ਕਦੋਂ ਆਵੇਗਾ ਸਹੀ ਲੋਕਤੰਤਰ

ਕਦੋਂ ਆਵੇਗਾ ਸਹੀ ਲੋਕਤੰਤਰ

ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਪੁਲਿਸ ਨੇ ਮੌਕੇ ’ਤੇ ਵੱਡੀ ਮਾਤਰਾ ’ਚ ਸ਼ਰਾਬ ਦੀ ਬਰਾਮਦਗੀ ਕੀਤੀ ਹੈ ਮੱਧ ਪ੍ਰਦੇਸ਼ ’ਚ ਗੁਜਰਾਤ ਦੀ ਹੱਦ ਕੋਲ ਇੱਕ ਤੇਲ ਵਾਲੇ ਟੈਂਕਰ ’ਚੋਂ ਤੇਲ ਦੀ ਬਜਾਇ 31 ਲੱਖ ਰੁਪਏ ਦੀ ਸ਼ਰਾਬ ਬਰਾਮਦ ਹੋਈ ਹੈ ਇਸੇ ਤਰ੍ਹਾਂ ਰਾਜਸਥਾਨ ’ਚ ਵੀ ਗੁਜਰਾਤ ਲਿਜਾਈ ਜਾ ਰਹੀ 50 ਲੱਖ ਦੀ ਸ਼ਰਾਬ ਬਰਾਮਦ ਹੋਈ ਹੈ ਸ਼ਰਾਬ ਲਿਜਾਣ ਵਾਲੇ ਸ਼ਾਤਿਰ ਦਿਮਾਗ ਕੋਈ ਬਿਸਕੁੱਟ ਢੋਣ ਵਾਲੇ ਟਰੱਕ ’ਚ ਸ਼ਰਾਬ ਲਿਜਾ ਰਿਹਾ ਹੈ ਤੇ ਕੋਈ ਕੈਮੀਕਲ ਢੋਣ ਵਾਲੇ ਟੈਂਕਰ ’ਚ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ’ਚੋਂ ਵੀ ਵੱਡੇ ਪੱਧਰ ’ਤੇ ਸ਼ਰਾਬ ਬਰਾਮਦ ਹੋਈ ਹੈ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ’ਚ ਦੋਵਾਂ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਇਹ ਸਪੱਸ਼ਟ ਹੀ ਕਿ ਸ਼ਰਾਬ ਤਸਕਰ ਗੁਜਰਾਤ ’ਚ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਲਿਜਾ ਰਹੇ ਸਨ ਉਂਜ ਤਾਂ ਵਧ ਰਹੀ ਸ਼ਰਾਬ ਦੀ ਖਪਤ ਆਪਣੇ ਆਪ ’ਚ ਵੱਡੀ ਸਮੱਸਿਆ ਹੈ ਪਰ ਚੋਣਾਂ ਮੌਕੇ ਸ਼ਰਾਬ ਦੀ ਬਰਾਮਦਗੀ ਹੋਰ ਵੀ ਚਿੰਤਾਜਨਕ ਹੈ

ਮਸਲਾ ਇਹ ਹੈ ਕਿ ਸਿਆਸੀ ਪਾਰਟੀਆਂ ਵੋਟਰਾਂ ਨੂੰ ਸ਼ਰਾਬ ਵੱਟੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਦੀਆਂ ਹਨ ਗੁਜਰਾਤ ’ਚ ਸ਼ਰਾਬ ਦੀ ਵਿੱਕਰੀ ’ਤੇ ਪਾਬੰਦੀ ਹੋਣ ਕਾਰਨ ਤਸਕਰ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਇਹ ਸਿਰਫ ਹਿਮਾਚਲ ਦਾ ਗੁਜਰਾਤ ਦਾ ਮਸਲਾ ਨਹੀਂ ਸਗੋਂ ਦੇਸ਼ ’ਚ ਹੋਰ ਵੀ ਬਹੁਤ ਸਾਰੇ ਸੂਬਿਆਂ ’ਚ ਚੋਣਾਂ ਵੇਲੇ ਸ਼ਰਾਬ ਵੰਡਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਚਿੰਤਾ ਵਾਲੀ ਗੱਲ ਇਹ ਹੈ ਕਿ ਅੱਜ ਅਜ਼ਾਦੀ ਦੇ 75 ਸਾਲ ਬਾਅਦ ਵੀ ਲੋਕਤੰਤਰ ’ਚ ਸਮੱਸਿਆ ਆ ਰਹੀ ਹੈ ਜੇਕਰ ਉਮੀਦਵਾਰ ਹੀ ਸ਼ਰਾਬ ਵੰਡਣਗੇ ਤਾਂ ਉਹਨਾਂ ਉਮੀਦਵਾਰਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਉਮੀਦਵਾਰ ਤਾਂ ਸਮਾਜ ਲਈ ‘ਆਈਕਨ’ ਹੋਣੇ ਚਾਹੀਦੇ ਹਨ ਜੋ ਸਮਾਜ ’ਚ ਨਸ਼ੇ ਤੇ ਹੋਰ ਬੁਰਾਈਆਂ ਨੂੰ ਦੂਰ ਕਰਨ ਦੀ ਪਹਿਲ ਕਰਨ ਪਿਛਲੇ ਸਾਲਾਂ ’ਚ ਕੁਝ ਪਾਰਟੀਆਂ ਨੇ ਆਪਣੇ ਚੋਣ ਐਲਾਨਨਾਮੇ ’ਚ ਸ਼ਰਾਬ ਦੀ ਖਪਤ ਘਟਾਉਣ ਲਈ ਵਾਅਦੇ ਕੀਤੇ ਸਨ ਜੋ ਚੰੰਗੀ ਗੱਲ ਹੈ ਫ਼ਿਰ ਵੀ ਚੋਣਾਂ ਵੇਲੇ ਸ਼ਰਾਬ ਦੀ ਬਰਾਮਦਗੀ ਇਸ ਗੱਲ ਸੋਚਣ ਲਈ ਮਜ਼ਬੂਰ ਕਰਦੀ ਹੈ

