ਅਮਰੀਕਾ ‘ਚ ਸਕੂਲ ਖੋਲ੍ਹਣ ਲਈ ਵਾਈਟ ਹਾਊਸ ‘ਤੇ ਪਾਇਆ ਦਬਾਅ

Attack, White House

ਅਮਰੀਕਾ ‘ਚ ਸਕੂਲ ਖੋਲ੍ਹਣ ਲਈ ਵਾਈਟ ਹਾਊਸ ‘ਤੇ ਪਾਇਆ ਦਬਾਅ

ਵਾਸ਼ਿੰਗਟਨ (ਏਜੰਸੀ)। ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਵਿਚਕਾਰ ਦੇਸ਼ ‘ਚ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਵਾਈਟ ਹਾਊਸ ਦਬਾਅ ਪਾ ਰਿਹਾ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਅਨੁਸਾਰ ਅਮਰੀਕਾ ‘ਚ ਕੋਰੋਨਾ ਤੋਂ ਸੰਕ੍ਰਮਿਤ ਲੋਕਾਂ ਦੀ ਗਿਣਤੀ 30 ਲੱਖ ਤੋਂ ਪਾਰ ਪਹੁੰਚ ਗਈ ਹੈ ਅਤੇ ਇੱਥੇ ਇਸ ਮਹਾਂਮਾਰੀ ਨਾਲ ਹੁਣ ਤੱਕ ਇੱਕ ਲੱਖ 32 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਉਹ ਸਕੂਲ ਦੁਬਾਰਾ ਨਾ ਖੋਲ੍ਹਣ ਦੀ ਸੂਰਤ ‘ਚ ਸਕੂਲਾਂ ਨੂੰ ਮਿਲਣ ਵਾਲੇ ਸੰਘੀ ਧਨ ‘ਚ ਕਟੌਤੀ ਕਰਨਗੇ। ਇਸ ਤੋਂ ਬਚਣ ਲਈ ਉਨ੍ਹਾਂ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੇ ਫੈਸਲੇ ਨੂੰ ਮੰਨਣ ਲਈ ਕਿਹਾ ਹੈ।

White House

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