ ਤੋਂ ਡਰ ਰਹੇ ਹੋਣ ਜਾਂ ਕਿਸੇ ਵਿਦੇਸ਼ੀ ਹਮਲੇ ਤੋਂ ਐਨਾ ਹੀ ਨਹੀਂ ਦੇਸ਼ ਦੇ ਅੰਦਰੂਨੀ ਹਿੱਸਿਆਂ ’ਚ ਹੋ ਰਹੇ ਦੰਗਿਆਂ ਤੋਂ ਵੀ ਲੋਕ ਐਨੇ ਭੈਅਭੀਤ ਹਨ ਕਿ ਆਪਣੇ ਘਰ-ਸਥਾਨ ਛੱਡਣ ਲਈ ਮਜ਼ਬੂਰ ਹੋ ਰਹੇ ਹਨ ਹਾਲੇ ਵੀ ਸਮਾਂ ਬਚਿਆ ਹੈ ਯੂਨਾਇਟੇਡ ਨੇਸ਼ਨ ਦੀ ਸੁਰੱਖਿਆ ਪ੍ਰੀਸ਼ਦ ਨੂੰ ਪਹਿਲ ਕਰਦਿਆਂ ਰੂਸ-ਯੂਕਰੇਨ ਜੰਗ ਅਤੇ ਫਲੀਸਤੀਨ-ਇਜਰਾਇਲ ਜੰਗ ਕਿਸੇ ਤਰ੍ਹਾਂ ਰੁਕਵਾਉਣਾ ਚਾਹੀਦਾ ਹੈ ਤਾਂ ਕਿ ਮਾਨਵਤਾ ’ਤੇ ਕਿਸੇ ਵੀ ਪ੍ਰਕਾਰ ਦਾ ਕੋਈ ਸੰਕਟ ਨਾ ਬਣੇ ਸਾਨੂੰ ਸਾਰਿਆਂ ਨੂੰ ਮਿਲ ਕੇ ਜਾਂ ਸਾਰੇ ਦੇਸ਼ਾਂ ਨੂੰ ਮਿਲ ਕੇ ਇੱਕ ਅਜਿਹੀ ਸਮਾਜ ਦੀ ਸਥਾਪਨਾ ਕਰਨੀ ਚਾਹੀਦੀ ਹੈ, ਜੋ ਲੋਕਤੰਤਰਿਕ ਹੋਵੇ ਭਾਵ ਸਮਾਜ ’ਚ ਹੀ ਰਹਿਣ ਵਾਲੇ ਵਿਅਕਤੀਆਂ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ ਜੇਕਰ ਜੰਗ ’ਚ ਸ਼ਾਮਲ ਲੋਕ ਜਾਂ ਦੇਸ਼ ਆਪਣੇ ਹੰਕਾਰ ਦੇ ਸਵਾਲ ਨੂੰ ਛੱਡ ਦੇਣ ਤਾਂ ਅਜਿਹਾ ਸੰਭਵ ਵੀ ਹੈ। (Cruelty)