ਸਿਆਸਤ ਦੇ ਸ਼ਰਾਬ ਦਾ ਰਿਸ਼ਤਾ ਇੰਨਾ ਮਜ਼ਬੂਤ ਕਿਉਂ ਹੈ ਸਹੀ ਲੋਕਤੰਤਰ ਉਦੋਂ ਹੀ ਮੰਨਿਆ ਜਾਵੇਗਾ ਜਦੋਂ ਚੋਣਾਂ ਨਸ਼ੇ ਤੋਂ ਰਹਿਤ ਹੋਣਗੀਆਂ ਅਤੇ ਲੋਕ ਬਿਨਾਂ ਲੋਭ ਲਾਲਚ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਬਿਨਾਂ ਸ਼ੱਕ ਭਾਰਤ ਦੁਨੀਆ ਦਾ ਸਭ ਵੱਡਾ ਲੋਕਤੰਤਰ ਹੈ ਮਾਰੂਥਲ ਤੋਂ ਲੈ ਕੇ ਪਹਾੜੀ ਪ੍ਰਦੇਸ਼ਾਂ ਦੀਆਂ ਚੋਟੀਆਂ ਤੱਕ ਪੋÇਲੰਗ ਬੂਥ ਬਣਾਏ ਜਾਂਦੇ ਹਨ ਇਹ ਵੀ ਮਾਣ ਵਾਲੀ ਗੱਲ ਹੈ ਕਿ ਇੱਕ ਵੋਟਰ ਵਾਸਤੇ ਪੋÇਲੰਗ ਲਾਉਣਾ ਵੀ ਲੋਕਤੰਤਰ ਦੀ ਮਜ਼ਬੂਤੀ ਵੱਲ ਵਧਦੇ ਕਦਮਾਂ ਦੀ ਨਿਸ਼ਾਨੀ ਹੈ

ਸੁਰੱਖਿਆ ਦੇ ਮੱਦੇਨਜ਼ਰ ਵੀ ਚੋਣ ਕਮਿਸ਼ਨ ਦੀ ਵਿਉਂਤਬੰਦੀ ਕਾਮਯਾਬੀ ਰਹੀ ਹੈ ਚੋਣ ਪ੍ਰਕਿਰਿਆ ’ਚ ਖਾਮੀਆਂ ਲਗਾਤਾਰ ਘਟੀਆ ਹਨ ਬੱਸ ਇੱਕ ਨਸ਼ੇ ਤੇ ਪੈਸੇ ਦਾ ਲੋਭ ਹੀ ਵੱਡੀ ਸਮੱਸਿਆ ਹੈ ਜੇਕਰ ਇਹ ਚੀਜਾਂ ਵੀ ਕਾਬੂ ਹੇਠ ਆ ਜਾਣ ਤਾਂ ਲੋਕਤੰਤਰ ਆਦਰਸ ਬਣ ਜਾਏਗਾ ਅਸਲ ਚੋਣਾਂ ਦੀ ਸਮੱਸਿਆ ਨੂੰ ਆਮ ਦਿਨਾਂ ਦੀ ਸਮੱਸਿਆ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਇਹ ਤਾਂ ਇੱਕ ਸਮਾਜਿਕ ਬੁਰਾਈ ਹੈ ਜਿਸ ਦਾ ਅਸਰ ਚੋਣਾਂ ’ਤੇ ਪੈਂਦਾ ਹੈ ਜੇਕਰ ਸਮਾਜ ’ਚ ਸ਼ਰਾਬ ਦਾ ਸੇਵਨ ਹੋਵੇ ਹੀ ਨਾ ਤਾਂ ਚੋਣਾਂ ’ਚ ਸ਼ਰਾਬ ਕੌਣ ਪੀਵੇਗਾ ਚਾਹੀਦਾ ਤਾਂ ਇਹ ਹੈ ਕਿ ਆਮ ਦਿਨਾਂ ’ਚ ਹੀ ਸ਼ਰਾਬ ਦੀ ਖਪਤ ਨਾ ਹੋਵੇ ਜਦੋਂ ਸਮਾਜ ਸੁਧਰੇਗਾ ਤਾਂ ਚੋਣਾਂ ’ਚ ਸੁਧਾਰ ਆਪੇ ਹੋਵੇਗਾ ਜ਼ਰੂਰਤ ਇਸ ਗੱਲ ਦੀ ਸਰਕਾਰ ਤੇ ਸਿਆਸੀ ਪਾਰਟੀਆਂ ਸ਼ਰਾਬ ਤੇ ਹੋਰ ਨਸ਼ਿਆਂ ਨੂੰ ਸਮਾਜ ’ਚੋਂ ਦੂਰ ਕਰਨ ਨਸ਼ਾ ਰਹਿਤ ਸਮਾਜ ਹੀ ਦੇਸ਼ ਦੀ ਤਰੱਕੀ ਦਾ ਸਾਰਣੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here