ਸਾਡੇ ਨਾਲ ਸ਼ਾਮਲ

Follow us

17.9 C
Chandigarh
Thursday, January 22, 2026
More
    Home Breaking News Pitbull dog A...

    Pitbull dog Attack: ਸਲਮਾਨ ਖਾਨ ਨੂੰ ਨੋਚਣ ਲੱਗੇ ਦੋ-ਦੋ ਪਿਟਬੁਲ ਕੁੱਤੇ, ਖੂਨੀ ਵੀਡੀਓ ਵਾਇਰਲ!

    Pitbull dog Attack

    Pitbull dog Attack : ਨਵੀਂ ਦਿੱਲੀ। ਸਾਵਧਾਨ, ਇਹ ਘਟਨਾ ਤੁਹਾਡੇ ਨਾਲ ਵੀ ਹੋ ਸਕਦੀ ਹੈ, ਇਸ ਲਈ ਇਸ ਖਬਰ ਨੂੰ ਧਿਆਨ ਨਾਲ ਪੜ੍ਹੋ. ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਸਲਮਾਨ ਖਾਨ ਨਾਂਅ ਦਾ ਡਿਲੀਵਰੀ ਬੁਆਏ ਸਾਮਾਨ ਦੀ ਡਿਲੀਵਰੀ ਕਰਨ ਲਈ ਰਾਏਪੁਰ ਦੀ ਅਨੁਪਮ ਨਗਰ ਕਲੋਨੀ ਪਹੁੰਚਿਆ। ਉਹ ਇੱਕ ਮਹਿਲਾ ਡਾਕਟਰ ਦੇ ਘਰ ਸਾਮਾਨ ਦੀ ਡਿਲੀਵਰੀ ਕਰਨ ਗਿਆ ਸੀ। ਸਲਮਾਨ ਨੇ ਜਿਵੇਂ ਹੀ ਦਰਵਾਜਾ ਖੋਲ੍ਹਿਆ, ਪਿੱਟਬੁਲ ਕੁੱਤਿਆਂ ਨੇ ਤੁਰੰਤ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਵਾਇਰਲ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਦੋਵੇਂ ਪਿਟਬੁਲ ਕੁੱਤੇ ਡਿਲੀਵਰੀ ਬੁਆਏ ਨੂੰ ਕੱਟ ਰਹੇ ਹਨ। ਉਹ ਲਗਾਤਾਰ ਉੱਚੀ-ਉੱਚੀ ਭੌਂਕ ਰਹੇ ਹਨ।

    Read This : ਡਿਬਰੂਗੜ੍ਹ ਐਕਸਪ੍ਰੈਸ ਪਟੜੀ ਤੋਂ ਲੱਥੀ, ਬਚਾਅ ਕਾਰਜ ਸ਼ੁਰੂ

    ਤੀਜਾ ਕੁੱਤਾ ਵੀ ਗੇਟ ’ਤੇ ਖੜ੍ਹਾ ਹੈ। ਸਲਮਾਨ ਗੇਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਆਪ ਨੂੰ ਬਚਾਉਣ ਲਈ ਉਹ ਘਰ ਦੇ ਬਾਹਰ ਖੜ੍ਹੀ ਕਾਰ ’ਤੇ ਚੜ੍ਹ ਗਿਆ। ਉਦੋਂ ਹੀ ਇੱਕ ਵਿਅਕਤੀ ਆਉਂਦਾ ਹੈ ਤੇ ਉਸਨੂੰ ਪੀਣ ਲਈ ਪਾਣੀ ਦਿੰਦਾ ਹੈ। ਉਸ ਦੇ ਹੱਥਾਂ ਤੇ ਲੱਤਾਂ ’ਚੋਂ ਲਗਾਤਾਰ ਖੂਨ ਵਹਿ ਰਿਹਾ ਹੈ। ਇਸ ਤੋਂ ਬਾਅਦ ਡਿਲੀਵਰੀ ਬੁਆਏ ਵੀਡੀਓ ਸ਼ੂਟ ਕਰ ਰਹੀ ਔਰਤ ਨੂੰ ਵੇਖ ਕੇ ਕਹਿੰਦਾ ਹੈ, ‘ਮੈਨੂੰ ਬਚਾਓ। ਕੁਝ ਸਮੇਂ ਬਾਅਦ ਇੱਕ ਲੜਕੀ ਡਿਲੀਵਰੀ ਬੁਆਏ ਦੀ ਮਦਦ ਲਈ ਅੱਗੇ ਆਉਂਦੀ ਹੈ। ਉਹ ਉਸ ਦਾ ਹੱਥ ਕੱਪੜੇ ਨਾਲ ਬੰਨ੍ਹਦੀ ਨਜਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੁੱਤੇ ਦੇ ਹਮਲੇ ਤੋਂ ਬਾਅਦ ਗੁਆਂਢੀਆਂ ਨੇ ਸਲਮਾਨ ਨੂੰ ਹਸਪਤਾਲ ’ਚ ਭਰਤੀ ਕਰਵਾਇਆ। (Pitbull dog Attack)

    LEAVE A REPLY

    Please enter your comment!
    Please enter your name here